Pakistan Bride: ਭਾਰਤੀ ਮੂਲ ਦੇ ਮੁੰਡੇ ਨਾਲ ਵਿਆਹ ਕਰਵਾਉਣ ਲਈ ਭਾਰਤ ਪਹੁੰਚੀ ਜਾਵੇਰੀਆ ਖ਼ਾਨਮ, ਇਨ੍ਹਾਂ ਦਿਨਾਂ ਦਾ ਮਿਲਿਆ ਵੀਜ਼ਾ
ਜਾਵੇਰੀਆ ਖ਼ਾਨਮ ਅਟਾਰੀ ਬਾਰਡਰ ਰਾਹੀ ਭਾਰਤ ਪਹੁੰਚੀ ਹੈ। ਜਿੱਥੇ ਉਨ੍ਹਾਂ ਦੇ ਮੰਗੇਤਰ ਸਮੀਰ ਖਾਂ ਨੇ ਸਵਾਗਤ ਕੀਤਾ ਹੈ। ਇਸ ਦੌਰਾਨ ਦੋਵੇਂ ਬੇਹੱਦ ਖੁਸ਼ ਨਜ਼ਰ ਆ ਰਹੇ ਸੀ।
Pakistan BrideJaveria Khanam: ਪਾਕਿਸਤਾਨੀ ਲੜਕੀ ਜਾਵੇਰੀਆ ਖ਼ਾਨਮ ਨੂੰ ਭਾਰਤ ਸਰਕਾਰ ਵੱਲੋਂ ਵੀਜ਼ਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਬਹੁਤ ਜਲਦ ਹੀ ਉਹ ਭਾਰਤ ਦੀ ਨੂੰਹ ਬਣ ਜਾਵੇਗੀ। ਦੱਸ ਦਈਏ ਕਿ ਤਕਰੀਬਨ ਸਾਢੇ ਪੰਜ ਸਾਲਾਂ ਬਾਅਦ ਜਾਵੇਰੀਆ ਖ਼ਾਨਮ ਨੂੰ ਭਾਰਤ ਸਰਕਾਰ ਤੋਂ ਵੀਜ਼ਾ ਮਿਲਿਆ ਹੈ। ਜਿਸ ਨੂੰ ਹਾਸਿਲ ਕਰਕੇ ਅੱਜ ਉਹ ਬਹੁਤ ਖੁਸ਼ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਜਾਵੇਰੀਆ ਖ਼ਾਨਮ ਅਟਾਰੀ ਬਾਰਡਰ ਰਾਹੀ ਭਾਰਤ ਪਹੁੰਚੀ ਹੈ। ਜਿੱਥੇ ਉਨ੍ਹਾਂ ਦੇ ਮੰਗੇਤਰ ਸਮੀਰ ਖਾਂ ਨੇ ਸਵਾਗਤ ਕੀਤਾ ਹੈ। ਇਸ ਦੌਰਾਨ ਦੋਵੇਂ ਬੇਹੱਦ ਖੁਸ਼ ਨਜ਼ਰ ਆ ਰਹੇ ਸੀ।
ਭਾਰਤ ਸਰਕਾਰ ਨੇ ਕਰਾਚੀ ਦੀ ਰਹਿਣ ਵਾਲੀ 21 ਸਾਲਾ ਜਾਵੇਰਿਆ ਖ਼ਾਨਮ ਪੁੱਤਰੀ ਅਜ਼ਮਤ ਇਸਮਾਈਲ ਖ਼ਾਂ ਨੂੰ ਭਾਰਤ ਦਾ 45 ਦਿਨਾਂ ਦਾ ਵੀਜ਼ਾ ਦੇ ਦਿੱਤਾ ਹੈ। ਉਹ ਅੱਜ ਸਵੇਰੇ ਵਾਹਘਾ ਸਰਹੱਦ ਰਾਹੀਂ ਭਾਰਤ ਚ ਦਾਖ਼ਲ ਹੋਈ। ਜਿੱਥੇ ਉਸ ਦੇ ਮੰਗੇਤਰ ਸਮੀਰ ਖ਼ਾਂ ਅਤੇ ਹੋਣ ਵਾਲੇ ਸਹੁਰੇ ਅਹਿਮਦ ਕਮਾਲ ਖ਼ਾਂ ਯੁਸੁਫ਼ਜ਼ਈ ਨੇ ਸਵਾਗਤ ਕੀਤਾ।
ਸਮੀਰ ਖ਼ਾਂ ਅਤੇ ਉਸ ਦੇ ਪਿਤਾ ਯੁਸੁਫ਼ਜ਼ਈ ਨੇ ਦੱਸਿਆ ਕਿ ਉਹ ਕੋਲਕਾਤਾ ਤੋਂ ਇੱਥੇ ਪਹੁੰਚੇ ਹਨ। ਜਿੱਥੋਂ ਉਹ ਸ਼੍ਰੀ ਗੁਰੂ ਰਾਮ ਦਾਸ ਅੰਤਰ-ਰਾਸ਼ਟਰੀ ਏਅਰਪੋਰਟ ਤੋਂ ਕੋਲਕਾਤਾ ਦੀ ਫ਼ਲਾਈਟ ਲੈਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਅਗਲੇ ਸਾਲ ਦੇ ਸ਼ੁਰੂਆਤੀ ਹਫਤੇ ’ਚ ਸਮੀਰ ਅਤੇ ਜਾਵੇਰੀਆ ਖ਼ਾਨਮ ਦਾ ਵਿਆਹ ਹੋਵੇਗਾ। ਜਿਸ ਤੋਂ ਬਾਅਦ ਜਾਵੇਰੀਆ ਦਾ ਲੰਬੇ ਸਮੇਂ ਦੇ ਵੀਜ਼ਾ ਵਿੱਚ ਵਾਧੇ ਲਈ ਅਪਲਾਈ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Nakodar School Student: ਨਕੋਦਰ ਦੇ ਇਸ ਸਕੂਲ 'ਚ ਪਾਣੀ ਪੀਣ ਨਾਲ ਕਈ ਬੱਚੇ ਹੋਏ ਬੀਮਾਰ