IND vs PAK Live Streaming: ਟੀ-20 'ਚ ਭਾਰਤ-ਪਾਕਿਸਤਾਨ ਆਹਮੋ-ਸਾਹਮਣੇ, ਜਾਣੋ ਕਿੱਥੇ ਦੇਖ ਸਕਦੇ ਹੋ ਮੈਚ ਦਾ ਸਿੱਧਾ ਪ੍ਰਸਾਰਣ

ਭਾਰਤ ਅਤੇ ਪਾਕਿਸਤਾਨ 596 ਦਿਨਾਂ ਬਾਅਦ ਟੀ-20 ਫਾਰਮੈਟ ਵਿੱਚ ਆਹਮੋ-ਸਾਹਮਣੇ ਹੋਣਗੇ। ਇਸ ਫਾਰਮੈਟ 'ਚ ਆਖਰੀ ਵਾਰ ਦੋਵੇਂ ਟੀਮਾਂ 23 ਅਕਤੂਬਰ 2022 ਨੂੰ ਆਈਆਂ ਸਨ।

By  Aarti June 9th 2024 05:30 PM -- Updated: June 9th 2024 06:15 PM

IND vs PAK Live Streaming: ਟੀ-20 ਵਿਸ਼ਵ ਕੱਪ ਦਾ 19ਵਾਂ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਸਟੇਡੀਅਮ 'ਚ ਹੋਣ ਵਾਲੇ ਇਸ ਮੈਚ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲੇ ਦੀ ਉਮੀਦ ਹੈ। ਜਿੱਥੇ ਭਾਰਤੀ ਟੀਮ ਨੇ ਆਇਰਲੈਂਡ ਦੇ ਖਿਲਾਫ ਆਪਣਾ ਆਖਰੀ ਮੈਚ ਜਿੱਤਿਆ ਸੀ, ਉਥੇ ਪਾਕਿਸਤਾਨ ਦੀ ਟੀਮ ਨੂੰ ਆਖਰੀ ਮੈਚ ਵਿੱਚ ਅਮਰੀਕਾ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਇੰਡੀਆ ਇਸ ਦਾ ਫਾਇਦਾ ਉਠਾਉਣਾ ਚਾਹੇਗੀ।

ਭਾਰਤ ਅਤੇ ਪਾਕਿਸਤਾਨ 596 ਦਿਨਾਂ ਬਾਅਦ ਟੀ-20 ਫਾਰਮੈਟ ਵਿੱਚ ਆਹਮੋ-ਸਾਹਮਣੇ ਹੋਣਗੇ। ਇਸ ਫਾਰਮੈਟ 'ਚ ਆਖਰੀ ਵਾਰ ਦੋਵੇਂ ਟੀਮਾਂ 23 ਅਕਤੂਬਰ 2022 ਨੂੰ ਆਈਆਂ ਸਨ। ਟੀ-20 ਵਿਸ਼ਵ ਕੱਪ 2022 'ਚ ਭਾਰਤੀ ਟੀਮ ਨੇ ਮੈਲਬੋਰਨ 'ਚ ਖੇਡੇ ਗਏ ਇਸ ਮੈਚ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ। ਹਾਲਾਂਕਿ ਇਸ ਤੋਂ ਬਾਅਦ 2023 'ਚ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚ ਹੋਏ ਪਰ ਇਹ ਤਿੰਨੇ ਵਨਡੇ ਫਾਰਮੈਟ ਦੇ ਸਨ। ਏਸ਼ੀਆ ਕੱਪ 2023 'ਚ ਦੋ ਵਾਰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ, ਜਦਕਿ ਇਕ ਵਾਰ ਵਨਡੇ ਵਿਸ਼ਵ ਕੱਪ 'ਚ। ਭਾਰਤ ਨੇ ਦੋ ਮੈਚ ਜਿੱਤੇ ਸਨ, ਜਦਕਿ ਏਸ਼ੀਆ ਕੱਪ ਦਾ ਇਕ ਮੈਚ ਬੇ-ਨਤੀਜਾ ਰਿਹਾ ਸੀ।


ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਦੋਵੇਂ ਟੀਮਾਂ 2007 ਤੋਂ ਹੁਣ ਤੱਕ ਇਸ ਟੂਰਨਾਮੈਂਟ ਵਿੱਚ ਸੱਤ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਭਾਰਤ ਨੇ ਛੇ ਵਾਰ ਅਤੇ ਪਾਕਿਸਤਾਨ ਦੀ ਟੀਮ ਇੱਕ ਵਾਰ ਜਿੱਤੀ ਹੈ। ਇਸ ਦੇ ਨਾਲ ਹੀ ਓਵਰਆਲ ਟੀ-20 'ਚ ਦੋਵਾਂ ਟੀਮਾਂ ਵਿਚਾਲੇ 12 ਮੈਚ ਹੋਏ ਹਨ। ਭਾਰਤ ਅੱਠ ਵਾਰ ਅਤੇ ਪਾਕਿਸਤਾਨ ਤਿੰਨ ਵਾਰ ਜਿੱਤਿਆ ਹੈ। 2007 'ਚ ਮੈਚ ਟਾਈ ਹੋਇਆ ਸੀ, ਜਿਸ ਨੂੰ ਟੀਮ ਇੰਡੀਆ ਨੇ ਬਾਊਲ ਆਊਟ 'ਚ ਜਿੱਤ ਲਿਆ ਸੀ। ਭਾਵ ਟੀਮ ਇੰਡੀਆ ਨੇ 12 'ਚੋਂ ਕੁੱਲ 9 ਜਿੱਤੇ ਹਨ।

ਕਾਬਿਲੇਗੌਰ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ 2024 ਦਾ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਖੇਡਿਆ ਜਾਵੇਗਾ। ਟਾਸ ਸ਼ਾਮ 7:30 ਵਜੇ ਹੋਵੇਗਾ। ਇਸ ਮੈਚ ਦੀ ਲਾਈਵ ਸਟ੍ਰੀਮਿੰਗ ਡਿਜ਼ਨੀ ਪਲੱਸ ਹੌਟਸਟਾਰ ਐਪ 'ਤੇ ਦੇਖੀ ਜਾ ਸਕਦੀ ਹੈ। ਲੈਪਟਾਪ ਜਾਂ ਸਮਾਰਟ ਟੀਵੀ 'ਤੇ ਦੇਖਣ ਲਈ, ਤੁਹਾਨੂੰ ਭੁਗਤਾਨ ਕਰਨਾ ਹੋਵੇਗਾ ਅਤੇ ਸਬਸਕ੍ਰਾਈਬ ਕਰਨਾ ਹੋਵੇਗਾ। 

ਇਹ ਵੀ ਪੜ੍ਹੋ: T20 WC Cup 2024 : ਕੈਨੇਡੀਅਨ ਰੈਪਰ Drake ਨੇ ਭਾਰਤ ਦੀ ਜਿੱਤ 'ਤੇ ਲਾਏ 5 ਕਰੋੜ ਰੁਪਏ, ਜਾਣੋ ਕਿੰਨੇ ਰੁਪਏ ਦੀ ਹੋਵੇਗੀ ਕਮਾਈ

Related Post