ਭਾਰਤ ਨੇ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾਇਆ

By  Pardeep Singh November 2nd 2022 07:25 PM

ਚੰਡੀਗੜ੍ਹ: ਟੀਮ ਇੰਡੀਆ ਨੇ ਬੁੱਧਵਾਰ ਨੂੰ ਟੀ-20 ਵਿਸ਼ਵ ਕੱਪ ਦੇ ਮੁਕਾਬਲੇ 'ਚ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਟੀਮ ਇੰਡੀਆ ਸੈਮੀਫਾਈਨਲ ਦੇ ਕਾਫੀ ਨੇੜੇ ਪਹੁੰਚ ਗਈ ਹੈ। ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ-ਉਲ-ਹਸਨ ਨੇ ਟਾਸ ਜਿੱਤ ਕੇ ਟੀਮ ਇੰਡੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਲੋਕੇਸ਼ ਰਾਹੁਲ, ਵਿਰਾਟ ਕੋਹਲੀ ਦੇ ਅਰਧ ਸੈਂਕੜੇ ਅਤੇ ਸੂਰਿਆ ਦੇ ਕੈਮਿਓ ਦੀ ਮਦਦ ਨਾਲ ਭਾਰਤ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਬਣਾਈਆਂ।

 ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਲਿਟਨ ਦਾਸ ਨੇ ਜ਼ਬਰਦਸਤ ਸ਼ੁਰੂਆਤ ਕੀਤੀ। ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਬੰਗਲਾਦੇਸ਼ ਨੇ 7 ਓਵਰਾਂ ਵਿੱਚ 66 ਦੌੜਾਂ ਬਣਾ ਲਈਆਂ ਸਨ ਅਤੇ ਕੋਈ ਵਿਕਟ ਨਹੀਂ ਗੁਆਇਆ ਸੀ। ਹਾਲਾਂਕਿ ਮੀਂਹ ਰੁਕਣ ਤੋਂ ਬਾਅਦ ਬੰਗਲਾਦੇਸ਼ ਨੂੰ ਡਕਵਰਥ ਲੁਈਸ ਦੇ ਤਹਿਤ 16 ਓਵਰਾਂ ਵਿੱਚ 151 ਦੌੜਾਂ ਦਾ ਸੋਧਿਆ ਟੀਚਾ ਮਿਲਿਆ। ਇੱਥੋਂ ਰੋਹਿਤ ਦੀ ਟੀਮ ਨੇ ਖੇਡ ਦਾ ਰੁਖ ਮੋੜ ਦਿੱਤਾ ਅਤੇ ਬੰਗਲਾਦੇਸ਼ ਹਾਰ ਗਿਆ।

ਇਹ ਵੀ ਪੜ੍ਹੋ : ਵਿੱਤ ਵਿਭਾਗ ਦਾ ਵਿਭਾਗਾਂ ਨੂੰ ਫ਼ਰਮਾਨ: ਆਮਦਨ ਦਾ ਟੀਚਾ ਪੂਰਾ ਨਾ ਹੋਇਆ ਅਧਿਕਾਰੀਆਂ 'ਤੇ ਗਿਰੇਗੀ ਗਾਜ

Related Post