Team India Returns: ਚੈਂਪੀਅਨਜ਼ ਦਾ ਨਿੱਘਾ ਸਵਾਗਤ, ਇੱਕ ਝਲਕ ਲਈ ਉਮੜੀ ਭੀੜ, ਦੇਖੋ ਏਅਰਪੋਰਟ ਤੋਂ ਹੋਟਲ ਤੱਕ ਦਾ ਟੀਮ ਇੰਡੀਆ ਦਾ Welcome

ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਖਿਰਕਾਰ ਭਾਰਤੀ ਟੀਮ ਭਾਰਤ ਪਹੁੰਚ ਗਈ ਹੈ। ਖਰਾਬ ਮੌਸਮ ਕਾਰਨ ਬੀਸੀਸੀਆਈ ਨੇ ਭਾਰਤੀ ਖਿਡਾਰੀਆਂ ਦੀ ਵਾਪਸੀ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਸੀ।

By  Aarti July 4th 2024 08:42 AM

Team India Returns: ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਖਿਰਕਾਰ ਭਾਰਤੀ ਟੀਮ ਭਾਰਤ ਪਹੁੰਚ ਗਈ ਹੈ।



ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵਿਸ਼ਵ ਵਿਜੇਤਾ ਟੀਮ ਲਈ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਸੀ ਤਾਂ ਜੋ ਰੋਹਿਤ ਸ਼ਰਮਾ ਦੀ ਫੌਜ ਅਤੇ ਮੀਡੀਆ ਵਾਲੇ ਘਰ ਵਾਪਸ ਆ ਸਕਣ।


ਏਅਰ ਇੰਡੀਆ ਦੀ ਫਲਾਈਟ AIC24WC (ਏਅਰ ਇੰਡੀਆ ਚੈਂਪੀਅਨਜ਼ 24 ਵਰਲਡ ਕੱਪ) ਅੱਜ ਸਵੇਰੇ ਭਾਰਤ ਪਹੁੰਚ ਗਈ।





ਫੈਨਜ਼ ਵੱਲੋਂ ਵੀ ਭਾਰਤੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਲਈ ਫੈਨਜ਼ ਰਾਤ ਦੇ ਤਿੰਨ ਵਜੇ ਤੋਂ ਹੀ ਏਅਰਪੋਰਟ ’ਤੇ ਮੌਜੂਦ ਸੀ। 



ਦਿੱਲੀ ਏਅਰਪੋਰਟ ਤੋਂ ਟੀਮ ਇੰਡੀਆ ਦੀ ਟੀਮ ਹੋਟਲ ਵਿਖੇ ਪਹੁੰਚੀ। ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। 



ਫਾਈਨਲ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਨਿਯਮਤ ਉਡਾਣ ਰਾਹੀਂ ਭਾਰਤ ਪਰਤਣਾ ਸੀ ਪਰ ਚੱਕਰਵਾਤ ਕਾਰਨ ਬਾਰਬਾਡੋਸ ਵਿੱਚ ਕਰਫਿਊ ਵਰਗੇ ਹਾਲਾਤ ਸਨ।


ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਖਿਡਾਰੀ ਅਤੇ ਸਟਾਫ਼ ਆਪਣੇ ਹੋਟਲਾਂ ਵਿੱਚ ਫਸੇ ਹੋਏ ਸਨ। ਜਿਸ ਤੋਂ ਬਾਅਦ ਸਰਕਾਰ ਵੱਲੋਂ ਇੱਕ ਵਿਸ਼ੇਸ਼ ਜਹਾਜ਼ ਬਾਰਬਾਡੋਸ ਭੇਜਿਆ ਗਿਆ।


ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ, ਉਸ ਦਾ ਸਹਿਯੋਗੀ ਸਟਾਫ, ਬੀਸੀਸੀਆਈ ਦੇ ਕੁਝ ਅਧਿਕਾਰੀ ਅਤੇ ਖਿਡਾਰੀਆਂ ਦੇ ਪਰਿਵਾਰ ਤੂਫ਼ਾਨ ਬੇਰੀਲ ਕਾਰਨ ਬਾਰਬਾਡੋਸ ਵਿੱਚ ਫਸੇ ਹੋਏ ਸਨ। ਟੀਮ ਨੇ ਸ਼ਨੀਵਾਰ ਨੂੰ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ। ਇਸ ਤੋਂ ਬਾਅਦ ਟੀਮ ਉੱਥੇ ਆਪਣੇ ਹੋਟਲ ਵਿੱਚ ਸੀ। 


ਇੱਥੇ ਇਹ ਵੀ ਦੱਸਣਯੋਗ ਹੈ ਕਿ ਟੀ-20 ਵਿਸ਼ਵ ਕੱਪ ਦੀ ਟਰਾਫੀ 17 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ਪਰਤ ਆਈ ਹੈ। 2007 'ਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਟੀਮ ਇੰਡੀਆ ਨੇ ਪਹਿਲਾ ਟੀ-20 ਵਿਸ਼ਵ ਕੱਪ ਖਿਤਾਬ ਜਿੱਤਿਆ ਸੀ, ਹੁਣ 2024 'ਚ ਰੋਹਿਤ ਸ਼ਰਮਾ ਅਤੇ ਬ੍ਰਿਗੇਡ ਨੇ ਦੂਜੀ ਵਾਰ ਟਰਾਫੀ 'ਤੇ ਕਬਜ਼ਾ ਕੀਤਾ ਹੈ।

ਇਹ ਵੀ ਪੜ੍ਹੋ: Indian Cricket Team Return Home LIVE UPDATES: ਜਸ਼ਨ ਦੀਆਂ ਤਿਆਰੀਆਂ ਮੁਕੰਮਲ, ਦਿੱਲੀ ਦੇ ਆਈਟੀਸੀ ਮੌਰਿਆ ਹੋਟਲ ਵਿੱਚ ਭਾਰਤੀ ਖਿਡਾਰੀਆਂ ਦਾ ਨਿੱਘਾ ਸੁਆਗਤ, ਦੇਖੋ ਤਸਵੀਰਾਂ

Related Post