Sa vs Ind : ਰਿੰਕੂ ਸਿੰਘ ਨੂੰ ਲੈ ਕੇ ਮੈਨੇਜਮੈਂਟ 'ਤੇ ਭੜਕੇ ਆਕਾਸ਼ ਚੋਪੜਾ, ਕਿਹਾ- ਤੁਸੀ ਰਿੰਕੂ ਨੂੰ ਹੀ ਬੱਲੇਬਾਜ਼ੀ ਲਈ ਹੇਠਾਂ ਕਿਉਂ ਭੇਜਦੇ ਹੋ?
Akash Chopra on Rinku Singh : ਆਕਾਸ਼ ਨੇ ਕਿਹਾ, "ਰਿੰਕੂ ਨੇ ਬਹੁਤ ਆਪਣੇ ਅਰਧ ਸੈਂਕੜੇ ਬਹੁਤ ਵਧੀਆ ਸਟ੍ਰਾਈਕ ਰੇਟ ਨਾਲ ਬਣਾਏ ਹਨ। ਇਸ ਲਈ ਇਹ ਸਵਾਲ ਉੱਠਦਾ ਹੈ ਕਿ ਤੁਸੀਂ ਰਿੰਕੂ ਨੂੰ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਕਿਉਂ ਨਹੀਂ ਭੇਜਦੇ?
India tour of South Africa 2024 : ਸਾਬਕਾ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਨੇ ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਰਿੰਕੂ ਸਿੰਘ ਦੀ ਸਹੀ ਵਰਤੋਂ ਨਾ ਕਰਨ ਲਈ ਟੀਮ ਪ੍ਰਬੰਧਨ ਦੀ ਆਲੋਚਨਾ ਕੀਤੀ। ਚੋਪੜਾ ਨੇ ਇਹ ਗੱਲ ਉਦੋਂ ਕਹੀ ਹੈ ਜਦੋਂ ਭਾਰਤ, ਮੇਜ਼ਬਾਨ ਟੀਮ ਖਿਲਾਫ ਦੂਜਾ ਮੈਚ ਖੇਡਣਾ ਸੀ। ਰਿੰਕੂ ਨੇ ਹੁਣ ਤੱਕ ਭਾਰਤ ਲਈ ਖੇਡੇ ਗਏ 27 ਟੀ-20 ਮੈਚਾਂ 'ਚ 54.44 ਦੀ ਔਸਤ ਨਾਲ 490 ਦੌੜਾਂ ਬਣਾਈਆਂ ਹਨ। ਰਿੰਕੂ ਨੂੰ ਪਹਿਲੇ ਮੈਚ 'ਚ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਭੇਜਿਆ ਗਿਆ ਸੀ, ਜੋ ਚੋਪੜਾ ਨੂੰ ਬਿਲਕੁਲ ਪਸੰਦ ਨਹੀਂ ਆਇਆ। ਡਰਬਨ ਵਿੱਚ ਰਿੰਕੂ ਨੇ 10 ਗੇਂਦਾਂ ਵਿੱਚ 11 ਦੌੜਾਂ ਬਣਾਈਆਂ ਸਨ।
ਭਾਵੇਂ ਭਾਰਤ ਪਹਿਲਾ ਮੈਚ 61 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਣ 'ਚ ਸਫਲ ਰਿਹਾ, ਜਿਸ 'ਚ ਸੰਜੂ ਸੈਮਸਨ ਨੇ ਸ਼ਾਨਦਾਰ ਸੈਂਕੜਾ ਲਗਾਇਆ। ਪਰ ਰਿੰਕੂ ਨੂੰ ਹੇਠਾਂ ਬੱਲੇਬਾਜ਼ੀ ਉਤਰਦੇ ਵੇਖ ਚੋਪੜਾ ਬਹੁਤ ਨਾਰਾਜ਼ ਹੋ ਗਏ ਅਤੇ ਆਪਣੇ ਹਾਲ ਹੀ ਦੇ ਵੀਡੀਓ ਵਿੱਚ ਉਨ੍ਹਾਂ ਨੇ ਸਵਾਲ ਕੀਤਾ ਸੀ ਕਿ ਕੀ ਟੀਮ ਪ੍ਰਬੰਧਨ ਰਿੰਕੂ ਨਾਲ ਸਹੀ ਵਿਵਹਾਰ ਕਰ ਰਿਹਾ ਹੈ, ਜਿਸ ਨੂੰ ਹਾਲ ਹੀ ਦੇ ਸਮੇਂ ਵਿੱਚ ਬੱਲੇਬਾਜ਼ੀ ਕਰਨ ਦੇ ਮੌਕੇ ਨਹੀਂ ਮਿਲੇ ਹਨ।
ਚੋਪੜਾ ਨੇ ਆਪਣੇ ਯੂਟਿਊਬ ਚੈਨਲ 'ਤੇ ਦਿੱਤਾ ਸੁਝਾਅ
ਚੋਪੜਾ ਨੇ ਆਪਣੇ ਯੂਟਿਊਬ ਚੈਨਲ 'ਤੇ ਸੁਝਾਅ ਦਿੱਤਾ ਕਿ ਮੈਨੇਜਮੈਂਟ ਨੂੰ ਰਿੰਕੂ ਦੇ ਬੱਲੇਬਾਜ਼ੀ ਕ੍ਰਮ ਨੂੰ ਅੱਗੇ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਵੀ ਖੱਬੇ ਹੱਥ ਦੇ ਬੱਲੇਬਾਜ਼ ਨੂੰ ਉਪਰ ਭੇਜਿਆ ਗਿਆ ਹੈ, ਉਸ ਨੇ ਚੰਗੀ ਬੱਲੇਬਾਜ਼ੀ ਕੀਤੀ ਹੈ। ਸਾਬਕਾ ਓਪਨਰ ਨੇ ਕਿਹਾ, "ਕੀ ਅਸੀਂ ਰਿੰਕੂ ਨਾਲ ਸਹੀ ਵਿਵਹਾਰ ਕਰ ਰਹੇ ਹਾਂ? ਇਹ ਇੱਕ ਬਹੁਤ ਮਹੱਤਵਪੂਰਨ ਸਵਾਲ ਹੈ, ਮੈਂ ਇਹ ਸਵਾਲ ਕਿਉਂ ਪੁੱਛ ਰਿਹਾ ਹਾਂ? ਤੁਸੀਂ ਪਹਿਲਾਂ ਉਸਨੂੰ ਟੀਮ ਵਿੱਚ ਰੱਖਿਆ, ਉਹ ਤੁਹਾਡੀ ਮੂਲ ਟੀਮ ਦਾ ਪਸੰਦੀਦਾ ਮੈਂਬਰ ਹੈ। ਇਸ ਤੋਂ ਪਹਿਲਾਂ ਉਹ ਬੰਗਲਾਦੇਸ਼ ਖਿਲਾਫ ਵੀ ਟੀਮ ਦਾ ਹਿੱਸਾ ਸੀ। ਜਦੋਂ ਵੀ ਰਿੰਕੂ ਨੂੰ ਉਪਰ ਬੱਲੇਬਾਜ਼ੀ ਲਈ ਭੇਜਿਆ ਗਿਆ ਹੈ, ਜਾਂ ਪਾਵਰ-ਪਲੇ ਵਿਚ ਖੇਡਣ ਦਾ ਮੌਕਾ ਮਿਲਿਆ ਹੈ, ਤਾਂ ਉਸ ਨੇ ਹਰ ਹਾਲ ਵਿਚ ਦੌੜਾਂ ਬਣਾਈਆਂ ਹਨ।''
''ਰਿੰਕੂ ਫਿਨਿਸ਼ਰ ਹੀ ਨਹੀਂ ਸਗੋਂ ਟਾਪ ਆਰਡਰ ਬੱਲੇਬਾਜ਼ ਵੀ''
ਆਪਣੀ ਗੱਲ ਨੂੰ ਵਿਸਥਾਰ ਨਾਲ ਦੱਸਦੇ ਹੋਏ ਚੋਪੜਾ ਨੇ ਕਿਹਾ, "ਰਿੰਕੂ ਸਿਰਫ ਫਿਨਿਸ਼ਰ ਹੀ ਨਹੀਂ ਹੈ। ਉਹ ਟਾਪ ਆਰਡਰ 'ਤੇ ਵੀ ਬੱਲੇਬਾਜ਼ੀ ਕਰ ਸਕਦਾ ਹੈ। ਰਿੰਕੂ ਨੇ ਹਰ ਵਾਰ ਟਾਪ ਆਰਡਰ 'ਚ ਅਰਧ ਸੈਂਕੜਾ ਲਗਾਇਆ ਹੈ ਅਤੇ ਉਹ 'ਸੰਕਟਮੋਚਨ' ਦੇ ਰੂਪ 'ਚ ਉਭਰ ਕੇ ਸਾਹਮਣੇ ਆਇਆ ਹੈ।'' ਆਕਾਸ਼ ਨੇ ਕਿਹਾ, "ਰਿੰਕੂ ਨੇ ਬਹੁਤ ਆਪਣੇ ਅਰਧ ਸੈਂਕੜੇ ਬਹੁਤ ਵਧੀਆ ਸਟ੍ਰਾਈਕ ਰੇਟ ਨਾਲ ਬਣਾਏ ਹਨ। ਇਸ ਲਈ ਇਹ ਸਵਾਲ ਉੱਠਦਾ ਹੈ ਕਿ ਤੁਸੀਂ ਰਿੰਕੂ ਨੂੰ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਕਿਉਂ ਨਹੀਂ ਭੇਜਦੇ? ਆਖਿਰ ਕੀ ਕਾਰਨ ਹੈ ਕਿ ਤੁਸੀਂ ਸਿਰਫ ਰਿੰਕੂ ਸਿੰਘ ਨੂੰ ਹੀ ਬੱਲੇਬਾਜ਼ੀ ਕਰਨ ਲਈ ਹੇਠਾਂ ਭੇਜਦੇ ਹੋ? ਹਮੇਸ਼ਾ 6ਵੇਂ ਨੰਬਰ 'ਤੇ।''
ਚੋਪੜਾ ਨੇ ਕਿਹਾ, "ਮੈਂ ਇਹ ਸਵਾਲ ਸਿਰਫ਼ ਇਸ ਲਈ ਪੁੱਛ ਰਿਹਾ ਹਾਂ ਕਿਉਂਕਿ ਰਿੰਕੂ ਮੈਚ ਨੂੰ ਪੂਰਾ ਕਰ ਸਕਦਾ ਹੈ, ਪਰ ਉਹ ਸਿਰਫ਼ ਇੱਕ ਫਿਨਿਸ਼ਰ ਨਹੀਂ ਹੈ। ਇਹ ਮੇਰੀ ਸਮਝ ਹੈ। ਮੈਨੂੰ ਲੱਗਦਾ ਹੈ ਕਿ ਰਿੰਕੂ ਜਾਣਦਾ ਹੈ ਕਿ ਮੈਚ ਨੂੰ ਕਿਵੇਂ ਅੱਗੇ ਲਿਜਾਣਾ ਹੈ।" ਉਨ੍ਹਾਂ ਨੇ ਕਿਹਾ, "ਉਹ ਛੱਕੇ ਮਾਰ ਰਿਹਾ ਹੈ, ਪਰ ਉਹ ਅਜਿਹਾ ਬੱਲੇਬਾਜ਼ ਨਹੀਂ ਹੈ ਜੋ ਸਿਰਫ਼ ਵੱਡੇ ਸ਼ਾਟ ਖੇਡਦਾ ਹੈ। ਰਿੰਕੂ ਸਿੰਘ ਆਂਦਰੇ ਰਸੇਲ ਨਹੀਂ ਹੈ ਅਤੇ ਉਹ ਹਾਰਦਿਕ ਪੰਡਯਾ ਵੀ ਨਹੀਂ ਹੈ।"