Israel-Hamas war : ਭਾਰਤ ਨੇ ਇਜ਼ਰਾਈਲ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤਾ 'ਆਪ੍ਰੇਸ਼ਨ ਅਜੇ'

By  Shameela Khan October 12th 2023 08:11 AM -- Updated: October 12th 2023 12:35 PM

Israel-Hamas war: 'ਆਪ੍ਰੇਸ਼ਨ ਅਜੈ' ਸ਼ੁਰੂ: ਭਾਰਤ ਨੇ ਬੁੱਧਵਾਰ ਨੂੰ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ 'ਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 'ਆਪ੍ਰੇਸ਼ਨ ਅਜੇ' ਸ਼ੁਰੂ ਕੀਤਾ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ, "ਸਾਡੇ ਨਾਗਰਿਕਾਂ ਦੀ ਇਜ਼ਰਾਈਲ ਤੋਂ ਵਾਪਸੀ ਦੀ ਸਹੂਲਤ ਲਈ 'OperationAjay' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਵਿਸ਼ੇਸ਼ ਚਾਰਟਰ ਉਡਾਣਾਂ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਵਿਦੇਸ਼ਾਂ ਵਿੱਚ ਸਾਡੇ ਨਾਗਰਿਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ," 

ਇਸ ਦੌਰਾਨ, ਇਜ਼ਰਾਈਲ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਵੀਰਵਾਰ ਨੂੰ ਵਿਸ਼ੇਸ਼ ਉਡਾਣ ਲਈ ਰਜਿਸਟਰਡ ਭਾਰਤੀ ਨਾਗਰਿਕਾਂ ਦੇ ਪਹਿਲੇ ਬੈਚ ਨੂੰ ਈਮੇਲ ਕਰ ਦਿੱਤਾ ਗਿਆ ਹੈ। ਭਾਰਤੀ ਦੂਤਾਵਾਸ ਨੇ ਕਿਹਾ, "ਦੂਤਘਰ ਨੇ ਭਲਕੇ ਵਿਸ਼ੇਸ਼ ਉਡਾਣ ਲਈ ਰਜਿਸਟਰਡ ਭਾਰਤੀ ਨਾਗਰਿਕਾਂ ਦੇ ਪਹਿਲੇ ਬੈਚ ਨੂੰ ਈਮੇਲ ਕੀਤਾ ਹੈ। ਹੋਰ ਰਜਿਸਟਰਡ ਲੋਕਾਂ ਨੂੰ ਅਗਲੀਆਂ ਉਡਾਣਾਂ ਲਈ ਸੁਨੇਹੇ ਭੇਜੇ ਜਾਣਗੇ," 

  • ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਸੰਘਰਸ਼ ਵਾਲੇ ਖੇਤਰਾਂ, ਮਹਾਂਮਾਰੀ ਅਤੇ ਕੁਦਰਤੀ ਆਫ਼ਤਾਂ ਤੋਂ ਕੱਢਣ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਸ਼ੁਰੂ ਕੀਤੀਆਂ ਹਨ।
  • ਇਸ ਤੋਂ ਪਹਿਲਾਂ, ਇਸ ਨੇ ਯੂਕਰੇਨ ਤੋਂ ਵਿਦਿਆਰਥੀਆਂ ਸਮੇਤ ਲਗਭਗ 20,000 ਭਾਰਤੀਆਂ ਨੂੰ ਕੱਢਣ ਵਿੱਚ ਸਹਾਇਤਾ ਲਈ 'ਆਪ੍ਰੇਸ਼ਨ ਗੰਗਾ' ਨਾਮਕ ਇੱਕ 'ਬਹੁ-ਪੱਖੀ' ਮੁਹਿੰਮ ਚਲਾਈ ਸੀ।
  • ਭਾਰਤ ਨੇ ਕੋਵਿਡ-19 ਦੇ ਪ੍ਰਕੋਪ ਦੌਰਾਨ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 'ਵੰਦੇ ਭਾਰਤ' ਮਿਸ਼ਨ ਦੀ ਸ਼ੁਰੂਆਤ ਕੀਤੀ। ਆਪਰੇਸ਼ਨ ਦੇ ਵੱਖ-ਵੱਖ ਪੜਾਵਾਂ ਦੌਰਾਨ ਲਗਭਗ 60 ਲੱਖ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ।
  • ਕੋਵਿਡ-19 ਮਹਾਂਮਾਰੀ ਦੇ ਦੌਰਾਨ ਆਪਰੇਸ਼ਨ 'ਸਮੁੰਦਰ ਸੇਤੂ' ਰਾਹੀਂ 3,992 ਭਾਰਤੀਆਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ ਗਿਆ ਸੀ।

Related Post