Iran Warns Israel: ਤਣਾਅ ਵਿਚਾਲੇ ਈਰਾਨ ਨੇ ਇਜ਼ਰਾਈਲ ਨੂੰ ਪ੍ਰਮਾਣੂ ਬੰਬ ਦੀ ਦਿੱਤੀ ਚੇਤਾਵਨੀ

ਈਰਾਨ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਇਜ਼ਰਾਈਲ ਕਾਰਨ ਉਸ ਦੀ ਹੋਂਦ ਨੂੰ ਕੋਈ ਖਤਰਾ ਹੈ ਤਾਂ ਉਹ ਪਿੱਛੇ ਨਹੀਂ ਹਟੇਗਾ। ਸੁਪਰੀਮ ਲੀਡਰ ਅਯਾਤੁੱਲਾ ਅਲੀ ਦੇ ਸਲਾਹਕਾਰ ਕਮਾਲ ਖਰਾਜ਼ੀ ਨੇ ਈਰਾਨ ਦੇ ਪ੍ਰਮਾਣੂ ਸਿਧਾਂਤ ਵਿੱਚ ਤਬਦੀਲੀ ਦਾ ਸੰਕੇਤ ਦਿੱਤਾ ਹੈ।

By  Aarti May 12th 2024 09:06 AM

Iran Warns Israel: ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਜਾਰੀ ਹੈ। ਹੁਣ ਈਰਾਨ ਨੇ ਇਜ਼ਰਾਈਲ ਨੂੰ ਪ੍ਰਮਾਣੂ ਬੰਬ ਦੀ ਚਿਤਾਵਨੀ ਦਿੱਤੀ ਹੈ। ਇਜ਼ਰਾਈਲ ਨਾਲ ਵਧਦੇ ਤਣਾਅ ਦੇ ਵਿਚਕਾਰ, ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਦੇ ਇੱਕ ਸਲਾਹਕਾਰ ਨੇ ਦੇਸ਼ ਦੀਆਂ ਪ੍ਰਮਾਣੂ ਇੱਛਾਵਾਂ ਨੂੰ ਲੈ ਕੇ ਚਿੰਤਾਵਾਂ ਨੂੰ ਫਿਰ ਤੋਂ ਜਗਾਇਆ ਹੈ।

ਈਰਾਨ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਇਜ਼ਰਾਈਲ ਕਾਰਨ ਉਸ ਦੀ ਹੋਂਦ ਨੂੰ ਕੋਈ ਖਤਰਾ ਹੈ ਤਾਂ ਉਹ ਪਿੱਛੇ ਨਹੀਂ ਹਟੇਗਾ। ਸੁਪਰੀਮ ਲੀਡਰ ਅਯਾਤੁੱਲਾ ਅਲੀ ਦੇ ਸਲਾਹਕਾਰ ਕਮਾਲ ਖਰਾਜ਼ੀ ਨੇ ਈਰਾਨ ਦੇ ਪ੍ਰਮਾਣੂ ਸਿਧਾਂਤ ਵਿੱਚ ਤਬਦੀਲੀ ਦਾ ਸੰਕੇਤ ਦਿੱਤਾ ਹੈ।

ਕਮਾਲ ਖਰਾਜ਼ੀ ਨੇ ਇਰਾਨ ਨੂੰ ਕਿਹਾ ਕਿ ਅਸੀਂ ਪਰਮਾਣੂ ਬੰਬ ਬਣਾਉਣ ਦਾ ਕੋਈ ਫੈਸਲਾ ਨਹੀਂ ਲਿਆ ਹੈ ਪਰ ਜੇਕਰ ਈਰਾਨ ਦੀ ਹੋਂਦ ਨੂੰ ਖਤਰਾ ਹੈ ਤਾਂ ਸਾਡੇ ਕੋਲ ਆਪਣੇ ਫੌਜੀ ਸਿਧਾਂਤ ਨੂੰ ਬਦਲਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ।

ਕਾਬਿਲੇਗੌਰ ਹੈ ਕਿ ਅਪ੍ਰੈਲ ਵਿੱਚ ਸੀਰੀਆ ਦੀ ਰਾਜਧਾਨੀ ਦਸ਼ਮੀਕ ਵਿੱਚ ਹੋਏ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਸ਼ੁਰੂ ਹੋ ਗਿਆ ਸੀ। ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਈਰਾਨ ਦੇ ਦੂਤਘਰ 'ਤੇ ਹਮਲਾ ਕੀਤਾ ਗਿਆ। ਈਰਾਨ ਦਾ ਮੰਨਣਾ ਹੈ ਕਿ ਇਹ ਹਮਲਾ ਇਜ਼ਰਾਈਲ ਨੇ ਕੀਤਾ ਸੀ। ਦਰਅਸਲ, ਇਜ਼ਰਾਈਲ ਨੇ ਸਿੱਧੇ ਇਜ਼ਰਾਈਲੀ ਖੇਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਿਸਫੋਟਕ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਸਨ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਤਣਾਅ ਜਾਰੀ ਹੈ।

ਇਹ ਵੀ ਪੜ੍ਹੋ: ਸਿੱਖ ਆਗੂ ਹਰਦੀਪ ਨਿੱਝਰ ਕਤਲ ਕਾਂਡ ਨਾਲ ਜੁੜੀ ਵੱਡੀ ਖਬਰ, ਕੈਨੇਡੀਅਨ ਪੁਲਿਸ ਨੇ ਚੌਥੇ ਸ਼ੱਕੀ ਨੂੰ ਕੀਤਾ ਗ੍ਰਿਫਤਾਰ

Related Post