ਇੰਗਲੈਂਡ ਖਿਲਾਫ਼ ਇਸ ਤਰ੍ਹਾਂ ਹੋ ਸਕਦਾ ਹੈ ਭਾਰਤ ਦਾ ਪਲੇਇੰਗ 11

IND vs ENG : ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਖੇਡੇ ਜਾਣ ਵਾਲੇ ਅਭਿਆਸ ਮੈਚਾਂ 'ਚ ਅੱਜ ਭਾਰਤੀ ਟੀਮ ਆਪਣਾ ਪਹਿਲਾ ਮੈਚ ਇੰਗਲੈਂਡ ਖਿਲਾਫ ਖੇਡੇਗੀ।

By  Amritpal Singh September 30th 2023 09:17 AM

IND vs ENG : ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਖੇਡੇ ਜਾਣ ਵਾਲੇ ਅਭਿਆਸ ਮੈਚਾਂ 'ਚ ਅੱਜ ਭਾਰਤੀ ਟੀਮ ਆਪਣਾ ਪਹਿਲਾ ਮੈਚ ਇੰਗਲੈਂਡ ਖਿਲਾਫ ਖੇਡੇਗੀ। ਭਾਰਤ ਅਤੇ ਇੰਗਲੈਂਡ ਵਿਚਾਲੇ ਇਹ ਮੈਚ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਇੰਗਲੈਂਡ ਖਿਲਾਫ ਹੋਣ ਵਾਲੇ ਇਸ ਮੈਚ 'ਚ ਟੀਮ ਇੰਡੀਆ ਆਪਣੀ ਸਰਵੋਤਮ ਪਲੇਇੰਗ ਇਲੈਵਨ ਦੇ ਨਾਲ ਉਤਰ ਸਕਦੀ ਹੈ। ਇਸ ਮੈਚ ਦੇ ਜ਼ਰੀਏ ਭਾਰਤ ਵਿਸ਼ਵ ਕੱਪ ਲਈ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਸਕਦਾ ਹੈ, ਕਿਉਂਕਿ ਟੀਮ ਦਾ ਅਗਲਾ ਅਭਿਆਸ ਮੈਚ ਨੀਦਰਲੈਂਡ ਨਾਲ ਹੋਵੇਗਾ।

ਇੰਗਲੈਂਡ ਖਿਲਾਫ ਭਾਰਤ ਦੀ ਪਲੇਇੰਗ ਇਲੈਵਨ ਇਸ ਤਰ੍ਹਾਂ ਹੋ ਸਕਦੀ ਹੈ

ਸ਼ੁਭਮਨ ਗਿੱਲ ਸਿਖਰਲੇ ਕ੍ਰਮ ਵਿੱਚ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ਕਰਦੇ ਨਜ਼ਰ ਆ ਸਕਦੇ ਹਨ। ਉਥੇ ਹੀ ਵਿਰਾਟ ਕੋਹਲੀ ਦਾ ਤੀਜੇ ਨੰਬਰ 'ਤੇ ਨਜ਼ਰ ਆਉਣਾ ਤੈਅ ਹੈ।

ਫਿਰ ਸ਼੍ਰੇਅਸ ਅਈਅਰ ਚੌਥੇ ਨੰਬਰ 'ਤੇ ਆ ਸਕਦੇ ਹਨ। ਅਈਅਰ ਨੇ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਅਜਿਹੇ 'ਚ ਉਸ ਦਾ ਵਿਸ਼ਵ ਕੱਪ 'ਚ ਖੇਡਣਾ ਤੈਅ ਹੈ। ਜਦਕਿ ਕੇਐੱਲ ਰਾਹੁਲ ਵਿਕਟਕੀਪਰ ਦੇ ਤੌਰ 'ਤੇ ਪੰਜਵੇਂ ਨੰਬਰ 'ਤੇ ਨਜ਼ਰ ਆ ਸਕਦੇ ਹਨ। ਹਰਫਨਮੌਲਾ ਹਾਰਦਿਕ ਪੰਡਯਾ ਛੇਵੇਂ ਨੰਬਰ ਦੀ ਸਥਿਤੀ ਨੂੰ ਸੰਭਾਲ ਸਕਦਾ ਹੈ। ਇਸ ਤੋਂ ਇਲਾਵਾ ਹਰਫਨਮੌਲਾ ਰਵਿੰਦਰ ਜਡੇਜਾ ਦਾ ਸੱਤਵੇਂ ਨੰਬਰ 'ਤੇ ਨਜ਼ਰ ਆਉਣਾ ਯਕੀਨੀ ਹੈ।

ਗੇਂਦਬਾਜ਼ੀ ਵਿਭਾਗ ਦੀ ਸ਼ੁਰੂਆਤ ਕੁਲਦੀਪ ਯਾਦਵ ਨਾਲ ਹੋ ਸਕਦੀ ਹੈ, ਆਖਰੀ ਸਮੇਂ 'ਚ ਟੀਮ 'ਚ ਸ਼ਾਮਲ ਹੋਏ ਅਸ਼ਵਿਨ ਨੂੰ ਮੌਕਾ ਮਿਲਣਾ ਮੁਸ਼ਕਿਲ ਹੋ ਰਿਹਾ ਹੈ। ਭਾਰਤ ਇੰਗਲੈਂਡ ਖਿਲਾਫ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਜਾ ਸਕਦਾ ਹੈ। ਤੇਜ਼ ਗੇਂਦਬਾਜ਼ਾਂ 'ਚ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦਾ ਖੇਡਣਾ ਯਕੀਨੀ ਹੈ। ਅੱਠਵੇਂ ਨੰਬਰ 'ਤੇ ਸ਼ਾਰਦੁਲ ਠਾਕੁਰ ਅਤੇ ਮੁਹੰਮਦ ਸ਼ਮੀ ਨੂੰ ਲੈ ਕੇ ਸਮੱਸਿਆ ਹੋ ਸਕਦੀ ਹੈ। ਜੇਕਰ ਟੀਮ 8ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਕਿਸੇ ਖਿਡਾਰੀ ਦੀ ਤਲਾਸ਼ ਕਰ ਰਹੀ ਹੈ ਤਾਂ ਸ਼ਾਰਦੁਲ ਨੂੰ ਚੁਣਿਆ ਜਾ ਸਕਦਾ ਹੈ। ਉਥੇ ਹੀ ਜੇਕਰ ਟੀਮ ਗੇਂਦਬਾਜ਼ ਦੇ ਨਜ਼ਰੀਏ ਤੋਂ ਦੇਖਦੀ ਹੈ ਤਾਂ ਮੁਹੰਮਦ ਸ਼ਮੀ ਆ ਸਕਦੇ ਹਨ।

ਇੰਗਲੈਂਡ ਖਿਲਾਫ ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ

ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ/ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।

Related Post