iPhone 16 Pro Max: ਦਿੱਲੀ ਹਵਾਈ ਅੱਡੇ 'ਤੇ 42 ਆਈਫੋਨਾਂ ਸਮੇਤ 5 ਯਾਤਰੀ ਫੜੇ, ਦੁਬਈ-ਹਾਂਗਕਾਂਗ ਤੋਂ ਕਰ ਰਹੇ ਸਨ ਤਸਕਰੀ

Custom Seizes 42 iPhone: ਕਸਟਮ ਅਧਿਕਾਰੀਆਂ ਨੇ ਦਿੱਲੀ ਹਵਾਈ ਅੱਡੇ 'ਤੇ ਚਾਰ ਯਾਤਰੀਆਂ ਨੂੰ ਆਈਫੋਨ ਦੀ ਤਸਕਰੀ ਕਰਦੇ ਹੋਏ ਫੜਿਆ ਹੈ।

By  Amritpal Singh October 4th 2024 11:27 AM

Custom Seizes 42 iPhone: ਕਸਟਮ ਅਧਿਕਾਰੀਆਂ ਨੇ ਦਿੱਲੀ ਹਵਾਈ ਅੱਡੇ 'ਤੇ ਚਾਰ ਯਾਤਰੀਆਂ ਨੂੰ ਆਈਫੋਨ ਦੀ ਤਸਕਰੀ ਕਰਦੇ ਹੋਏ ਫੜਿਆ ਹੈ। ਇਹ ਯਾਤਰੀ ਕਥਿਤ ਤੌਰ 'ਤੇ ਵਿਦੇਸ਼ਾਂ ਤੋਂ ਆਪਣੇ ਨਾਲ 12 ਨਵੇਂ ਲਾਂਚ ਕੀਤੇ ਆਈਫੋਨ 16 ਪ੍ਰੋ ਮੈਕਸ ਡਿਵਾਈਸਾਂ ਲਿਆ ਰਹੇ ਸਨ। ਇਹ ਘਟਨਾ 1 ਅਕਤੂਬਰ ਦੀ ਹੈ, ਜਦੋਂ ਯਾਤਰੀ ਦੁਬਈ ਤੋਂ ਇੰਡੀਗੋ ਦੀ ਫਲਾਈਟ (6E-1464) ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਪਹੁੰਚੇ ਸਨ।

ਤੁਹਾਨੂੰ ਦੱਸ ਦੇਈਏ ਕਿ ਐਪਲ ਨੇ ਪਿਛਲੇ ਮਹੀਨੇ ਦੁਨੀਆ ਭਰ ਵਿੱਚ ਆਪਣਾ ਨਵਾਂ ਸਮਾਰਟਫੋਨ iPhone 16 Pro Max ਲਾਂਚ ਕੀਤਾ ਸੀ। ਦਿੱਲੀ ਹਵਾਈ ਅੱਡੇ 'ਤੇ ਹਾਲ ਹੀ ਦੇ ਸਮੇਂ 'ਚ ਹਾਈ-ਐਂਡ ਸਮਾਰਟਫੋਨ ਦੀ ਇਹ ਦੂਜੀ ਮਹੱਤਵਪੂਰਨ ਜ਼ਬਤ ਹੈ। 1 ਅਕਤੂਬਰ ਨੂੰ, ਕਸਟਮ ਅਧਿਕਾਰੀਆਂ ਨੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਮਹਿਲਾ ਯਾਤਰੀ ਦੇ ਵੈਨਿਟੀ ਬੈਗ ਦੇ ਅੰਦਰ ਲੁਕੇ 26 ਆਈਫੋਨ 16 ਪ੍ਰੋ ਮੈਕਸ ਸਮਾਰਟਫੋਨ ਜ਼ਬਤ ਕੀਤੇ ਸਨ।


ਹਾਂਗਕਾਂਗ ਤੋਂ ਵਾਪਸ ਪਰਤੀ ਮਹਿਲਾ ਯਾਤਰੀ ਨੂੰ ਕਸਟਮ ਅਧਿਕਾਰੀਆਂ ਨੇ ਰੋਕ ਲਿਆ ਅਤੇ ਉਸ ਦੇ ਬੈਗ ਦੀ ਚੈਕਿੰਗ ਦੌਰਾਨ 26 ਆਈਫੋਨ 16 ਪ੍ਰੋ ਮੈਕਸ ਸਮਾਰਟਫੋਨ, ਜਿਨ੍ਹਾਂ ਦੀ ਅੰਦਾਜ਼ਨ ਬਾਜ਼ਾਰੀ ਕੀਮਤ 37 ਲੱਖ ਰੁਪਏ ਤੋਂ ਵੱਧ ਹੈ, ਨੂੰ ਜ਼ਬਤ ਕੀਤਾ ਗਿਆ। ਮਹਿਲਾ ਯਾਤਰੀ ਨੇ ਇਨ੍ਹਾਂ ਫੋਨਾਂ ਨੂੰ ਆਪਣੇ ਵੈਨਿਟੀ ਬੈਗ 'ਚ ਟਿਸ਼ੂ ਪੇਪਰ 'ਚ ਲਪੇਟ ਕੇ ਛੁਪਾ ਲਿਆ ਸੀ। ਖੁਫੀਆ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਕਸਟਮ ਅਧਿਕਾਰੀਆਂ ਨੇ ਔਰਤ ਦੇ ਦਿੱਲੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਉਸ ਨੂੰ ਰੋਕਿਆ ਅਤੇ ਤਲਾਸ਼ੀ ਲਈ।

ਭਾਰਤ 'ਚ iPhone 16 Pro Max ਦੇ 256GB ਵੇਰੀਐਂਟ ਦੀ ਕੀਮਤ 1,44,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੌਰਾਨ, ਹਾਂਗਕਾਂਗ ਵਿੱਚ ਇਸੇ ਵੇਰੀਐਂਟ ਦੀ ਕੀਮਤ ਲਗਭਗ 1,09,913 ਰੁਪਏ ਹੈ। ਜਦਕਿ ਦੁਬਈ 'ਚ ਇਸ ਵੇਰੀਐਂਟ ਦੀ ਕੀਮਤ 1,16,575 ਰੁਪਏ ਹੈ। ਇਨ੍ਹਾਂ ਦੋਵਾਂ ਦੇਸ਼ਾਂ 'ਚ ਆਈਫੋਨ ਦੇ ਨਵੇਂ ਵੇਰੀਐਂਟ ਦੀ ਕੀਮਤ ਭਾਰਤ ਦੇ ਮੁਕਾਬਲੇ 30 ਤੋਂ 35 ਹਜ਼ਾਰ ਰੁਪਏ ਘੱਟ ਹੋਣ ਕਾਰਨ ਸਮਾਰਟਫੋਨ ਦੀ ਤਸਕਰੀ ਹੋ ਰਹੀ ਹੈ। ਫੜੇ ਗਏ ਯਾਤਰੀਆਂ ਖਿਲਾਫ ਕਸਟਮ ਐਕਟ 1962 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਕਸਟਮ ਅਧਿਕਾਰੀਆਂ ਨੇ ਕਿਹਾ ਕਿ ਤਸਕਰੀ ਰੈਕੇਟ ਵਿੱਚ ਸ਼ਾਮਲ ਕਿਸੇ ਵੀ ਸੰਭਾਵੀ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

Related Post