Video : ਅੰਤਰਰਾਸ਼ਟਰੀ ਮੁੱਕੇਬਾਜ਼ ਸਵੀਟੀ ਬੂਰਾ ਨੇ ਪਤੀ ਦਾ ਚਾੜ੍ਹਿਆ ਕੁਟਾਪਾ! ਤਲਾਕ ਦੀ ਸੁਣਵਾਈ ਵਿਚਾਲੇ ਥਾਣੇ ਚ ਹੀ ਉੱਠੀ ਤੇ ਦੱਬ ਦਿੱਤਾ ਗਲਾ...
Saweety Boora Viral Video : ਵੀਡੀਓ 'ਚ ਸਵੀਟੀ ਬੇਚੈਨ ਨਜ਼ਰ ਆ ਰਹੀ ਹੈ। ਇਸ 'ਚ ਸਵੀਟੀ ਥਾਣੇ 'ਚ ਉੱਚੀ-ਉੱਚੀ ਗੱਲ ਕਰਦੀ ਨਜ਼ਰ ਆ ਰਹੀ ਹੈ, ਜਿਸ 'ਚ ਸਵੀਟੀ ਨੇ ਪੁਲਿਸ 'ਤੇ ਦੀਪਕ ਹੁੱਡਾ ਨਾਲ ਮਿਲੀਭੁਗਤ ਦਾ ਇਲਜ਼ਾਮ ਲਗਾਇਆ ਸੀ।

Saweety Boora Viral Video : ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਅੰਤਰਰਾਸ਼ਟਰੀ ਮੁੱਕੇਬਾਜ਼ ਸਵੀਟੀ ਬੂਰਾ ਦਾ ਆਪਣੇ ਪਤੀ ਨਾਲ ਵਿਵਾਦ ਵਧਦਾ ਜਾ ਰਿਹਾ ਹੈ। ਇਸ ਦੌਰਾਨ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਵੀਟੀ ਆਪਣੇ ਪਤੀ ਦੀਪਕ ਹੁੱਡਾ (Deepak Hooda) ਦਾ ਗਲਾ ਘੁੱਟਦੇ ਹੋਏ ਨਜ਼ਰ ਆ ਰਹੀ ਹੈ। ਫਿਲਹਾਲ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਅਸਲ, ਸਵੀਟੀ ਬੂਰਾ ਨੇ ਆਪਣੇ ਪਤੀ 'ਤੇ ਦਾਜ (Dowry) ਲਈ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ ਅਤੇ ਹਿਸਾਰ ਮਹਿਲਾ (Hisar Police) ਥਾਣੇ 'ਚ ਮਾਮਲਾ ਵੀ ਦਰਜ ਕਰਵਾਇਆ ਸੀ। ਇਸ ਮਾਮਲੇ ਵਿੱਚ ਦੋਵਾਂ ਧਿਰਾਂ ਤੋਂ ਪੁੱਛਗਿੱਛ ਵੀ ਕੀਤੀ ਗਈ। ਇਸ ਦੌਰਾਨ ਸਵੀਟੀ ਦੀ ਪਤੀ ਨਾਲ ਲੜਾਈ ਹੋ ਗਈ, ਜਿਸ ਵਿੱਚ ਦੀਪਕ ਹੁੱਡਾ ਨੇ ਸਵੀਟੀ ਅਤੇ ਉਸਦੇ ਪਰਿਵਾਰ ਦੇ ਖਿਲਾਫ ਸਦਰ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ ਸੀ।
ਥਾਣੇ 'ਚ ਪੁੱਛਗਿੱਛ ਦੌਰਾਨ ਪੁਲਿਸ ਸਾਹਮਣੇ ਹੀ ਕੀਤੀ ਕੁੱਟਮਾਰ
ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ ਵਿੱਚ ਸਵੀਟੀ ਦੀਪਕ ਹੁੱਡਾ ਦਾ ਗਲਾ ਘੁੱਟ ਰਹੀ ਹੈ। ਵੀਡੀਓ 'ਚ ਸਵੀਟੀ ਬੇਚੈਨ ਨਜ਼ਰ ਆ ਰਹੀ ਹੈ। ਇਸ 'ਚ ਸਵੀਟੀ ਥਾਣੇ 'ਚ ਉੱਚੀ-ਉੱਚੀ ਗੱਲ ਕਰਦੀ ਨਜ਼ਰ ਆ ਰਹੀ ਹੈ, ਜਿਸ 'ਚ ਸਵੀਟੀ ਨੇ ਪੁਲਿਸ 'ਤੇ ਦੀਪਕ ਹੁੱਡਾ ਨਾਲ ਮਿਲੀਭੁਗਤ ਦਾ ਇਲਜ਼ਾਮ ਲਗਾਇਆ ਸੀ। ਵੀਡੀਓ 'ਚ ਕਈ ਲੋਕ ਇਕ ਕਮਰੇ 'ਚ ਬੈਠੇ ਨਜ਼ਰ ਆ ਰਹੇ ਹਨ। ਜਦਕਿ ਮਹਿਲਾ ਏਐਸਆਈ ਦਰਸ਼ਨਾ ਵੀ ਉਸ ਦੇ ਸਾਹਮਣੇ ਬੈਠੀ ਹੈ।
ਸਵੀਟੀ ਨੇ ਵੀਡੀਓ 'ਤੇ ਦਿੱਤਾ ਜਵਾਬ
ਇਸ ਵੀਡੀਓ ਦੇ ਜਵਾਬ 'ਚ ਭਾਰਤੀ ਮਹਿਲਾ ਮੁੱਕੇਬਾਜ਼ ਸਵੀਟੀ ਬੂਰਾ ਨੇ ਸੋਮਵਾਰ ਨੂੰ ਹਿਸਾਰ 'ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਮੁੱਕੇਬਾਜ਼ ਨੇ ਦੱਸਿਆ ਕਿ ਉਸ ਦੇ ਪਤੀ ਦੀਪਕ ਹੁੱਡਾ ਵੱਲੋਂ ਉਸ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਵੀਟੀ ਨੇ ਦੀਪਕ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਅੱਜ ਉਸ 'ਤੇ ਜਾਇਦਾਦ ਹੜੱਪਣ ਵਰਗੇ ਦੋਸ਼ ਲਗਾਏ ਜਾ ਰਹੇ ਹਨ। ਪਰ ਆਰਥਿਕ ਤੌਰ 'ਤੇ ਕਮਜ਼ੋਰ ਹੋਣ ਦੇ ਬਾਵਜੂਦ ਮੈਂ ਦੀਪਕ ਹੁੱਡਾ ਨਾਲ ਵਿਆਹ ਕਰਵਾਇਆ ਸੀ। ਸਾਡੇ ਕੋਲ ਉਸ ਸਾਰੇ ਪੈਸੇ ਦਾ ਰਿਕਾਰਡ ਹੈ, ਜੋ ਦੀਪਕ ਹੁੱਡਾ ਨੇ ਮੇਰੇ ਕੋਲੋਂ ਧੋਖਾਧੜੀ ਕਰਕੇ ਲਏ ਸਨ।
ਉਸ ਨੇ ਕਿਹਾ ਕਿ ਦੀਪਕ ਜਿਹੜੇ ਪਲਾਟ ਦੀ ਧੋਖਾਧੜੀ ਦਾ ਇਲਜ਼ਾਮ ਲਗਾ ਰਿਹਾ ਹੈ, ਉਹ ਮੇਰੇ ਨਾਮ 'ਤੇ 80 ਲੱਖ ਰੁਪਏ ਦਾ ਕਰਜ਼ਾ ਲੈ ਕੇ ਲਿਆ ਸੀ।ਵਿਆਹ ਤੋਂ ਚਾਰ ਦਿਨ ਪਹਿਲਾਂ ਦੀਪਕ ਹੁੱਡਾ ਨੇ ਦਾਜ ਦੇ ਪੈਸੇ ਅਤੇ ਕਾਰ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ।
ਸਵੀਟੀ ਨੇ ਕਿਹਾ ਕਿ ਚੋਣਾਂ ਦੌਰਾਨ ਵੀ ਦੀਪਕ ਹੁੱਡਾ ਨੇ ਉਸ ਦੀ ਕਾਰ ਵਿੱਚ ਕੁੱਟਮਾਰ ਕੀਤੀ ਸੀ। ਸਵੀਟੀ ਨੇ ਇਹ ਵੀ ਕਿਹਾ ਕਿ ਉਸ ਨੂੰ ਇੰਨਾ ਕੁੱਟਿਆ ਜਾਂਦਾ ਸੀ ਕਿ ਉਸ ਨੇ ਡਿਪਰੈਸ਼ਨ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਦੇ ਬਾਵਜੂਦ ਰੋਹਤਕ ਅਤੇ ਹਿਸਾਰ ਦੇ ਸੀਨੀਅਰ ਅਧਿਕਾਰੀ ਦੀਪਕ ਹੁੱਡਾ ਦੇ ਦਬਾਅ ਹੇਠ ਕੰਮ ਕਰ ਰਹੇ ਹਨ।