ਭਾਰਤ ਸਰਕਾਰ ਦੀ ਮੁੜ ਚੀਨੀ ਐਪਸ ਖਿਲਾਫ ਵੱਡੀ ਕਾਰਵਾਈ, 200 ਤੋਂ ਜ਼ਿਆਦਾ ਐਪਸ ਕੀਤੇ ਬੈਨ

ਭਾਰਤ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਕਈ ਐਪਸ ਨੂੰ ਬੈਨ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਭਾਰਤ ਸਰਕਾਰ ਨੇ ਡਿਜੀਟਲ ਸਟ੍ਰਾਈਕ ਕਰਦੇ ਹੋਏ ਲੋਨ ਅਤੇ ਬੇਟਿੰਗ ਵਾਲੇ ਤਕਰੀਬਨ 232 ਐਪਸ ਨੂੰ ਬੈਨ ਕਰ ਦਿੱਤਾ ਹੈ।

By  Aarti February 5th 2023 03:42 PM

Chinese Apps Ban: ਭਾਰਤ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਕਈ ਐਪਸ ਨੂੰ ਬੈਨ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਭਾਰਤ ਸਰਕਾਰ ਨੇ ਡਿਜੀਟਲ ਸਟ੍ਰਾਈਕ ਕਰਦੇ ਹੋਏ ਲੋਨ ਅਤੇ ਬੇਟਿੰਗ ਵਾਲੇ ਤਕਰੀਬਨ 232 ਐਪਸ ਨੂੰ ਬੈਨ ਕਰ ਦਿੱਤਾ ਹੈ। 


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਭਾਰਤ ਸਰਕਾਰ ਨੇ 138 ਬੇਟਿੰਗ ਵਾਲੇ ਐਪਸ ਬੈਨ ਕਰ ਦਿੱਤਾ ਹੈ। ਇਸ ਤੋਂ ਇਲਾਵਾ 94 ਲੋਨ ਦੇਣ ਵਾਲੇ ਐਪਸ ’ਤੇ ਵੀ ਕਾਰਵਾਈ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਕਾਰਵਾਈ ਬੈਨ ਕੀਤੇ ਐਪਸ ਦਾ ਚੀਨੀ ਕੁਨੈਕਸ਼ਨ ਹੋਣ ਦੇ ਕਾਰਨ ਕੀਤਾ ਗਿਆ ਹੈ। 

ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਨ੍ਹਾਂ ਐਪਸ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਤਕਰੀਬਨ 232 ਐਪਸ ਨੂੰ ਬੈਨ ਕਰਨ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਐਪਸ ਨੂੰ ਆਈਟੀ ਐਕਟ 69 ਦੇ ਤਹਿਤ ਬੈਨ ਕੀਤਾ ਗਿਆ ਹੈ। ਸੂਤਰਾਂ ਤੋਂ ਇਹ ਵੀ ਦੱਸਿਆ ਗਿਆ ਹੈ ਕਿ ਬੈਨ ਕੀਤੇ ਗਏ ਐਪਸ ਰਾਸ਼ਟਰ ਦੇ ਸੁਰੱਖਿਆ ਦੇ ਲਈ ਖਤਰਾ ਪੈਦਾ ਕਰਨ ਵਾਲੇ ਸੀ। 

ਇਹ ਵੀ ਪੜ੍ਹੋ: ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖਿਲਾਫ ਹੋਈ FIR, ਪਤਨੀ ਨਾਲ ਕੁੱਟਮਾਰ ਕਰਨ ਦੇ ਲੱਗੇ ਇਲਜ਼ਾਮ

Related Post