IRCTC Cancellation Charges: 48 ਘੰਟਿਆਂ ਤੋਂ ਪਹਿਲਾਂ ਰੇਲਵੇ ਟਿਕਟਾਂ ਨੂੰ ਰੱਦ ਕਰਨ ਤੇ ਕਿੰਨਾ ਚਾਰਜ ਲਿਆ ਜਾਂਦਾ ਹੈ? ਜਾਣੋ ਇਥੇ

By  Amritpal Singh November 20th 2023 04:18 PM -- Updated: November 20th 2023 04:41 PM

IRCTC Cancellation Charges: ਜਿਵੇ ਅਸੀਂ ਸਾਰੇ ਜਾਣਦੇ ਹਾਂ ਅਕਸਰ ਲੋਕ ਰੇਲਵੇ ਦੁਆਰਾ ਸਫ਼ਰ ਕਰਨ ਦੀ ਯੋਜਨਾ ਬਣਾਉਂਦੇ ਹਨ। ਅਜਿਹੇ 'ਚ ਕਈ ਵਾਰ ਜ਼ਰੂਰੀ ਕੰਮ ਕਾਰਨ ਅਸੀ ਨਹੀਂ ਜਾਂ ਸਕਦੇ ਅਤੇ ਸਾਨੂੰ ਅਚਾਨਕ ਇਸ ਨੂੰ ਬਦਲਣਾ ਪੈਂਦਾ ਹੈ। ਜਿਸ ਕਾਰਨ ਸਾਨੂੰ ਪੱਕੀ ਰੇਲਵੇ ਟਿਕਟ ਰੱਦ ਕਰਨੀ ਪੈਂਦੀ ਹੈ ਅਤੇ ਇਸ ਦੇ ਨਾਲ ਸਾਨੂੰ ਕੈਂਸਲੇਸ਼ਨ ਚਾਰਜ ਵੀ ਅਦਾ ਕਰਨਾ ਪੈਂਦਾ ਹੈ। ਇਹ ਚਾਰਜ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਰੇਲਗੱਡੀ ਦੇ ਰਵਾਨਗੀ ਤੋਂ ਕਿੰਨਾ ਸਮਾਂ ਪਹਿਲਾਂ ਟਿਕਟ ਰੱਦ ਕਰਦੇ ਹੋ। ਇਸ ਦਾ ਫੈਸਲਾ ਇਸ ਅਨੁਸਾਰ ਲਿਆ ਜਾਂਦਾ ਹੈ। ਤਾਂ ਆਉ ਜਾਣਦੇ ਹਾਂ ਇਸ ਬਾਰੇ

ਤੁਹਾਨੂੰ ਦਸ ਦਈਏ ਕਿ ਰੇਲਵੇ 'ਚ ਟਿਕਟ ਰੱਦ ਕਰਨ ਦੀਆਂ ਦੋ ਸ਼੍ਰੇਣੀਆਂ ਹਨ। ਪਹਿਲਾ – ਚਾਰਟ ਬਣਨ ਤੋਂ ਪਹਿਲਾਂ ਅਤੇ ਦੂਜਾ – ਚਾਰਟ ਬਣਨ ਤੋਂ ਬਾਅਦ। ਇਹ ਫੈਸਲਾ ਕਰਦਾ ਹੈ ਕਿ ਤੁਹਾਨੂੰ ਕਿੰਨਾ ਰਿਫੰਡ ਮਿਲੇਗਾ।

48 ਘੰਟਿਆਂ ਤੋਂ ਪਹਿਲਾਂ ਰੇਲਵੇ ਟਿਕਟਾਂ ਨੂੰ ਰੱਦ ਕਰਨ ਲਈ ਕਿੰਨਾ ਚਾਰਜ ਲਿਆ ਜਾਂਦਾ ਹੈ?

AC 1 ਟੀਅਰ ਫਸਟ ਕਲਾਸ/ਐਗਜ਼ੀਕਿਊਟਿਵ ਕਲਾਸ ਨੂੰ ਰੱਦ ਕਰਨ ਤੇ 240 ਰੁਪਏ ਲਾਏ ਜਾਣਦੇ ਹਨ। AC 2 ਟੀਅਰ/ਫਸਟ ਕਲਾਸ ਨੂੰ ਰੱਦ ਕਰਨ ਤੇ 200 ਰੁਪਏ ਲਾਏ ਜਾਣਦੇ ਹਨ। AC 3 ਟੀਅਰ/AC ਚੇਅਰ ਕਾਰ/AC3 ਇਕਨਾਮੀ ਨੂੰ ਰੱਦ ਕਰਨ ਤੇ 180 ਰੁਪਏ ਲਾਏ ਜਾਣਦੇ ਹਨ। ਸਲੀਪਰ ਕਲਾਸ ਨੂੰ ਰੱਦ ਕਰਨ ਤੇ 120 ਰੁਪਏ ਲਾਏ ਜਾਣਦੇ ਹਨ ਅਤੇ ਦੂਜੀ ਸ਼੍ਰੇਣੀ ਨੂੰ ਰੱਦ ਕਰਨ ਤੇ 60 ਰੁਪਏ ਲਾਏ ਜਾਣਦੇ ਹਨ।

48 ਘੰਟੇ ਤੋਂ 12 ਘੰਟੇ ਤੋਂ ਘੱਟ 

ਜੇਕਰ ਇੱਕ ਪੁਸ਼ਟੀ ਕੀਤੀ ਟਿਕਟ ਰੇਲਗੱਡੀ ਦੇ ਰਵਾਨਗੀ ਦੇ 48 ਘੰਟਿਆਂ ਤੋਂ 12 ਘੰਟਿਆਂ ਦੇ ਵਿਚਕਾਰ ਰੱਦ ਕੀਤੀ ਜਾਂਦੀ ਹੈ, ਤਾਂ ਕੁੱਲ ਰੇਲ ਟਿਕਟ ਚਾਰਜ ਦਾ 25 ਪ੍ਰਤੀਸ਼ਤ ਅਤੇ ਘੱਟੋ-ਘੱਟ ਫਿਕਸਡ ਫਲੈਟ ਰੇਟ, ਜੋ ਵੀ ਵੱਧ ਹੋਵੇ, ਉਹ ਚਾਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਜੇਕਰ ਕੋਈ ਕਨਫਰਮਡ ਟਿਕਟ ਚਾਰਜ ਲੱਗਣ ਤੋਂ 12 ਘੰਟੇ ਪਹਿਲਾਂ ਰੱਦ ਕਰ ਦਿੱਤੀ ਜਾਂਦੀ ਹੈ, ਤਾਂ 50 ਫੀਸਦੀ ਟਿਕਟ ਰਿਫੰਡ ਕੀਤਾ ਜਾਵੇਗਾ।

ਚਾਰਟ ਤਿਆਰ ਕਰਨ ਤੋਂ ਬਾਅਦ ਟਿਕਟ ਰੱਦ ਕਰਨ ਦਾ ਚਾਰਜ 

ਜੇਕਰ ਚਾਰਟ ਪਹਿਲਾਂ ਹੀ ਤਿਆਰ ਕੀਤਾ ਗਿਆ ਹੈ ਤਾਂ ਪੁਸ਼ਟੀ ਕੀਤੀ ਟਿਕਟ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ। ਅਜਿਹੇ 'ਚ IRCTC ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਉਪਭੋਗਤਾਵਾਂ ਨੂੰ TDR ਆਨਲਾਈਨ ਫਾਈਲ ਕਰਨਾ ਚਾਹੀਦਾ ਹੈ ਅਤੇ IRCTC ਦੁਆਰਾ ਆਪਣੇ ਰਿਫੰਡ ਕੇਸਾਂ ਨੂੰ ਟਰੈਕ ਕਰਨਾ ਚਾਹੀਦਾ ਹੈ। IRCTC ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਜੇਕਰ ਟਰੇਨ ਦੇ ਰਵਾਨਗੀ ਤੋਂ ਚਾਰ ਘੰਟੇ ਪਹਿਲਾਂ TDR ਦਾਇਰ ਨਹੀਂ ਕੀਤਾ ਜਾਂਦਾ ਹੈ, ਤਾਂ ਕਨਫਰਮ ਟਿਕਟ 'ਤੇ ਕੋਈ ਰਿਫੰਡ ਨਹੀਂ ਦਿੱਤਾ ਜਾਵੇਗਾ।

Related Post