Lok Sabha Election Result 2024 : ਲਾਲ ਰੰਗ 'ਚ ਖੁੱਲ੍ਹੀ ਭਾਰਤੀ ਸਟਾਕ ਮਾਰਕੀਟ, ਸੈਂਸੈਕਸ ਨੇ 2500 ਅੰਕ ਗਿਆ ਹੇਠਾਂ

ਭਾਜਪਾ ਵਾਲਾ ਐਨਡੀਏ ਗਠਜੋੜ 269 ਸੀਟਾਂ 'ਤੇ ਅੱਗੇ ਚਲ ਰਿਹਾ ਹੈ, ਜਦਕਿ 215 ਸੀਟਾਂ 'ਤੇ ਕਾਂਗਰਸ ਦਾ ਇੰਡੀਆ ਗਠਜੋੜ ਅੱਗੇ ਚੱਲ ਰਿਹਾ ਹੈ। ਇਸ ਦੌਰਾਨ ਸੈਂਸੈਕਸ ਸਵੇਰੇ ਲਾਲ ਰੰਗ 'ਚ ਖੁੱਲ੍ਹਿਆ, ਜੋ ਕਿ ਲਗਾਤਾਰ ਲਾਲ ਰੰਗ ਵਿੱਚ ਵਧਦਾ ਜਾ ਰਿਹਾ ਹੈ।

By  KRISHAN KUMAR SHARMA June 4th 2024 09:37 AM -- Updated: June 4th 2024 09:49 AM

Lok Sabha Election result 2024 : ਲੋਕ ਸਭਾ ਚੋਣਾਂ ਦੇ ਰੁਝਾਨ ਨੂੰ ਦੇਖਦੇ ਹੋਏ ਸ਼ੇਅਰ ਬਾਜ਼ਾਰ (Stock Market) 'ਚ ਵੀ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਭਾਜਪਾ ਵਾਲਾ ਐਨਡੀਏ ਗਠਜੋੜ 269 ਸੀਟਾਂ 'ਤੇ ਅੱਗੇ ਚਲ ਰਿਹਾ ਹੈ, ਜਦਕਿ 215 ਸੀਟਾਂ 'ਤੇ ਕਾਂਗਰਸ ਦਾ ਇੰਡੀਆ ਗਠਜੋੜ ਅੱਗੇ ਚੱਲ ਰਿਹਾ ਹੈ। ਇਸ ਦੌਰਾਨ ਸੈਂਸੈਕਸ ਸਵੇਰੇ ਲਾਲ ਰੰਗ 'ਚ ਖੁੱਲ੍ਹਿਆ, ਜੋ ਕਿ ਲਗਾਤਾਰ ਲਾਲ ਰੰਗ ਵਿੱਚ ਵਧਦਾ ਜਾ ਰਿਹਾ ਹੈ।

ਸ਼ੇਅਰ ਮਾਰਕੀਟ ਦਾ ਨਿਫਟੀ-ਫਿਫਟੀ 700 ਅੰਕੜਾ ਹੇਠਾਂ 22604 'ਤੇ ਚੱਲ ਰਿਹਾ ਸੀ, ਜਦਕਿ ਸੈਂਸੈਕਸ 2600 ਅੰਕੜਾ ਹੇਠਾਂ 74000 'ਤੇ ਚੱਲ ਰਿਹਾ ਸੀ।

ਦੱਸ ਦਈਏ ਕਿ ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਸ਼ੇਅਰ ਮਾਰਕੀਟ ਦਾ ਸੈਂਸੇਕਸ 2000 ਪੁਆਇੰਟ ਪਲੱਸ ਤੱਕ ਗਈ ਗਿਆ ਅਤੇ ਨਿਫਟੀ ਫਿਫਟੀ ਵੀ 500 ਤੋਂ ਵੱਧ ਅੰਕ ਪਲਸ ਵਿੱਚ ਬੰਦ ਹੋਇਆ ਸੀ।

Related Post