Indian Men's Hockey Team: ਓਲੰਪਿਕ 2024 'ਚ ਤਗਮਾ ਜਿੱਤ ਕੇ ਵਤਨ ਪਰਤੀ ਭਾਰਤੀ ਹਾਕੀ ਟੀਮ, ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ
Indian Men's Hockey Team Arrive at Delhi Airport: 52 ਸਾਲਾਂ ਬਾਅਦ ਭਾਰਤੀ ਹਾਕੀ ਟੀਮ ਲਗਾਤਾਰ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ 'ਚ ਸਫਲ ਰਹੀ ਹੈ। ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।
Indian Men's Hockey Team Arrive at Delhi Airport: 52 ਸਾਲਾਂ ਬਾਅਦ ਭਾਰਤੀ ਹਾਕੀ ਟੀਮ ਲਗਾਤਾਰ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ 'ਚ ਸਫਲ ਰਹੀ ਹੈ। ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਤੋਂ ਬਾਅਦ ਹਾਕੀ ਟੀਮ ਪੈਰਿਸ ਓਲੰਪਿਕ 2024 ਵਿੱਚ ਲਗਾਤਾਰ ਕਾਂਸੀ ਦਾ ਤਗਮਾ ਜਿੱਤਣ ਵਿੱਚ ਸਫਲ ਰਹੀ। ਪਿਛਲੀ ਵਾਰ ਇਹ ਉਪਲਬਧੀ 1972 ਮਿਊਨਿਖ ਓਲੰਪਿਕ 'ਚ ਹਾਸਲ ਕੀਤੀ ਸੀ। ਭਾਰਤੀ ਹਾਕੀ ਟੀਮ ਹੁਣ ਵਤਨ ਪਰਤ ਆਈ ਹੈ। ਪੂਰਾ ਦੇਸ਼ ਇਸ ਦਾ ਜਸ਼ਨ ਮਨਾ ਰਿਹਾ ਹੈ।
ਹਵਾਈ ਅੱਡੇ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ
ਦਿੱਲੀ ਏਅਰਪੋਰਟ 'ਤੇ ਉਨ੍ਹਾਂ ਦਾ ਸਵਾਗਤ ਕਿਸੇ ਹੀਰੋ ਤੋਂ ਘੱਟ ਨਹੀਂ ਸੀ। ਢੋਲ ਦੀ ਧੁਨ 'ਤੇ ਖਿਡਾਰੀ ਨੱਚ ਰਹੇ ਸਨ। ਸਾਰਿਆਂ ਦਾ ਹਾਰਾਂ ਨਾਲ ਸਵਾਗਤ ਕੀਤਾ ਗਿਆ। ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੱਸਿਆ "ਇੱਕ ਤਮਗਾ ਇੱਕ ਤਮਗਾ ਹੁੰਦਾ ਹੈ, ਦੇਸ਼ ਲਈ ਜਿੱਤਣਾ ਇੱਕ ਵੱਡਾ ਕੰਮ ਹੁੰਦਾ ਹੈ। ਅਸੀਂ ਸੋਨੇ ਦੇ ਸੁਪਨੇ ਦੇਖ ਰਹੇ ਸੀ, ਪਰ ਇਹ ਸੁਪਨਾ ਸਾਕਾਰ ਨਹੀਂ ਹੋਇਆ। ਪਰ, ਅਸੀਂ ਖਾਲੀ ਹੱਥ ਨਹੀਂ ਆਏ। ਲਗਾਤਾਰ ਦੋ ਤਗਮੇ ਜਿੱਤਣਾ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।"
ਟੀਮ ਦੇ ਗੋਲਕੀਪਰ ਪੀਆਰ ਸ਼੍ਰੀਜੇਸ਼ ਦਾ ਇਹ ਆਖਰੀ ਮੈਚ ਸੀ। ਇਹ ਉਸ ਲਈ ਭਾਵੁਕ ਪਲ ਸੀ। ਖਾਸ ਗੱਲ ਇਹ ਹੈ ਕਿ ਓਲੰਪਿਕ ਦੇ ਸਮਾਪਤੀ ਸਮਾਰੋਹ 'ਚ ਸ਼੍ਰੀਜੇਸ਼ ਨੂੰ ਭਾਰਤ ਦਾ ਝੰਡਾਬਰਦਾਰ ਚੁਣਿਆ ਗਿਆ ਹੈ। ਉਸ ਦੇ ਨਾਲ ਨਿਸ਼ਾਨੇਬਾਜ਼ ਮਨੂ ਭਾਕਰ ਵੀ ਹੋਵੇਗੀ, ਜਿਸ ਨੇ ਦੋ ਕਾਂਸੀ ਦੇ ਤਗਮੇ ਜਿੱਤੇ ਹਨ। ਹਰਮਨਪ੍ਰੀਤ ਨੇ ਕਿਹਾ- "ਸਾਨੂੰ ਜੋ ਪਿਆਰ ਮਿਲ ਰਿਹਾ ਹੈ, ਉਸ ਨਾਲ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਅਸੀਂ ਦੇਸ਼ ਲਈ ਦੁਬਾਰਾ ਮੈਡਲ ਲਿਆਉਣ ਦੀ ਕੋਸ਼ਿਸ਼ ਕਰਾਂਗੇ।"
ਵਿਵੇਕ ਸਾਗਰ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਮਿਲੇਗਾ
ਓਲੰਪਿਕ 'ਚ ਟੀਮ ਦੀ ਜਿੱਤ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਿਵੇਕ ਸਾਗਰ ਪ੍ਰਸਾਦ ਨੂੰ 1 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮੋਹਨ ਯਾਦਵ ਨੇ ਵਿਵੇਕ ਸਾਗਰ ਨੂੰ ਫੋਨ 'ਤੇ ਕਿਹਾ - "ਇਹ ਬਹੁਤ ਵਧੀਆ ਪ੍ਰਦਰਸ਼ਨ ਸੀ। ਪੂਰਾ ਦੇਸ਼ ਤੁਹਾਡੇ ਸਾਰਿਆਂ ਤੋਂ ਖੁਸ਼ ਹੈ। ਇਸ ਸਫਲਤਾ ਲਈ ਤੁਹਾਨੂੰ ਅਤੇ ਪੂਰੀ ਟੀਮ ਨੂੰ ਵਧਾਈ। ਮੱਧ ਪ੍ਰਦੇਸ਼ ਸਰਕਾਰ ਨੇ ਤੁਹਾਡੇ ਖਾਤੇ ਵਿੱਚ ਇੱਕ ਕਰੋੜ ਰੁਪਏ ਟ੍ਰਾਂਸਫਰ ਕਰੇਗੀ।"