ਪਾਕਿਸਤਾਨ ਦਾ ਕੌਮਾਂਤਰੀ ਪੱਧਰ 'ਤੇ ਉੱਡਿਆ ਮਜ਼ਾਕ; ਦੁਬਈ ਨੇ ਪਾਕਿਸਤਾਨ ਦਾ ਝੰਡਾ ਲਹਿਰਾਉਣ ਤੋਂ ਕੀਤਾ ਇਨਕਾਰ
ਟੋਰਾਂਟੋ: ਪਾਕਿਸਤਾਨ ਨੇ ਸੋਮਵਾਰ ਨੂੰ ਆਪਣਾ 76ਵਾਂ ਸੁਤੰਤਰਤਾ ਦਿਵਸ ਮਨਾਇਆ। ਇਸ ਮੌਕੇ ਜਿੱਥੇ ਦੇਸ਼ ਦੀ ਨਿਗਰਾਨ ਸਰਕਾਰ ਲੋਕਾਂ ਨੂੰ ਏਕਤਾ ਦਾ ਪਾਠ ਪੜ੍ਹਾ ਰਹੀ ਹੈ, ਉੱਥੇ ਹੀ ਦੇਸ਼ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਵਸਦੇ ਪਾਕਿਸਤਾਨੀ ਆਪਸ ਵਿੱਚ ਲੜ ਰਹੇ ਸਨ। ਕਨੇਡਾ ਦੇ ਮਿਸੀਸਾਗਾ ਤੋਂ ਇੱਕ ਵੀਡੀਓ ਘੱਟੋ-ਘੱਟ ਇਹੀ ਸੁਝਾਅ ਦਿੰਦਾ ਹੈ। ਇਸ ਵੀਡੀਓ 'ਚ ਪਾਕਿਸਤਾਨੀਆਂ ਨੂੰ ਆਪਸ 'ਚ ਲੜਦੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਗੁਆਂਢੀ ਮੁਲਕ ਦੇ ਲੋਕਾਂ ਦੀ ਨੀਅਤ 'ਤੇ ਸਵਾਲ ਉਠਾ ਜਾ ਰਹੇ ਹਨ। ਇਹ ਵੀਡੀਓ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇਸ਼ 'ਚ ਜੇਲ੍ਹ 'ਚ ਹਨ ਅਤੇ ਉਨ੍ਹਾਂ ਦੇ ਸਮਰਥਕ ਦੂਜੇ ਦੇਸ਼ਾਂ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਨੂੰ ਕਿਉਂ ਛੱਡਣੀ ਪਈ ਸੀ ਭਾਰਤੀ ਨਾਗਰਿਕਤਾ? ਸੁਣੋ ਬਾਲੀਵੁੱਡ ਅਭਿਨੇਤਾ ਦੀ ਜ਼ੁਬਾਨੀ
ਸਭਿਅਕ ਸਮਾਜ ਦਾ ਇਹ ਕਿਹੋ ਜਿਹਾ ਵਿਹਾਰ
ਇਸ ਵੀਡੀਓ ਨੂੰ ਅਲੀ ਮੋਇਨ ਨੇ ਸ਼ੇਅਰ ਕੀਤਾ ਹੈ ਅਤੇ ਉਹ ਪਾਕਿਸਤਾਨੀ ਪੱਤਰਕਾਰ ਹਨ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਸਾਨੂੰ ਇਸ ਗੱਲ ਦਾ ਗਿਆਨ ਦਿੱਤਾ ਜਾਂਦਾ ਹੈ ਕਿ ਸਭਿਅਕ ਸਮਾਜ ਕਿਵੇਂ ਵਿਵਹਾਰ ਕਰਦੇ ਹਨ ਅਤੇ ਇਮਰਾਨ ਖਾਨ ਦੇ ਗੁਣਾਂ ਬਾਰੇ ਲੈਕਚਰ ਦਿੰਦੇ ਰਹਿੰਦੇ ਹਨ। ਪਰ ਵਿਦੇਸ਼ਾਂ ਵਿੱਚ ਵਸੇ ਪਾਕਿਸਤਾਨੀ ਲੋਕ 14 ਅਗਸਤ ਦੀ ਆਜ਼ਾਦੀ ਨੂੰ ਆਪਸ ਵਿੱਚ ਝਗੜਾ ਕਰਕੇ ਮਨਾ ਰਹੇ ਹਨ। ਝਗੜਾ ਕਿਸ ਕਾਰਨ ਹੋਇਆ ਇਸ ਬਾਰੇ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਨੇ ਆ ਕੇ ਦਖ਼ਲ ਦਿੱਤਾ। ਕੁਝ ਲੋਕ ਹੱਸਦੇ ਵੀ ਦੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਦੇਸ਼ ਮਨਾ ਰਿਹਾ 77ਵਾਂ ਆਜ਼ਾਦੀ ਦਿਹਾੜਾ; ਜਾਣੋ CM ਭਗਵੰਤ ਮਾਨ ਨੇ ਭਾਸ਼ਣ ਦੌਰਾਨ ਕੀ ਕਿਹਾ...
ਬੁਰਜ ਖ਼ਲੀਫਾ 'ਤੇ ਨਹੀਂ ਲਹਿਰਾਇਆ ਗਿਆ ਪਾਕਿਸਤਾਨੀ ਝੰਡਾ
ਇਹ ਵੀਡੀਓ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਬੁਰਜ ਖ਼ਲੀਫਾ 'ਤੇ ਝੰਡਾ ਨਾ ਲਹਿਰਾਇ ਜਾਣ ਕਾਰਨ ਪਹਿਲਾਂ ਹੀ ਪਾਕਿਸਤਾਨ ਦਾ ਅਪਮਾਨ ਹੋ ਰਿਹਾ ਹੈ। ਦੁਬਈ ਦੇ ਬੁਰਜ ਖ਼ਲੀਫਾ ਨੇ ਪਾਕਿਸਤਾਨ ਦੇ ਆਜ਼ਾਦੀ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਪਾਕਿਸਤਾਨ ਦਾ ਕਾਫੀ ਮਜ਼ਾਕ ਉਡਾਇਆ ਹੈ। ਦਿਲਚਸਪ ਗੱਲ ਇਹ ਹੈ ਕਿ ਅਜਿਹਾ ਸੈਂਕੜੇ ਪਾਕਿਸਤਾਨੀਆਂ ਦੀ ਮੌਜੂਦਗੀ 'ਚ ਹੋਇਆ ਹੈ ਅਤੇ ਇਸ ਕਾਰਨ ਉਨ੍ਹਾਂ 'ਚ ਕਾਫੀ ਗੁੱਸਾ ਵੀ ਪਾਇਆ ਜਾ ਰਿਹਾ ਸੀ।
ਪਾਕਿਸਤਾਨ ਦੀ ਮੌਜੂਦਾ ਸਥਿਤੀ
ਬੁਰਜ ਖ਼ਲੀਫਾ ਵਾਲੀ ਘਟਨਾ ਨੂੰ ਇੱਕ ਔਰਤ ਨੇ ਆਪਣੇ ਮੋਬਾਈਲ 'ਤੇ ਰਿਕਾਰਡ ਕਰ ਲਿਆ। ਇਸ ਔਰਤ ਨੇ ਦੱਸਿਆ ਕਿ ਰਾਤ ਦੇ 12 ਵੱਜ ਚੁੱਕੇ ਹਨ ਪਰ ਦੁਬਈ ਨੇ ਬੁਰਜ ਖ਼ਲੀਫਾ 'ਤੇ ਪਾਕਿਸਤਾਨੀ ਝੰਡਾ ਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਔਰਤ ਨੇ ਕਿਹਾ ਕਿ ਇਹ ਪਾਕਿਸਤਾਨ ਦਾ ਰੁਤਬਾ ਹੈ। ਇਸ ਔਰਤ ਮੁਤਾਬਕ ਪਾਕਿਸਤਾਨ ਦੇ ਲੋਕ ਨਾਅਰੇ ਲਾ ਰਹੇ ਹਨ ਪਰ ਫਿਰ ਵੀ ਝੰਡਾ ਨਹੀਂ ਲਹਿਰਾਇਆ ਜਾ ਰਿਹਾ। ਇਸ ਔਰਤ ਮੁਤਾਬਕ ਪਾਕਿਸਤਾਨੀਆਂ ਨਾਲ ਮਜ਼ਾਕ ਖੇਡਿਆ ਗਿਆ ਹੈ। ਪਰ ਉਸ ਦੇ ਦੇਸ਼ ਦੀ ਸਰਕਾਰ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ, ਉਹ ਉਸੇ ਤਰ੍ਹਾਂ ਦੇ ਸਲੂਕ ਦਾ ਹੱਕਦਾਰ ਹੈ।
ਇਹ ਵੀ ਪੜ੍ਹੋ: ਪੀ.ਐੱਮ.ਮੋਦੀ ਨੇ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ਦੌਰਾਨ ਮਣੀਪੁਰ ਦਾ ਕੀਤਾ ਜ਼ਿਕਰ ਕਿਹਾ, 'ਸ਼ਾਂਤੀ ਨਾਲ ਹੱਲ ਨਿਕਲੇਗਾ...'