Shyam Benegal : ਭਾਰਤੀ ਸਿਨੇਮਾ ਦੇ ਦਿੱਗਜ਼ ਡਾਇਰੈਕਟਰ ਸ਼ਿਆਮ ਬੈਨੇਗਲ ਦਾ ਦਿਹਾਂਤ, ਪਦਮਸ੍ਰੀ ਤੇ ਪਦਮ ਭੂਸ਼ਣ ਐਵਾਰਡ ਨਾਲ ਸਨ ਸਨਮਾਨਤ

Shyam Benegal passes away : ਸ਼ਿਆਮ ਬੈਨੇਗਲ ਨੂੰ ਭਾਰਤ ਸਰਕਾਰ ਵੱਲੋਂ 1976 ਵਿੱਚ ਪਦਮ ਸ਼੍ਰੀ ਅਤੇ 1991 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੀਆਂ ਸਫਲ ਫਿਲਮਾਂ ਵਿੱਚ ਮੰਥਨ, ਜ਼ੁਬੈਦਾ ਅਤੇ ਸਰਦਾਰੀ ਬੇਗਮ ਸ਼ਾਮਲ ਹਨ।

By  KRISHAN KUMAR SHARMA December 23rd 2024 08:41 PM -- Updated: December 23rd 2024 08:53 PM

Shyam Benegal Death : ਹਿੰਦੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਸ਼ਿਆਮ ਬੈਨੇਗਲ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 90 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਵਧਦੀ ਉਮਰ ਕਾਰਨ ਮਸ਼ਹੂਰ ਫਿਲਮ ਮੇਕਰ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੀ ਬੇਟੀ ਪਿਯਾ ਬੈਨੇਗਲ ਨੇ ਉਨ੍ਹਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਇੱਕ ਦਿਨ ਹੋਣਾ ਹੀ ਸੀ। ਬੈਨੇਗਲ ਨੂੰ ਭਾਰਤ ਸਰਕਾਰ ਵੱਲੋਂ 1976 ਵਿੱਚ ਪਦਮ ਸ਼੍ਰੀ ਅਤੇ 1991 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੀਆਂ ਸਫਲ ਫਿਲਮਾਂ ਵਿੱਚ ਮੰਥਨ, ਜ਼ੁਬੈਦਾ ਅਤੇ ਸਰਦਾਰੀ ਬੇਗਮ ਸ਼ਾਮਲ ਹਨ।

ਇਸ ਅਚਾਨਕ ਖਬਰ ਨੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਉਨ੍ਹਾਂ ਦਾ ਜਾਣਾ ਹਿੰਦੀ ਸਿਨੇਮਾ ਲਈ ਬਹੁਤ ਵੱਡਾ ਘਾਟਾ ਹੈ। ਸ਼ਿਆਮ ਬੈਨੇਗਲ ਨੇ 9 ਦਿਨ ਪਹਿਲਾਂ ਹੀ ਆਪਣਾ 90ਵਾਂ ਜਨਮਦਿਨ ਮਨਾਇਆ ਸੀ। ਉਨ੍ਹਾਂ ਦਾ ਜਨਮ ਦਿਨ 14 ਦਸੰਬਰ ਨੂੰ ਸੀ। ਹਾਲਾਂਕਿ ਹੁਣ ਅਚਾਨਕ ਆਈ ਇਸ ਖਬਰ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ।

ਸ਼ਿਆਮ ਬੈਨੇਗਲ ਦਾ ਜਨਮ 1934 ਵਿੱਚ ਸਿਕੰਦਰਾਬਾਦ ਵਿੱਚ ਹੋਇਆ ਸੀ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਕਾਪੀਰਾਈਟਰ ਵਜੋਂ ਕੀਤੀ ਅਤੇ ਫਿਰ ਆਪਣੀ ਮਿਹਨਤ ਤੇ ਕੰਮ ਨਾਲ ਹਿੰਦੀ ਸਿਨੇਮਾ ਵਿੱਚ ਇੱਕ ਵੱਡਾ ਮੁਕਾਮ ਹਾਸਿਲ ਕੀਤਾ। ਹਿੰਦੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।

ਸ਼ਿਆਮ ਬੈਨੇਗਲ ਨੇ 1974 'ਚ ਸ਼ੁਰੂ ਕੀਤਾ ਸੀ ਕਰੀਅਰ

ਸ਼ਿਆਮ ਬੇਨੇਗਲ ਨੇ ਸਾਲ 1974 ਵਿੱਚ ਆਪਣਾ ਫਿਲਮ ਨਿਰਦੇਸ਼ਨ ਕਰੀਅਰ ਸ਼ੁਰੂ ਕੀਤਾ ਸੀ। 'ਅੰਕੁਰ' ਨਾਂ ਦੀ ਫਿਲਮ ਰਿਲੀਜ਼ ਹੋਈ, ਜੋ ਉਨ੍ਹਾਂ ਦੇ ਨਿਰਦੇਸ਼ਨ ਹੇਠ ਬਣੀ ਪਹਿਲੀ ਫਿਲਮ ਸੀ। 1986 ਵਿੱਚ ਉਨ੍ਹਾਂ ਨੇ ਟੀਵੀ ਦੀ ਦੁਨੀਆ ਵਿੱਚ ਵੀ ਐਂਟਰੀ ਕੀਤੀ। ਉਸ ਨੇ ਆਪਣਾ ਸੀਰੀਅਲ 'ਯਾਤਰਾ' ਦਾ ਨਿਰਦੇਸ਼ਨ ਕੀਤਾ ਸੀ।

ਫਿਲਮਾਂ ਦੇ ਨਾਲ, ਉਸਨੇ 900 ਤੋਂ ਵੱਧ ਦਸਤਾਵੇਜ਼ੀ ਅਤੇ ਵਿਗਿਆਪਨ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ। ਉਨ੍ਹਾਂ ਨੂੰ ਸਾਲ 976 ਵਿੱਚ ਪਦਮ ਸ਼੍ਰੀ ਅਤੇ ਸਾਲ 1991 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। 2005 ਵਿੱਚ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਸ਼ੋਅ 'ਯਾਤਰਾ' ਰਾਹੀਂ ਟੀਵੀ ਦੀ ਦੁਨੀਆ 'ਚ ਐਂਟਰੀ ਕਰਨ ਤੋਂ ਬਾਅਦ ਉਸ ਨੇ ਕਈ ਹੋਰ ਸੀਰੀਅਲ ਬਣਾਏ, ਜੋ ਕਾਫੀ ਮਸ਼ਹੂਰ ਹੋਏ। ਦੂਰਦਰਸ਼ਨ ਦੇ ਪ੍ਰੋਗਰਾਮ 'ਭਾਰਤ ਏਕ ਖੋਜ' ਦਾ ਨਾਂ ਵੀ ਹੈ।

ਫਿਲਮਾਂ 'ਚ ਆਉਣ ਤੋਂ ਪਹਿਲਾਂ ਕਰਦੇ ਸਨ ਫੋਟੋਗ੍ਰਾਫੀ

ਸ਼ਿਆਮ ਸੁੰਦਰ ਬੈਨੇਗਲ ਨੇ ਫਿਲਮਾਂ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ, ਪਰ ਬਾਅਦ ਵਿੱਚ ਉਨ੍ਹਾਂ ਨੇ ਫੋਟੋਗ੍ਰਾਫੀ ਸ਼ੁਰੂ ਕੀਤੀ। ਬਾਲੀਵੁੱਡ ਦੀ ਦੁਨੀਆ 'ਚ ਉਨ੍ਹਾਂ ਨੂੰ ਕਲਾ ਸਿਨੇਮਾ ਦਾ ਪਿਤਾਮਾ ਵੀ ਮੰਨਿਆ ਜਾਂਦਾ ਹੈ। ਜਦੋਂ ਉਹ ਬਾਰਾਂ ਸਾਲਾਂ ਦੇ ਸੀ, ਉਨ੍ਹਾਂ ਨੇ ਆਪਣੇ ਫੋਟੋਗ੍ਰਾਫਰ ਪਿਤਾ ਸ਼੍ਰੀਧਰ ਬੀ ਨਾਲ ਵੀ ਕੰਮ ਕੀਤਾ।

Related Post