iPhone 15 Software Update : ਆਈਫੋਨ 15 ਸੀਰੀਜ਼ ਦੇ ਖਪਤਕਾਰਾਂ ਲਈ ਸਾਫ਼ਟਵੇਅਰ ਅਪਡੇਟ ਨੂੰ ਲੈ ਕੇ ਵੱਡੀ ਖੁਸ਼ਖਬਰੀ!

iPhone 15 Software Update : ਇਸ ਦਾ ਮਤਲਬ ਹੈ ਕਿ ਭਾਵੇਂ ਇਹ ਆਈਫੋਨ 15 ਹੋਵੇ ਜਾਂ ਆਈਫੋਨ 15 ਪ੍ਰੋ ਮੈਕਸ ਹੋਵੇ, ਉਪਭੋਗਤਾਵਾਂ ਨੂੰ 5 ਸਾਲਾਂ ਲਈ ਨਿਯਮਤ ਅਪਡੇਟ ਅਤੇ ਸੁਰੱਖਿਆ ਪੈਚ ਮਿਲਣੇ ਜਾਰੀ ਰਹਿਣਗੇ।

By  KRISHAN KUMAR SHARMA June 8th 2024 07:10 PM

iPhone 15 Software Update : ਐਪਲ ਨੇ iPhone ਉਪਭੋਗਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੰਪਨੀ ਨੇ ਆਖਰਕਾਰ ਆਪਣੇ ਆਈਫੋਨ ਲਈ ਘੱਟੋ-ਘੱਟ ਸਾਫਟਵੇਅਰ ਸਪੋਰਟ ਵਿੰਡੋ ਸੈੱਟ ਕਰ ਦਿੱਤੀ ਹੈ, ਜਿਸ ਦਾ ਮਤਲਬ ਇਹ ਹੈ ਕਿ ਆਈਫੋਨ ਨੂੰ ਕਿੰਨੇ ਸਾਲਾਂ ਲਈ ਅਪਡੇਟ ਮਿਲਣਗੇ। ਕੰਪਨੀ ਨੇ ਇਹ ਕਦਮ ਬ੍ਰਿਟੇਨ ਦੇ ਨਵੇਂ ਨਿਯਮ ਦੇ ਜਵਾਬ 'ਚ ਚੁੱਕਿਆ ਹੈ।

ਉਂਝ ਤਾਂ ਐਪਲ ਹਮੇਸ਼ਾ ਆਪਣੇ ਡਿਵਾਈਸਾਂ ਲਈ ਅਪਡੇਟ ਜਾਰੀ ਕਰਦਾ ਰਹਿੰਦਾ ਹੈ। ਪਰ ਹੁਣ ਕੰਪਨੀ ਨੇ ਫੈਸਲਾ ਕੀਤਾ ਹੈ ਕਿ ਆਈਫੋਨ 15 ਸੀਰੀਜ਼ ਨੂੰ ਘੱਟ ਤੋਂ ਘੱਟ 5 ਸਾਲ ਤੱਕ ਸਪੋਰਟ ਮਿਲੇਗਾ। ਇਸ ਦਾ ਮਤਲਬ ਹੈ ਕਿ ਭਾਵੇਂ ਇਹ ਆਈਫੋਨ 15 ਹੋਵੇ ਜਾਂ ਆਈਫੋਨ 15 ਪ੍ਰੋ ਮੈਕਸ ਹੋਵੇ, ਉਪਭੋਗਤਾਵਾਂ ਨੂੰ 5 ਸਾਲਾਂ ਲਈ ਨਿਯਮਤ ਅਪਡੇਟ ਅਤੇ ਸੁਰੱਖਿਆ ਪੈਚ ਮਿਲਣੇ ਜਾਰੀ ਰਹਿਣਗੇ।

ਐਂਡਰਾਇਡ ਫ਼ੋਨ 7 ਸਾਲਾਂ ਤੱਕ ਮਿਲਦੀ ਸਾਫ਼ਟਵੇਅਰ ਅਪਡੇਟ : ਐਂਡਰਾਇਡ ਸਮਾਰਟਫੋਨ ਨਿਰਮਾਤਾ ਅਜੇ ਵੀ ਐਪਲ ਤੋਂ ਜ਼ਿਆਦਾ ਅਪਡੇਟ ਪ੍ਰਦਾਨ ਕਰ ਰਹੇ ਹਨ। ਇਸ ਸੂਚੀ 'ਚ ਕੁਝ ਹੀ ਕੰਪਨੀਆਂ ਦੇ ਨਾਂ ਹਨ। ਜਿਵੇਂ ਸੈਮਸੰਗ ਅਤੇ ਗੂਗਲ ਆਪਣੇ ਪ੍ਰੀਮੀਅਮ ਸਮਾਰਟਫ਼ੋਨਸ 'ਤੇ 7 ਸਾਲਾਂ ਤੱਕ ਸਾਫ਼ਟਵੇਅਰ ਅਪਡੇਟ ਪ੍ਰਦਾਨ ਕਰ ਰਹੇ ਹਨ। ਸੈਮਸੰਗ ਸਾਰੇ ਫੋਨਾਂ 'ਤੇ 7 ਸਾਲ ਦਾ ਸਾਫਟਵੇਅਰ ਅਪਡੇਟ ਨਹੀਂ ਦਿੰਦਾ ਹੈ। ਇਹ ਸਹੂਲਤ ਸਿਰਫ ਫਲੈਗਸ਼ਿਪ ਸਮਾਰਟਫੋਨ ਸੀਰੀਜ਼ ਲਈ ਹੈ।

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਐਪਲ ਪਿਛਲੇ ਕਾਫੀ ਸਮੇਂ ਤੋਂ ਆਪਣੇ ਸਮਾਰਟਫੋਨਸ ਲਈ ਅਪਡੇਟਸ ਜਾਰੀ ਕਰ ਰਿਹਾ ਹੈ। ਪਰ ਐਂਡਰਾਇਡ ਫੋਨ ਨਿਰਮਾਤਾਵਾਂ ਨੇ ਇਸ ਵਿਸ਼ੇ 'ਤੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਅਜੋਕੇ ਸਮੇਂ 'ਚ ਇਹ ਰੁਝਾਨ ਬਦਲ ਗਿਆ ਹੈ। ਹੁਣ ਐਂਡਰਾਇਡ ਫੋਨ ਨਿਰਮਾਤਾਵਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਾਫਟਵੇਅਰ ਅਪਡੇਟ ਕਦੋਂ ਪ੍ਰਦਾਨ ਕਰਨਗੇ।

5 ਸਾਲ ਤੱਕ ਮਿਲੇਗੀ ਅਪਡੇਟ ਸਹੂਲਤ

GSMarena ਦੀ ਰਿਪੋਰਟ ਮੁਤਾਬਕ, ਯੂਕੇ ਦੇ ਨਿਯਮਾਂ ਦੇ ਕਾਰਨ, ਐਪਲ ਨੂੰ ਆਪਣੀ ਸਹਾਇਤਾ ਨੀਤੀ ਨੂੰ ਸਪੱਸ਼ਟ ਤੌਰ 'ਤੇ ਸਪੱਸ਼ਟ ਕਰਨਾ ਪਿਆ ਹੈ। ਨਵੇਂ ਨਿਯਮਾਂ ਕਾਰਨ ਐਪਲ ਨੂੰ ਦੱਸਣਾ ਪਿਆ ਕਿ ਆਈਫੋਨ 15 ਸੀਰੀਜ਼ 'ਚ ਘੱਟੋ-ਘੱਟ 5 ਸਾਲ ਤੱਕ ਅਪਡੇਟ ਮਿਲੇਗੀ।

ਵੈਸੇ ਤਾਂ ਇਹ ਗੂਗਲ ਅਤੇ ਸੈਮਸੰਗ ਵੱਲੋਂ ਕੀਤੇ ਗਏ ਵਾਅਦਿਆਂ ਤੋਂ ਦੋ ਸਾਲ ਘੱਟ ਹੈ। ਪਰ ਕੰਪਨੀ ਇਸ ਤੋਂ ਵੱਧ ਸਮੇਂ ਲਈ ਕਿਸੇ ਵੀ ਫੋਨ ਲਈ ਅਪਡੇਟ ਜਾਰੀ ਕਰ ਸਕਦੀ ਹੈ। ਦਸ ਦਈਏ ਕਿ ਕੰਪਨੀ ਨੇ ਪਹਿਲਾਂ ਵੀ ਅਜਿਹਾ ਕੀਤਾ ਹੈ, ਜਦੋਂ ਕਈ ਆਈਫੋਨਜ਼ ਨੂੰ 5 ਸਾਲਾਂ ਤੋਂ ਵੱਧ ਸਮੇਂ ਤੋਂ ਅਪਡੇਟ ਮਿਲ ਰਿਹਾ ਹੈ।

Related Post