ਫੋਨ ’ਚ Slow ਚੱਲ ਰਿਹਾ ਹੈ ਇੰਟਰਨੈੱਟ ਤਾਂ ਇਨ੍ਹਾਂ ਟਿਪਸ ਨੂੰ ਕਰੋ ਫੋਲੋ, ਮਿਲੇਗਾ ਫਾਇਦਾ

By  Aarti March 17th 2024 06:00 AM

Boost Internet Speed: ਅੱਜਕਲ੍ਹ ਸਮਾਰਟਫ਼ੋਨ 'ਤੇ ਇੰਟਰਨੈੱਟ ਤੋਂ ਬਿਨਾਂ ਹਰ ਕਿਸੇ ਦਾ ਕੰਮ ਅਟਕ ਜਾਂਦਾ ਹੈ। ਡਾਟਾ ਪੈਕ ਹੋਣ ਤੋਂ ਬਾਅਦ ਵੀ ਜੇਕਰ ਇੰਟਰਨੈੱਟ ਦੀ ਹੌਲੀ ਰਫਤਾਰ ਹੈ ਤਾਂ ਵੀ ਕੋਈ ਕੰਮ ਨਹੀਂ ਹੋ ਸਕਦਾ। ਦਸ ਦਈਏ ਕਿ ਜੇਕਰ ਤੁਸੀਂ ਵੀ ਆਪਣੇ ਫੋਨ 'ਚ ਇੰਟਰਨੈੱਟ ਦੀ ਹੌਲੀ ਰਫਤਾਰ ਨੂੰ ਲੈ ਕੇ ਚਿੰਤਤ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਨੁਸਖੇ ਦਸਾਂਗੇ ਜਿਨ੍ਹਾਂ ਨੂੰ ਆਪਣਾ ਕੇ ਤੁਸੀਂ ਇੰਟਰਨੈੱਟ ਦੀ ਰਫਤਾਰ ਨੂੰ ਵਧਾ ਸਕਦੇ ਹੋ, ਤਾਂ ਆਉ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ 

ਮਜ਼ਬੂਤ ​​ਸਿਗਨਲ ਵਾਲਾ ਸਥਾਨ ਲੱਭੋ : 

ਚੰਗੀ ਇੰਟਰਨੈੱਟ ਸਪੀਡ ਲਈ ਨੈੱਟਵਰਕ ਸਿਗਨਲ ਤਾਕਤ ਮਾਇਨੇ ਰੱਖਦੀ ਹੈ। ਦਸ ਦਈਏ ਕਿ ਜੇਕਰ ਨੈੱਟਵਰਕ ਸਿਗਨਲ ਕਮਜ਼ੋਰ ਹੈ ਤਾਂ ਇੰਟਰਨੈੱਟ ਦੀ ਰਫਤਾਰ ਹੌਲੀ ਹੋ ਜਾਂਦੀ ਹੈ। ਇਸ ਲਈ ਤੁਸੀਂ ਆਪਣੇ ਫ਼ੋਨ ਦੇ ਸਟੇਟਸ ਬਾਰ 'ਤੇ ਸਿਗਨਲ ਬਾਰ ਨੂੰ ਚੈੱਕ ਕਰ ਸਕਦੇ ਹੋ। ਜੇਕਰ ਸਿਗਨਲ ਕਮਜ਼ੋਰ ਦਿਸਦਾ ਹੈ ਤਾਂ ਕਿਸੇ ਹੋਰ ਥਾਂ 'ਤੇ ਜਾ ਕੇ ਰਫਤਾਰ ਨੂੰ ਵਧਾਇਆ ਜਾ ਸਕਦਾ ਹੈ।

ਕੈਸ਼ ਫਾਈਲਾਂ ਨੂੰ ਸਾਫ਼ ਕਰੋ : 

ਦਸ ਦਈਏ ਕਿ ਫੋਨ 'ਚ ਮੌਜੂਦ ਕੈਸ਼ ਫਾਈਲਾਂ ਇੰਟਰਨੈੱਟ ਦੀ ਹੌਲੀ ਰਫਤਾਰ ਦਾ ਕਾਰਨ ਬਣ ਸਕਦਾ ਹੈ। ਅਜਿਹੇ 'ਚ ਮਾਹਿਰਾਂ ਵਲੋਂ ਫੋਨ 'ਚ ਇੰਟਰਨੈੱਟ ਦੀ ਸਪੀਡ ਵਧਾਉਣ ਲਈ ਐਪਸ ਅਤੇ ਵੈੱਬ ਬ੍ਰਾਊਜ਼ਰ ਦੀਆਂ ਕੈਸ਼ ਫਾਈਲਾਂ ਨੂੰ ਸਾਫ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਫ਼ੋਨ ਸਾਫ਼ਟਵੇਅਰ ਨੂੰ ਅੱਪ-ਟੂ-ਡੇਟ ਰੱਖੋ : 

ਜਿਵੇ ਤੁਸੀਂ ਜਾਣਦੇ ਹੋ ਕਿ ਇੰਟਰਨੈੱਟ ਦੀ ਰਫਤਾਰ ਤੁਹਾਡੇ ਫੋਨ ਦੇ ਐਪਸ ਅਤੇ ਸੌਫਟਵੇਅਰ ਨਾਲ ਵੀ ਜੁੜੀ ਹੋਈ ਹੈ। ਅਜਿਹੇ 'ਚ ਜੇਕਰ ਤੁਸੀਂ ਆਪਣੇ ਫੋਨ ਦੀਆਂ ਐਪਸ ਨੂੰ ਅੱਪ ਟੂ ਡੇਟ ਰੱਖਦੇ ਹੋ ਤਾਂ ਇਹ ਸਮੱਸਿਆ ਕਾਫੀ ਹੱਦ ਤੱਕ ਘੱਟ ਹੋ ਜਾਂਦੀ ਹੈ। ਨਾਲ ਹੀ ਸੌਫਟਵੇਅਰ ਅਪਡੇਟ ਰੱਖਣ ਨਾਲ ਨਵੀਨਤਮ ਬੱਗ ਫਿਕਸ ਦੇ ਨਾਲ ਫੋਨ 'ਚ ਨੈੱਟ ਦੀ ਰਫਤਾਰ ਵਧਦੀ ਹੈ।

ਆਟੋ ਅੱਪਡੇਟ ਐਪ ਸੈਟਿੰਗ ਨੂੰ ਬੰਦ ਰੱਖੋ : 

ਜੇਕਰ ਤੁਹਾਡੇ ਫੋਨ 'ਚ ਐਪ ਆਟੋ ਅਪਡੇਟ ਸੈਟਿੰਗ ਇਨੇਬਲ ਹੈ, ਤਾਂ ਇਸ ਨੂੰ ਤੁਰੰਤ ਡਿਸੇਬਲ ਕਰ ਦਿਓ। ਕਿਉਂਕਿ ਫੋਨ ਐਪਸ ਦੇ ਲਗਾਤਾਰ ਅਪਡੇਟ ਹੋਣ ਕਾਰਨ ਇੰਟਰਨੈੱਟ ਦੀ ਰਫਤਾਰ ਹੌਲੀ ਹੋ ਸਕਦੀ ਹੈ। ਇਸ ਲਈ ਮੋਬਾਈਲ ਡੇਟਾ 'ਤੇ ਇਸ ਸੈਟਿੰਗ ਨੂੰ ਸਮਰੱਥ ਨਾ ਕਰੋ।

ਐਪ ਬੈਕਗ੍ਰਾਊਂਡ ਗਤੀਵਿਧੀ ਨੂੰ ਅਸਮਰੱਥ ਬਣਾਓ : 

ਦਸ ਦਈਏ ਕਿ ਡਾਟਾ ਦੀ ਲਗਾਤਾਰ ਵਰਤੋਂ ਵੀ ਇੰਟਰਨੈੱਟ ਦੀ ਰਫਤਾਰ ਦਾ ਵੱਡਾ ਕਾਰਨ ਬਣ ਸਕਦਾ ਹੈ। ਅਜਿਹੇ 'ਚ ਜੇਕਰ ਤੁਹਾਡੇ ਫੋਨ 'ਚ ਐਪਸ ਬੈਕਗਰਾਊਂਡ ਐਕਟੀਵਿਟੀ ਦੇ ਨਾਲ ਡਾਟਾ ਦੀ ਖਪਤ ਕਰ ਰਹੀਆਂ ਹਨ ਤਾਂ ਡਾਟਾ ਖਪਤ ਦੇ ਨਾਲ-ਨਾਲ ਰਫਤਾਰ ਹੋਲੀ ਹੋ ਸਕਦੀ ਹੈ। ਅਜਿਹੇ 'ਚ ਬੈਕਗ੍ਰਾਉਂਡ ਐਪਸ ਨੂੰ ਅਯੋਗ ਕਰਨਾ ਜ਼ਰੂਰੀ ਹੈ।

Related Post