Indian Hockey Team : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਭਾਰਤੀ ਹਾਕੀ ਟੀਮ ਦੇ ਖਿਡਾਰੀ, ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ

ਪੈਰਿਸ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਅੰਮ੍ਰਿਤਸਰ ਪਹੁੰਚੀ ਤੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਭਾਰਤੀ ਖਿਡਾਰੀਆਂ ਦਾ ਢੋਲ-ਢਮਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਟੀਮ ਦੇ ਖਿਡਾਰੀ ਆਉਂਦਿਆਂ ਹੀ ਸਿੱਧੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।

By  Dhalwinder Sandhu August 11th 2024 10:22 AM -- Updated: August 11th 2024 01:17 PM

Indian Hockey Team :  ਪੈਰਿਸ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੀ। ਅੰਮ੍ਰਿਤਸਰ ਹਵਾਈ ਅੱਡੇ 'ਤੇ ਭਾਰਤੀ ਖਿਡਾਰੀਆਂ ਦਾ ਢੋਲ-ਢਮਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਖਿਡਾਰੀਆਂ ਦਾ ਇੰਤਜ਼ਾਰ ਕਰਨ ਲਈ ਸਵੇਰ ਤੋਂ ਹੀ ਪ੍ਰਸ਼ੰਸਕ ਹਵਾਈ ਅੱਡੇ ਦੇ ਬਾਹਰ ਇਕੱਠੇ ਹੋ ਗਏ ਸਨ। 

ਇਸ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀ ਹਨ। ਜਿਨ੍ਹਾਂ ਦੇ ਮਾਪੇ ਵੀ ਉਨ੍ਹਾਂ ਨੂੰ ਰਿਸੀਵ ਕਰਨ ਲਈ ਏਅਰਪੋਰਟ ਪਹੁੰਚੇ। ਇਹ ਪਲ ਭਾਵੁਕ ਸੀ। ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪੁੱਜੇ ਓਲੰਪਿਕ ਖਿਡਾਰੀਆਂ ਵਿੱਚ ਮਨਪ੍ਰੀਤ ਸਿੰਘ,  ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਗੁਰਜੰਟ ਸਿੰਘ ,  ਸ਼ਮਸ਼ੇਰ ਸਿੰਘ ,ਮਨਦੀਪ ਸਿੰਘ,  ਜਰਮਨ ਪ੍ਰੀਤ ਸਿੰਘ ਬੱਲ,  ਸੁਖਜੀਤ ਸਿੰਘ ਅਤੇ ਜੁਗਰਾਜ ਸਿੰਘ ਸ਼ਾਮਲ ਹਨ। 


ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਭਾਰਤੀ ਟੀਮ ਦੇ ਖਿਡਾਰੀ ਆਉਂਦਿਆਂ ਹੀ ਸਿੱਧੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਜਿੱਥੇ ਉਹਨਾਂ ਨੇ ਗੁਰੂਘਰ ਵਿੱਚ ਮੱਥਾ ਟੇਕਿਆ ਅਤੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕ ਐਸਜੀਪੀਸੀ ਵੱਲੋਂ ਹਾਕੀ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।


ਦੱਸ ਦਈਏ ਕਿ ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਪੇਨ ਨੂੰ 2-1 ਨਾਲ ਹਰਾਇਆ ਸੀ। ਹਾਕੀ ਵਿੱਚ ਭਾਰਤ ਦਾ ਇਹ ਚੌਥਾ ਕਾਂਸੀ ਦਾ ਤਗ਼ਮਾ ਹੈ। ਇਸ ਤੋਂ ਇਲਾਵਾ ਦੇਸ਼ ਨੇ ਓਲੰਪਿਕ ਇਤਿਹਾਸ ਵਿਚ ਸਭ ਤੋਂ ਵੱਧ 8 ਸੋਨ ਅਤੇ 1 ਚਾਂਦੀ ਦਾ ਤਗਮਾ ਵੀ ਜਿੱਤਿਆ ਹੈ। ਭਾਰਤ ਨੇ ਪਿਛਲੀਆਂ ਟੋਕੀਓ ਓਲੰਪਿਕ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਨਾਲ ਭਾਰਤੀ ਹਾਕੀ ਟੀਮ ਨੇ 52 ਸਾਲ ਬਾਅਦ ਓਲੰਪਿਕ 'ਚ ਇਤਿਹਾਸ ਰਚਿਆ ਹੈ।


ਦਰਅਸਲ, ਭਾਰਤੀ ਹਾਕੀ ਟੀਮ ਨੇ 52 ਸਾਲਾਂ ਬਾਅਦ ਓਲੰਪਿਕ ਵਿੱਚ ਲਗਾਤਾਰ 2 ਤਗਮੇ ਜਿੱਤੇ ਹਨ। ਇਸ ਤੋਂ ਪਹਿਲਾਂ 1960 ਤੋਂ 1972 ਤੱਕ ਭਾਰਤ ਨੇ ਹਾਕੀ ਵਿੱਚ ਲਗਾਤਾਰ 4 ਤਗਮੇ ਜਿੱਤੇ ਸਨ। ਉਦੋਂ 1976 ਦੀਆਂ ਓਲੰਪਿਕ ਖੇਡਾਂ ਵਿੱਚ ਦੇਸ਼ ਨੂੰ ਕੋਈ ਤਮਗਾ ਨਹੀਂ ਮਿਲਿਆ ਸੀ। ਇਸ ਤੋਂ ਬਾਅਦ 1980 'ਚ ਸੋਨ ਤਮਗਾ ਜਿੱਤਿਆ।

Related Post