Joke Day : ਚੰਗੀ ਸਿਹਤ ਲਈ ਔਸ਼ਧੀ ਵਾਂਗ ਹੁੰਦੇ ਹਨ ਚੁਟਕਲੇ, ਜਾਣੋ ਤਣਾਅ ਭਰੀ ਜ਼ਿੰਦਗੀ 'ਚ ਕਿੰਨੇ ਹਨ ਜ਼ਰੂਰੀ

International Joke Day 2024 : ਹੱਸਣਾ ਸਿਹਤ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਹੱਸਣ ਨਾਲ ਨਾ ਸਿਰਫ ਤਣਾਅ ਘੱਟ ਹੁੰਦਾ ਹੈ ਸਗੋਂ ਦਰਦ ਤੋਂ ਵੀ ਰਾਹਤ ਮਿਲਦੀ ਹੈ। ਹੱਸਣ ਨਾਲ ਇਮਿਊਨਿਟੀ ਵੀ ਮਜ਼ਬੂਤ ​​ਹੁੰਦੀ ਹੈ।

By  KRISHAN KUMAR SHARMA July 1st 2024 07:30 AM

International Joke Day 2024 : ਹਰ ਸਾਲ 1 ਜੁਲਾਈ ਨੂੰ ਪੂਰੀ ਦੁਨੀਆ 'ਚ ਅੰਤਰਰਾਸ਼ਟਰੀ ਚੁਟਕਲਾ ਦਿਵਸ (Joke Day) ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਹੱਸਣਾ ਅਤੇ ਦੂਜਿਆਂ ਨੂੰ ਹਸਾਉਣਾ ਹੈ। ਜਿਵੇਂ ਕਿ ਤੁਸੀ ਜਾਣਦੇ ਹੀ ਹੋ ਕਿ ਅੱਜਕਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਅਤੇ ਵਧਦੇ ਤਣਾਅ ਕਾਰਨ ਲੋਕ ਹੱਸਣਾ ਭੁੱਲ ਗਏ ਹਨ। ਜਦੋਂਕਿ ਹੱਸਣਾ ਸਿਹਤ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਹੱਸਣ ਨਾਲ ਨਾ ਸਿਰਫ ਤਣਾਅ ਘੱਟ ਹੁੰਦਾ ਹੈ ਸਗੋਂ ਦਰਦ ਤੋਂ ਵੀ ਰਾਹਤ ਮਿਲਦੀ ਹੈ। ਹੱਸਣ ਨਾਲ ਇਮਿਊਨਿਟੀ ਵੀ ਮਜ਼ਬੂਤ ​​ਹੁੰਦੀ ਹੈ। ਇੱਕ ਖੋਜ 'ਚ ਪਤਾ ਲੱਗਿਆ ਹੈ ਕਿ ਜਦੋਂ ਇੱਕ ਬੱਚਾ ਦਿਨ 'ਚ 400 ਵਾਰ ਹੱਸਦਾ ਹੈ, ਤਾਂ ਬਾਲਗ ਦਿਨ 'ਚ ਸਿਰਫ਼ 15 ਵਾਰ ਹੀ ਹੱਸਦੇ ਹਨ, ਜੋ ਉਨ੍ਹਾਂ ਦੇ ਤਣਾਅ ਦੇ ਪੱਧਰ ਨੂੰ ਵਧਾਉਂਦਾ ਹੈ ਅਤੇ ਉਨ੍ਹਾਂ ਦੀ ਸਮੁੱਚੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਤਾਂ ਆਉ ਜਾਣਦੇ ਹਾਂ ਹੱਸਣ ਦੇ ਕੀ-ਕੀ ਫਾਇਦੇ ਹੁੰਦੇ ਹਨ?

ਹੱਸਣ ਦੇ ਫਾਇਦੇ

ਸਰੀਰ ਨੂੰ ਆਰਾਮ ਦੇਣ 'ਚ ਮਦਦਗਾਰ : ਮਾਹਿਰਾਂ ਮੁਤਾਬਕ ਜਦੋਂ ਕੋਈ ਕਿਸੇ ਚੀਜ਼ 'ਤੇ ਹੱਸਦਾ ਹੈ ਤਾਂ ਉਸ ਦਾ ਸਰੀਰ ਮਾਨਸਿਕ ਤੌਰ 'ਤੇ ਆਰਾਮ ਮਹਿਸੂਸ ਕਰਦਾ ਹੈ। ਦਸ ਦਈਏ ਕਿ ਹੱਸਣ ਨਾਲ ਤਣਾਅ, ਉਦਾਸੀ ਅਤੇ ਚਿੰਤਾ ਤੋਂ ਵੀ ਰਾਹਤ ਮਿਲਦੀ ਹੈ। ਨਾਲ ਹੀ ਇਹ ਮਾਸਪੇਸ਼ੀਆਂ ਨੂੰ ਆਰਾਮ ਦੇਣ 'ਚ ਮਦਦ ਕਰਦਾ ਹੈ।

ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਫਾਇਦੇਮੰਦ : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜਦੋਂ ਤੁਸੀਂ ਉੱਚੀ-ਉੱਚੀ ਹੱਸਦੇ ਹੋ, ਤਾਂ ਇਹ ਸਰੀਰ 'ਚ ਮੌਜੂਦ ਤਣਾਅ ਵਾਲੇ ਹਾਰਮੋਨਸ ਨੂੰ ਤੇਜ਼ੀ ਨਾਲ ਘਟਾਉਂਦਾ ਹੈ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ ਹੱਸਣ ਨਾਲ ਸਰੀਰ 'ਚ ਐਂਟੀਬਾਡੀਜ਼ ਵੀ ਸਰਗਰਮ ਹੋ ਜਾਣਦੇ ਹਨ, ਜਿਸ ਨਾਲ ਬੀਮਾਰੀਆਂ ਖਤਰਾ ਘਟਦਾ ਹੈ।

ਸਰੀਰ 'ਚ ਚੰਗੇ ਹਾਰਮੋਨਸ ਵਧਾਉਣ 'ਚ ਮਦਦਗਾਰ : ਜਦੋਂ ਤੁਸੀਂ ਹੱਸਦੇ ਹੋ, ਤਾਂ ਇਹ ਸਰੀਰ 'ਚ ਚੰਗਾ ਮਹਿਸੂਸ ਕਰਨ ਵਾਲੇ ਹਾਰਮੋਨਸ ਯਾਨੀ ਐਂਡੋਰਫਿਨ ਨੂੰ ਵਧਾਉਂਦਾ ਹੈ। ਜਿਸ ਕਾਰਨ ਤੁਸੀਂ ਅਚਾਨਕ ਆਪਣੇ ਬਾਰੇ ਬਿਹਤਰ ਮਹਿਸੂਸ ਕਰਦੇ ਹੋ ਅਤੇ ਮਾਨਸਿਕ ਥਕਾਵਟ ਘੱਟ ਜਾਂਦੀ ਹੈ।

ਦਿਲ ਨੂੰ ਸਿਹਤਮੰਦ ਰੱਖਣ ਲਈ ਫਾਇਦੇਮੰਦ : ਹੱਸਣ ਨਾਲ ਖੂਨ ਦੇ ਪ੍ਰਵਾਹ 'ਚ ਸੁਧਾਰ ਹੁੰਦਾ ਹੈ, ਜਿਸ ਨਾਲ ਦਿਲ ਦੇ ਦੌਰੇ ਜਾਂ ਦਿਲ ਦੀ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦਾ ਖਤਰਾ ਘੱਟ ਜਾਂਦਾ ਹੈ।

ਕੈਲੋਰੀ ਨੂੰ ਸਾੜਣ 'ਚ ਮਦਦਗਾਰ : ਮਾਹਿਰਾਂ ਮੁਤਾਬਕ ਜੇਕਰ ਤੁਸੀਂ 15 ਤੋਂ 20 ਮਿੰਟ ਹੱਸਦੇ ਹੋ, ਤਾਂ ਇਹ ਲਗਭਗ 40 ਕੈਲੋਰੀ ਨੂੰ ਸਾੜਦਾ ਹੈ। ਇਸ ਤਰ੍ਹਾਂ ਤੁਸੀਂ ਹੱਸ ਕੇ ਵੀ ਆਪਣੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ।

ਲੰਬੀ ਉਮਰ ਲਈ ਫਾਇਦੇਮੰਦ : ਰਿਪੋਰਟਾਂ ਮੁਤਾਬਕ ਜੇਕਰ ਤੁਸੀਂ ਬਹੁਤ ਜ਼ਿਆਦਾ ਹੱਸਦੇ ਹੋ, ਤਾਂ ਇਹ ਤੁਹਾਨੂੰ ਲੰਬੇ ਸਮੇਂ ਤੱਕ ਜੀਉਣ 'ਚ ਮਦਦ ਕਰਦਾ ਹੈ। ਮਾਹਿਰਾਂ ਮੁਤਾਬਕ ਇਸ ਨਾਲ ਕੈਂਸਰ ਨੂੰ ਵੀ ਹਰਾਇਆ ਜਾ ਸਕਦਾ ਹੈ। ਇਸ ਲਈ ਆਪਣੀ ਜੀਵਨ ਸ਼ੈਲੀ 'ਚ ਸਕਾਰਾਤਮਕ ਰਹੋ ਅਤੇ ਹਾਸੇ ਨੂੰ ਆਪਣਾ ਸਾਥੀ ਬਣਾਓ।

Related Post