ਲੋਹ ਟੋਪ ਮਾਮਲਾ: SGPC ਵਫ਼ਦ ਦੀ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ

By  Pardeep Singh February 3rd 2023 03:01 PM -- Updated: February 3rd 2023 03:04 PM

ਨਵੀਂ ਦਿੱਲੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਸਿੱਖ ਫੌਜੀਆਂ ਲਈ ਲੋਹ ਟੋਪ ਦੇ ਮੁੱਦੇ ਨੂੰ ਲੈ ਕੇ  ਮੁਲਾਕਾਤ ਕੀਤੀ। ਕਮੇਟੀ ਦੇ ਵਫ਼ਦ ਦੀ ਅਗਵਾਈ ਜਨਰਲ ਸਕੱਤਰ  ਗੁਰਚਰਨ ਸਿੰਘ ਗਰੇਵਾਲ ਨੇ ਕੀਤੀ। ਇਸ ਮੀਟਿੰਗ ਫੌਜ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।


ਸਿੱਖ ਫੌਜੀਆਂ ਲੋਹ ਟੋਪ ਨਹੀਂ ਪਾਉਣਗੇ

ਇਸ ਮੌਕੇ ਵਫ਼ਦ ਦੇ ਆਗੂ ਗੁਰਚਰਨ ਸਿੰਘ ਗਰੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਸਿੱਖ ਫੌਜੀ ਕਦੇ ਵੀ ਲੋਹ ਟੋਪ ਨਹੀਂ ਪਾਉਣਗੇ ਜੋ ਕਿ ਸਿੱਖ ਸਿਧਾਂਤਾਂ ਦੇ ਖਿਲਾਫ਼ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਇਤਿਹਾਸ ਗਵਾਹ ਹੈ ਕਿ ਸਿੱਖ ਨੇ ਹਮੇਸ਼ਾ ਦਸਤਾਰ ਨਾਲ ਹੀ ਵਿਸ਼ਵ ਦੀਆਂ ਜੰਗਾਂ ਲੜੀਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹ ਸਿੱਖ ਸਿਧਾਤਾਂ ਉੱਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ।


ਇਤਿਹਾਸ ਵਿਚੋਂ ਹਵਾਲੇ ਦੇ ਕੇ ਚੁੱਕਿਆਂ ਮੁੱਦਾ

ਉਨ੍ਹਾਂ ਨੇ ਕਿਹਾ ਹੈ ਕਿ ਕਮੇਟੀ ਦੇ ਵਫ਼ਦ ਨੇ ਸਿੱਖ ਇਤਿਹਾਸ ਵਿੱਚ ਹਵਾਲੇ ਨਾਲ ਲੈ ਕੇ ਗਏ ਸਨ ਅਤੇ ਸਿੱਖ ਬੁੱਧੀਜੀਵੀਆਂ ਵੱਲੋਂ ਲਿਖੀਆ ਕਿਤਾਬਾਂ ਦੇ ਹਵਾਲੇ ਦਿੱਤੇ ਗਏ। ਉਨ੍ਹਾਂ ਨੇ ਕਿਹਾ ਹੈ ਕਿ ਇਕਬਾਲ ਸਿੰਘ ਲਾਲਪੁਰਾ ਲੋਹ ਟੋਪ ਉੱਤੇ ਹੀ ਤੱਥ ਦਿੰਦੇ ਰਹੇ। ਉਨ੍ਹਾਂ ਨੇ ਕਿਹਾ ਹੈ ਕਿ ਮੀਟਿੰਗ ਬੇਸਿੱਟਾ ਰਹੀ। 

ਸਿੱਖੀ ਸਿਧਾਂਤ ਨੂੰ ਤੋੜਿਆ ਨਹੀਂ  ਜਾ ਸਕਦਾ

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਸਿੱਖੀ ਸਿਧਾਤਾਂ ਨੂੰ ਕਦੇ ਵੀ ਤੋੜਿਆਂ ਨਹੀਂ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਮੇਟੀ ਹਰ ਤਰ੍ਹਾਂ ਦੀ ਲੜਾਈ ਲੜਨ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਗੁਰੂ ਮਰਿਆਦਾ ਅਨੁਸਾਰ ਦਸਤਾਰ ਸਜਾਉਣਾ ਹੈ ਨਾ ਕਿ ਟੋਪੀ ਪਾਉਣਾ।

ਸਿੱਖ ਫੌਜੀ ਹਮੇਸ਼ਾ ਦਸਤਾਰ ਹੀ ਸਜਾਉਣਗੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਸਿੱਖ ਫੌਜੀਆਂ ਨੂੰ ਹੈਲਮੇਟ ਪਹਿਨਾਏ ਜਾਣ ਦੇ ਫੈਸਲੇ ਦਾ ਸ਼੍ਰੋਮਣੀ ਕਮੇਟੀ ਵੱਲੋਂ ਨਿਰੰਤਰ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਮੁੱਦੇ ਉੱਤੇ  ਚੁੱਪ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਫੌਜੀ ਕਦੇ ਵੀ ਲੋਹ ਟੋਪ ਕਰਦੇ ਨਹੀਂ ਪਾਉਣਗੇ।

Related Post