Flex Engine Car : ਪੈਟਰੋਲ ਜਾਂ ਡੀਜ਼ਲ ਦੀ ਇੱਕ ਬੂੰਦ ਵੀ ਪਾਉਣ ਦੀ ਲੋੜ ਨਹੀਂ ! 'ਗੰਨੇ ਦੇ ਰਸ' 'ਤੇ ਚੱਲੇਗੀ ਕਾਰ, ਜਾਣੋ ਕਿਵੇਂ

ਪੈਟਰੋਲ ਜਾਂ ਡੀਜ਼ਲ ਦੀ ਲੋੜ ਨਹੀਂ ਹੁਣ, ਭਾਰਤੀ ਕੰਪਨੀਆਂ ਨੇ 100 ਫੀਸਦੀ ਈਥਾਨੌਲ 'ਤੇ ਚੱਲਣ ਵਾਲੀਆਂ ਕਾਰਾਂ ਅਤੇ ਬਾਈਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੜ੍ਹੋ ਪੂਰੀ ਖ਼ਬਰ...

By  Dhalwinder Sandhu August 7th 2024 12:11 PM

Flex Engine Car : ਕਾਰ ਅਤੇ ਬਾਈਕ ਚਾਲਕ ਜਲਦ ਹੀ ਮਹਿੰਗੇ ਪੈਟਰੋਲ ਅਤੇ ਡੀਜ਼ਲ ਤੋਂ ਛੁਟਕਾਰਾ ਪਾ ਸਕਦੇ ਹਨ। ਕਿਉਂਕਿ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਭਾਰਤੀ ਕੰਪਨੀਆਂ ਨੇ 100 ਫੀਸਦੀ ਈਥਾਨੌਲ 'ਤੇ ਚੱਲਣ ਵਾਲੀਆਂ ਕਾਰਾਂ ਅਤੇ ਬਾਈਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਲਦੀ ਹੀ ਆਮ ਆਦਮੀ ਨੂੰ ਅਜਿਹੀਆਂ ਕਾਰਾਂ ਅਤੇ ਬਾਈਕ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਜਿਸ 'ਚ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਜ਼ੀਰੋ ਹੋ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਹੈ ਕਿ ਟਾਟਾ ਅਤੇ ਸੁਜ਼ੂਕੀ ਨੇ ਅਜਿਹੇ ਵਾਹਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ।

ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਅੱਜ ਯਾਨੀ ਮੰਗਲਵਾਰ ਨੂੰ ਦੱਸਿਆ ਹੈ ਕਿ ਟੋਇਟਾ ਨੇ ਇਸ ਤਰ੍ਹਾਂ ਦੇ ਫਲੈਕਸ ਇੰਜਣ ਵਾਲੀ ਕਾਰ ਬਣਾਈ ਹੈ, ਜਿਸ 'ਚ 100 ਫੀਸਦੀ ਈਥਾਨੋਲ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਵਾਹਨਾਂ ਤੋਂ ਪ੍ਰਦੂਸ਼ਣ ਵੀ ਜ਼ੀਰੋ ਰਹਿੰਦਾ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਹੈ ਕਿ ਭਾਰਤੀ ਕੰਪਨੀਆਂ ਨੇ ਵੀ ਅਜਿਹੇ ਇੰਜਣਾਂ ਨਾਲ ਵਾਹਨ ਬਣਾਉਣ ਲਈ ਪਲਾਂਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸ 'ਚ ਵਰਤਿਆ ਜਾਣ ਵਾਲਾ ਈਥਾਨੌਲ ਗੰਨੇ ਦੇ ਰਸ, ਗੁੜ ਅਤੇ ਮੱਕੀ ਤੋਂ ਬਣਾਇਆ ਜਾਂਦਾ ਹੈ।

3 ਕੰਪਨੀਆਂ ਨੇ ਕੰਮ ਕੀਤਾ ਸ਼ੁਰੂ

ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਹੈ ਕਿ ਜਾਪਾਨੀ ਆਟੋ ਨਿਰਮਾਤਾ ਕੰਪਨੀ ਟੋਇਟਾ ਨੇ ਹਾਲ ਹੀ 'ਚ ਮਹਾਰਾਸ਼ਟਰ 'ਚ ਫਲੈਕਸ ਇੰਜਣ ਵਾਲੀਆਂ ਕਾਰਾਂ ਬਣਾਉਣ ਲਈ 20 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਨਾਲ ਹੀ ਟਾਟਾ ਅਤੇ ਸੁਜ਼ੂਕੀ ਨੇ ਵੀ ਇਸ ਤਰ੍ਹਾਂ ਦੇ ਇੰਜਣ ਨਾਲ ਵਾਹਨ ਬਣਾਉਣ ਦਾ ਐਲਾਨ ਕੀਤਾ ਹੈ। ਜਿੱਥੇ ਸੁਜ਼ੂਕੀ ਨੇ ਦੋਪਹੀਆ ਵਾਹਨ ਬਣਾਉਣ ਦੀ ਗੱਲ ਕੀਤੀ ਹੈ, ਉਥੇ ਟਾਟਾ ਫਲੈਕਸ ਇੰਜਣ ਵਾਲੀਆਂ ਕਾਰਾਂ ਬਣਾ ਰਹੀ ਹੈ। ਬਜਾਜ ਅਤੇ TVS ਨੇ ਵੀ ਅਜਿਹੇ ਇੰਜਣਾਂ ਨਾਲ ਬਾਈਕ ਅਤੇ ਸਕੂਟਰ ਬਣਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ।

ਵੱਖ-ਵੱਖ ਥਾਵਾਂ 'ਤੇ ਈਥਾਨੌਲ ਪੰਪ ਲਗਾਏ ਜਾਣਗੇ 

ਇਸ ਤੋਂ ਇਲਾਵਾ ਨਿਤਿਨ ਗਡਕਰੀ ਨੇ ਦੱਸਿਆ ਹੈ ਕਿ ਫਿਲਹਾਲ ਅਸੀਂ ਹਰ ਸਾਲ 16 ਲੱਖ ਕਰੋੜ ਰੁਪਏ ਸਿਰਫ ਪੈਟਰੋਲ ਅਤੇ ਡੀਜ਼ਲ ਦੀ ਦਰਾਮਦ 'ਤੇ ਖਰਚ ਕਰਦੇ ਹਾਂ। ਇੱਕ ਵਾਰ ਫਲੈਕਸ ਇੰਜਣ ਵਾਲੀਆਂ ਕਾਰਾਂ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ, ਇਸ ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਹੋਵੇਗਾ। ਜਿਸ ਤਰ੍ਹਾਂ ਹੁਣ ਪੈਟਰੋਲ ਪੰਪ ਲਗਾਏ ਜਾ ਰਹੇ ਹਨ, ਉਸੇ ਤਰ੍ਹਾਂ ਕਿਸਾਨ ਵੱਖ-ਵੱਖ ਥਾਵਾਂ 'ਤੇ ਈਥਾਨੌਲ ਪੰਪ ਲਗਾਉਣਗੇ। ਇਹ ਨਵਾਂ ਬਾਲਣ ਪੈਸਾ ਬਚਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦਾ ਇੱਕ ਵੱਡਾ ਸਾਧਨ ਬਣ ਸਕਦਾ ਹੈ।

ਖੇਤੀ ਅਰਥਚਾਰੇ 'ਚ ਬਦਲਾਅ ਆਵੇਗਾ 

ਜੇਕਰ ਈਥਾਨੌਲ ਦਾ ਉਤਪਾਦਨ ਅਤੇ ਵਰਤੋਂ ਵਧਦੀ ਹੈ ਤਾਂ ਦੇਸ਼ ਦੀ ਖੇਤੀ ਅਰਥਵਿਵਸਥਾ ਪੂਰੀ ਤਰ੍ਹਾਂ ਬਦਲ ਜਾਵੇਗੀ। ਗੰਨਾ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਨਕਦ ਮੁਨਾਫ਼ਾ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਨਾਲ ਮੱਕੀ ਦੀ ਖੇਤੀ ਕਰਨ ਵਾਲਿਆਂ ਨੂੰ ਫਾਇਦਾ ਹੋਵੇਗਾ। ਵੈਸੇ ਤਾਂ ਅੰਤਰਰਾਸ਼ਟਰੀ ਪੱਧਰ 'ਤੇ, ਫਲੈਕਸ ਇੰਜਣਾਂ ਦੀ ਵਰਤੋਂ ਅਪ੍ਰੈਲ 2022 'ਤੋਂ ਹੀ ਸ਼ੁਰੂ ਹੋਈ ਸੀ, ਪਰ ਭਾਰਤ ਹੁਣ ਅਜਿਹੇ ਇੰਜਣ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਵੀ ਪੜ੍ਹੋ: Muscle Girls Bar : ਜਾਪਾਨ ਦਾ ਅਨੋਖਾ ਬਾਰ, ਜਿੱਥੇ ਲੋਕ ਕੁੱਟ ਖਾਣ ਦੇ ਦਿੰਦੇ ਹਨ ਪੈਸੇ, ਦੇਖੋ ਵੀਡੀਓ

Related Post