ਅਮਰੀਕਾ ’ਚ ਭਾਰਤੀ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਤਕਰਾਰ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ

By  Aarti February 10th 2024 10:29 AM

Indian Origin Man killed in America: ਅਮਰੀਕਾ 'ਚ ਭਾਰਤੀ ਲੋਕਾਂ 'ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹਾਲ ਹੀ ਵਿੱਚ ਭਾਰਤ ਦੇ ਕਈ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਾਸ਼ਿੰਗਟਨ ਦੇ ਇੱਕ ਰੈਸਟੋਰੈਂਟ ਦੇ ਬਾਹਰ ਇੱਕ ਹੋਰ ਭਾਰਤੀ 'ਤੇ ਹਮਲਾ ਹੋਇਆ ਹੈ। ਖਬਰਾਂ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਨਾਲ ਹੋਈ ਤਕਰਾਰ ਦੌਰਾਨ ਉਕਤ ਭਾਰਤੀ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

ਵਿਵੇਕ ਤਨੇਜਾ ਨੂੰ ਫੁੱਟਪਾਥ 'ਤੇ ਪਿਆ ਦੇਖਿਆ

ਮਾਮਲੇ ਦੀ ਜਾਂਚ ਕਰ ਰਹੇ ਜਾਂਚਕਰਤਾਵਾਂ ਮੁਤਾਬਕ ਇਹ ਘਟਨਾ 15ਵੀਂ ਸਟਰੀਟ ਨਾਰਥਵੈਸਟ ਦੇ 1100 ਬਲਾਕ 'ਚ 2 ਫਰਵਰੀ ਨੂੰ ਦੁਪਹਿਰ 2 ਵਜੇ ਦੇ ਕਰੀਬ ਵਾਪਰੀ। ਸੂਚਨਾ ਮਿਲਦੇ ਹੀ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਵਿਵੇਕ ਤਨੇਜਾ ਨੂੰ ਫੁੱਟਪਾਥ 'ਤੇ ਪਿਆ ਦੇਖਿਆ। ਉਸ ਨੂੰ ਘਾਤਕ ਸੱਟਾਂ ਲੱਗੀਆਂ ਸੀ। ਜਿਸ ਨੂੰ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ।

ਝਗੜੇ ਦੀ ਗੱਲ ਆਈ ਸਾਹਮਣੇ 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਕਿ ਤਨੇਜਾ ਅਤੇ ਇੱਕ ਆਦਮੀ ਵਿਚਕਾਰ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀ ਨੇ ਤਨੇਜਾ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਮਾਰਿਆ। ਬੁੱਧਵਾਰ ਨੂੰ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਹੁਣ ਤਨੇਜਾ ਦੀ ਮੌਤ ਨੂੰ ਕਤਲ ਮੰਨ ਰਹੀ ਹੈ।

ਕੌਣ ਸੀ ਭਾਰਤੀ ਮੂਲ ਦਾ ਵਿਵੇਕ ਤਨੇਜਾ ?

ਤਨੇਜਾ ਡਾਇਨਾਮੋ ਟੈਕਨਾਲੋਜੀਜ਼ ਦੇ ਸਹਿ-ਸੰਸਥਾਪਕ ਅਤੇ ਚੇਅਰਮੈਨ ਸਨ। ਕੰਪਨੀ ਦੀ ਵੈਬਸਾਈਟ ਦੇ ਅਨੁਸਾਰ, ਤਨੇਜਾ ਨੇ ਸੰਘੀ ਸਰਕਾਰ ਦੇ ਠੇਕੇ ਦੇ ਖੇਤਰ ਵਿੱਚ ਜ਼ੋਰ ਦੇਣ ਦੇ ਨਾਲ ਡਾਇਨਾਮੋ ਦੀ ਰਣਨੀਤਕ ਅਤੇ ਭਾਈਵਾਲੀ ਪਹਿਲਕਦਮੀਆਂ ਦੀ ਅਗਵਾਈ ਕੀਤੀ। ਪੁਲਿਸ ਅਣਪਛਾਤੇ ਵਿਅਕਤੀ ਦੀ ਭਾਲ ਕਰ ਰਹੀ ਹੈ। ਮੁਲਜ਼ਮ ਨਿਗਰਾਨੀ ਕੈਮਰਿਆਂ ਵਿੱਚ ਕੈਦ ਹੋ ਗਿਆ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਸਪਸ਼ਟ ਬਹੁਮਤ, ਆਜ਼ਾਦ ਉਮੀਦਵਾਰ ਹੋਣਗੇ ਕਿੰਗਮੇਕਰ ?

Related Post