India at Paris Olympics 2024 : ਕੀ ਪੈਰਿਸ ਓਲੰਪਿਕ 'ਚ ਭਾਰਤ ਪਹਿਲੇ ਹੀ ਦਿਨ ਕਰੇਗਾ ਤਮਗੇ ਨਾਲ ਸ਼ੁਰੂਆਤ ?, ਇਨ੍ਹਾਂ ਖਿਡਾਰੀਆਂ ਤੋਂ ਹਨ ਉਮੀਦਾਂ
ਦੱਸ ਦਈਏ ਕਿ ਸ਼ੂਟਿੰਗ ਵਿੱਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਦਾ ਫਾਈਨਲ ਹੈ। ਕੁਆਲੀਫ਼ਿਕੇਸ਼ਨ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 12:30 ਵਜੇ ਹੈ ਅਤੇ ਫਾਈਨਲ ਦੁਪਹਿਰ 2 ਵਜੇ ਦੇ ਕਰੀਬ ਤੈਅ ਕੀਤਾ ਗਿਆ ਹੈ।
India at Paris Olympics 2024 : ਭਾਰਤ ਅੱਜ ਤੋਂ ਪੈਰਿਸ ਓਲੰਪਿਕ 2024 ਲਈ ਆਪਣੀ ਮੁਹਿੰਮ ਸ਼ੁਰੂ ਕਰ ਰਿਹਾ ਹੈ। ਇਸ ਓਲੰਪਿਕ ਵਿੱਚ ਭਾਰਤ ਦੇ ਕੁੱਲ 112 ਐਥਲੀਟ 16 ਖੇਡਾਂ ਵਿੱਚ 69 ਤਗਮੇ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚੋਂ ਪੰਜ ਰਿਜ਼ਰਵ ਐਥਲੀਟ ਹਨ। ਪਹਿਲੇ ਦਿਨ ਭਾਰਤੀ ਖਿਡਾਰੀ ਹਾਕੀ, ਟੈਨਿਸ ਅਤੇ ਬੈਡਮਿੰਟਨ ਵਿੱਚ ਕੁਆਲੀਫਿਕੇਸ਼ਨ ਮੈਚ ਖੇਡਣਗੇ। ਸ਼ੂਟਿੰਗ 'ਚ ਮੈਡਲ ਮਿਲ ਸਕਦਾ ਹੈ।
ਦੱਸ ਦਈਏ ਕਿ ਸ਼ੂਟਿੰਗ ਵਿੱਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਦਾ ਫਾਈਨਲ ਹੈ। ਕੁਆਲੀਫ਼ਿਕੇਸ਼ਨ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 12:30 ਵਜੇ ਹੈ ਅਤੇ ਫਾਈਨਲ ਦੁਪਹਿਰ 2 ਵਜੇ ਦੇ ਕਰੀਬ ਤੈਅ ਕੀਤਾ ਗਿਆ ਹੈ। ਦੋ ਟੀਮਾਂ ਸੰਦੀਪ ਸਿੰਘ ਅਤੇ ਇਲਾਵੇਨਿਲ ਅਤੇ ਅਰਜੁਨ ਬਬੂਟਾ ਅਤੇ ਰਮਿਤਾ ਜਿੰਦਲ ਐਕਸ਼ਨ ਵਿੱਚ ਹੋਣਗੀਆਂ।
ਇਹ ਵੀ ਦੱਸ ਦਈਏ ਕਿ ਸ਼ਨੀਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 12:30 ਵਜੇ ਸ਼ੁਰੂ ਹੋਣ ਵਾਲੇ ਇਸ ਈਵੈਂਟ ਵਿੱਚ ਭਾਰਤ ਲਈ ਰੋਵਰ ਬਲਰਾਜ ਪੰਵਾਰ ਖੇਡ ਦੀ ਸ਼ੁਰੂਆਤ ਕਰਨਗੇ। ਭਾਰਤੀ ਹਾਕੀ ਟੀਮ ਸ਼ਾਮ ਨੂੰ ਨਿਊਜ਼ੀਲੈਂਡ ਦੇ ਖਿਲਾਫ ਗਰੁੱਪ ਗੇੜ ਦੇ ਮੈਚ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ, ਜਦਕਿ ਲਕਸ਼ਯ ਸੇਨ, ਸਾਤਵਿਕਸਾਈਰਾਜ ਰੰਕੀਰੈੱਡੀ-ਚਿਰਾਗ ਸ਼ੈਟੀ ਅਤੇ ਮਹਿਲਾ ਡਬਲਜ਼ ਜੋੜੀ ਅਸ਼ਵਨੀ ਪੋਨੱਪਾ ਅਤੇ ਤਨੀਸ਼ਾ ਕ੍ਰਾਸਟੋ ਬੈਡਮਿੰਟਨ 'ਚ ਐਕਸ਼ਨ 'ਚ ਹੋਣਗੇ। ਇਹ ਸ਼ਟਲਰਜ਼ ਲਈ ਗਰੁੱਪ-ਪੜਾਅ ਦੇ ਪਹਿਲੇ ਮੈਚ ਹੋਣਗੇ।
ਪੈਰਿਸ ਓਲੰਪਿਕ 2024 ਵਿੱਚ ਕੁੱਲ 206 ਦੇਸ਼ਾਂ ਦੇ ਲਗਭਗ 10500 ਐਥਲੀਟ ਹਿੱਸਾ ਲੈ ਰਹੇ ਹਨ। ਇਸ ਓਲੰਪਿਕ ਵਿੱਚ ਪੈਰਿਸ ਸਮੇਤ 35 ਥਾਵਾਂ 'ਤੇ 32 ਖੇਡਾਂ ਦੇ ਕੁੱਲ 329 ਈਵੈਂਟ ਕਰਵਾਏ ਜਾਣਗੇ।
ਪੈਰਿਸ ਓਲੰਪਿਕ 'ਚ 571 ਮੈਂਬਰਾਂ ਵਾਲੀ ਅਮਰੀਕਾ ਦੀ ਸਭ ਤੋਂ ਵੱਡੀ ਟੁਕੜੀ ਹਿੱਸਾ ਲਵੇਗੀ। ਪੈਰਿਸ ਓਲੰਪਿਕ 'ਚ ਭਾਰਤ ਦਾ 117 ਮੈਂਬਰੀ ਦਲ, ਜਿਸ 'ਚ 70 ਪੁਰਸ਼ ਅਤੇ 47 ਔਰਤਾਂ ਸ਼ਾਮਲ ਹਨ, ਆਪਣੀ ਤਾਕਤ ਦਿਖਾਏਗੀ। ਭਾਰਤੀ ਖਿਡਾਰੀ 69 ਈਵੈਂਟਸ 'ਚ ਹਿੱਸਾ ਲੈਣਗੇ।
ਭਾਰਤ ਨੇ ਟੋਕੀਓ ਓਲੰਪਿਕ ਵਿੱਚ ਕੁੱਲ 7 ਤਗਮੇ ਜਿੱਤੇ, ਜੋ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਇਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਸ ਵਿੱਚ ਭਾਰਤੀ ਖਿਡਾਰੀ ਨੀਰਜ ਚੋਪੜਾ ਦਾ ਅਥਲੈਟਿਕਸ ਦਾ ਪਹਿਲਾ ਸੋਨ ਤਮਗਾ ਵੀ ਸ਼ਾਮਲ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਕੀ ਭਾਰਤ ਪੈਰਿਸ ਓਲੰਪਿਕ 'ਚ ਆਪਣੇ ਪੁਰਾਣੇ ਰਿਕਾਰਡ ਨੂੰ ਪਾਰ ਕਰ ਸਕੇਗਾ।
ਕਾਬਿਲੇਗੌਰ ਹੈ ਕਿ ਟੋਕੀਓ ਓਲੰਪਿਕ ਵਿੱਚ ਭਾਰਤ ਨੇ 7 ਤਗਮੇ ਜਿੱਤੇ ਸਨ। ਓਲੰਪਿਕ ਇਤਿਹਾਸ ਵਿੱਚ ਇਹ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ। 1900 ਓਲੰਪਿਕ ਤੋਂ ਲੈ ਕੇ, ਭਾਰਤ ਨੇ 24 ਓਲੰਪਿਕ ਖੇਡਾਂ ਵਿੱਚ 35 ਤਗਮੇ ਜਿੱਤੇ ਹਨ।
ਇਹ ਵੀ ਪੜ੍ਹੋ: Olympic Games ’ਚ ਔਰਤਾਂ ਰਚ ਰਹੀਆਂ ਹਨ ਇਤਿਹਾਸ, 2 ਤੋਂ 50 ਫੀਸਦੀ ਤੱਕ ਹੋਈ ਗਿਣਤੀ, ਜਾਣੋ ਕਿਵੇਂ