T20 World Cup 2024: ਭਾਰਤ-ਪਾਕਿਸਤਾਨ ਟੀ-20 ਵਿਸ਼ਵ ਕੱਪ ਮੈਚ ’ਤੇ ਅੱਤਵਾਦੀ ਹਮਲੇ ਦੀ ਧਮਕੀ ਕਾਰਨ ਮਚੀ ਹਲਚਲ

ਹਾਲਾਂਕਿ ਨਿਊਯਾਰਕ ਦੇ ਗਵਰਨਰ ਦਫਤਰ ਦੇ ਇੱਕ ਬਿਆਨ ਦੇ ਅਨੁਸਾਰ, ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੀ ਜਾਣਕਾਰੀ ਅਨੁਸਾਰ ਇਸ ਸਮੇਂ ਜਨਤਕ ਸੁਰੱਖਿਆ ਲਈ ਕੋਈ ਭਰੋਸੇਯੋਗ ਖ਼ਤਰਾ ਨਹੀਂ ਹੈ।

By  Aarti May 30th 2024 12:08 PM

T20 World Cup 2024: ਟੀ-20 ਵਿਸ਼ਵ ਕੱਪ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਇਹ ਟੂਰਨਾਮੈਂਟ ਭਾਰਤੀ ਸਮੇਂ ਮੁਤਾਬਕ 2 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਹਾਲਾਂਕਿ, ਪ੍ਰਸ਼ੰਸਕਾਂ ਨੂੰ ਜਿਸ ਚੀਜ਼ ਦਾ ਸਭ ਤੋਂ ਵੱਧ ਇੰਤਜ਼ਾਰ ਹੈ ਉਹ 9 ਜੂਨ ਨੂੰ ਨਿਊਯਾਰਕ ਵਿੱਚ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਦਾ ਹੈ। ਹੁਣ ਇਸ ਮੈਚ ’ਤੇ ਅੱਤਵਾਦੀ ਹਮਲੇ ਦੇ ਖੌਫ ਨਜ਼ਰ ਆ ਰਿਹਾ ਹੈ। 

ਆਈਆਈਐਸ ਨਾਲ ਜੁੜੇ ਇੱਕ ਅੱਤਵਾਦੀ ਸੰਗਠਨ ਨੇ 'ਲੋਨ ਵੁਲਫ' ਹਮਲੇ ਦੀ ਧਮਕੀ ਦੇਣ ਵਾਲਾ ਇੱਕ ਵੀਡੀਓ ਜਾਰੀ ਕੀਤਾ ਹੈ। ਨਿਊਯਾਰਕ ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਸੁਰੱਖਿਆ ਕਰਮਚਾਰੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਹੈ ਅਤੇ ਚੇਤਾਵਨੀ ਦਿੱਤੀ ਹੈ। ਭਾਰਤ-ਪਾਕਿਸਤਾਨ ਮੈਗਾ ਮੈਚ 9 ਜੂਨ ਨੂੰ ਨਿਊਯਾਰਕ ਦੇ ਨਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।

ਦੱਸ ਦਈਏ ਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਇਸ ਧਮਕੀ ਨੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੁਰੱਖਿਆ ਏਜੰਸੀਆਂ ਅਤੇ ਆਈ.ਸੀ.ਸੀ. ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਹਾਲਾਂਕਿ ਨਿਊਯਾਰਕ ਦੇ ਗਵਰਨਰ ਦਫਤਰ ਦੇ ਇੱਕ ਬਿਆਨ ਦੇ ਅਨੁਸਾਰ, ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੀ ਜਾਣਕਾਰੀ ਅਨੁਸਾਰ ਇਸ ਸਮੇਂ ਜਨਤਕ ਸੁਰੱਖਿਆ ਲਈ ਕੋਈ ਭਰੋਸੇਯੋਗ ਖ਼ਤਰਾ ਨਹੀਂ ਹੈ।

ਮੈਨਹਟਨ ਤੋਂ 25 ਮੀਲ ਪੂਰਬ ਵਿੱਚ ਸਥਿਤ ਆਈਜ਼ਨਹਾਵਰ ਪਾਰਕ ਸਟੇਡੀਅਮ 3 ਤੋਂ 12 ਜੂਨ ਤੱਕ ਅੱਠ ਆਈਸੀਸੀ ਟੀ-20 ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰੇਗਾ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਉਹ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਮਿਲ ਕੇ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਮੈਚ ਸੁਚਾਰੂ ਢੰਗ ਨਾਲ ਚੱਲੇ। ਆਈਸੀਸੀ ਨੇ ਇਸ ਮਾਮਲੇ ਵਿੱਚ ਆਪਣੀ ਚੁੱਪੀ ਤੋੜੀ ਹੈ।

ਇਹ ਵੀ ਪੜ੍ਹੋ: ਹਾਰਦਿਕ-ਨਤਾਸ਼ਾ ਨੇ ਜਾਣਬੁੱਝ ਕੇ ਫੈਲਾਈ ਤਲਾਕ ਦੀ ਅਫਵਾਹ ? ਇਸ ਸ਼ਰਤ ’ਤੇ ਹੋਇਆ ਸੀ ਵਿਆਹ, ਜਾਣੋ ਪੂਰਾ ਸੱਚ

Related Post