IND vs NZ Weather Report : ਕੀ ਦੂਜੇ ਟੈਸਟ ਮੈਚ 'ਚ ਮੀਂਹ ਨਾਲ ਖੇਡ ਹੋ ਜਾਵੇਗੀ ਬਰਬਾਦ ? ਜਾਣੋ ਪੁਣੇ ਟੈਸਟ 'ਚ ਕਿਹੋ ਜਿਹਾ ਰਹੇਗਾ ਮੌਸਮ ?

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੁਣੇ 'ਚ ਖੇਡੇ ਜਾਣ ਵਾਲੇ ਟੈਸਟ ਮੈਚ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ। ਭਾਰਤ ਪਹਿਲਾ ਮੈਚ ਹਾਰਨ ਤੋਂ ਬਾਅਦ ਤਿੰਨ ਮੈਚਾਂ ਦੀ ਸੀਰੀਜ਼ 'ਚ 0-1 ਨਾਲ ਪਿੱਛੇ ਹੈ। ਦੂਜੇ ਮੈਚ 'ਚ ਹਾਰ ਦਾ ਮਤਲਬ ਹੋਵੇਗਾ ਕਿ ਉਹ ਸੀਰੀਜ਼ ਗੁਆ ਦੇਣਗੇ।

By  Dhalwinder Sandhu October 23rd 2024 07:17 PM

IND vs NZ Weather Report : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਪੁਣੇ 'ਚ ਖੇਡਿਆ ਜਾਣਾ ਹੈ। ਇਹ ਮੈਚ ਭਾਰਤ ਲਈ ਕਰੋ ਜਾਂ ਮਰੋ ਮੰਨਿਆ ਜਾ ਰਿਹਾ ਹੈ। ਜੇਕਰ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਖੇਡੀ ਜਾ ਰਹੀ ਸੀਰੀਜ਼ ਦਾ ਇਹ ਮੈਚ ਜਿੱਤ ਜਾਂਦਾ ਹੈ ਤਾਂ ਸੀਰੀਜ਼ ਜਿੱਤਣ ਦੀ ਉਮੀਦ ਬਰਕਰਾਰ ਰਹੇਗੀ। ਜੇਕਰ ਮੈਚ ਡਰਾਅ ਹੋ ਜਾਂਦਾ ਹੈ ਜਾਂ ਗਲਤੀ ਨਾਲ ਹਾਰ ਜਾਂਦਾ ਹੈ, ਤਾਂ ਭਾਰਤ ਦੀਆਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗ ਜਾਵੇਗਾ। ਆਓ ਜਾਣਦੇ ਹਾਂ ਕਿ ਮੈਚ ਮੀਂਹ ਦਾ ਸਾਇਆ ਰਹੇਗਾ ਜਾਂ ਫਿਰ ਮੈਚ ਦੇਖਣ ਨੂੰ ਮਿਲੇਗਾ।

ਟਾਮ ਲੈਥਮ ਦੀ ਸੈਨਾ ਇੱਕ ਵਾਰ ਫਿਰ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਦਾ ਸਾਹਮਣਾ ਕਰੇਗੀ। ਦੂਜਾ ਟੈਸਟ ਮੈਚ ਵੀਰਵਾਰ 24 ਅਕਤੂਬਰ ਤੋਂ ਮਹਾਰਾਸ਼ਟਰ ਕ੍ਰਿਕਟ ਸੰਘ (MCA) ਸਟੇਡੀਅਮ ਪੁਣੇ ਵਿੱਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ।

ਕਿਹੋ ਜਿਹਾ ਰਹੇਗਾ ਪੁਣੇ ਦਾ ਮੌਸਮ?

ਪੁਣੇ 'ਚ ਸੀਰੀਜ਼ ਦੇ ਦੂਜੇ ਟੈਸਟ ਮੈਚ ਦੌਰਾਨ 5 ਦਿਨਾਂ ਤੱਕ ਮੌਸਮ ਠੀਕ ਰਹੇਗਾ। ਭਾਵੇਂ ਸਾਰੇ ਪੰਜ ਦਿਨ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ ਪਰ ਇਹ ਚਿੰਤਾ ਦਾ ਵਿਸ਼ਾ ਨਹੀਂ ਹੈ ਕਿਉਂਕਿ ਅਨੁਮਾਨ ਸਿਰਫ਼ 10 ਫ਼ੀਸਦੀ ਹੀ ਬਰਸਾਤ ਦਾ ਹੈ। 56 ਫੀਸਦੀ ਨਮੀ ਦੇ ਨਾਲ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ। ਮੌਸਮ ਚੈਨਲ ਦੀਆਂ ਰਿਪੋਰਟਾਂ ਦੇ ਅਨੁਸਾਰ, ਖੇਡ ਦੇ ਪਹਿਲੇ ਦਿਨ ਸ਼ਹਿਰ ਦਾ ਤਾਪਮਾਨ ਦਿਨ ਵੇਲੇ 32 ਡਿਗਰੀ ਸੈਲਸੀਅਸ ਅਤੇ ਰਾਤ ਨੂੰ 20 ਡਿਗਰੀ ਸੈਲਸੀਅਸ ਰਹੇਗਾ। ਸਵੇਰੇ ਆਸਮਾਨ ਸਾਫ ਰਹੇਗਾ ਪਰ ਸ਼ਾਮ ਨੂੰ ਬੱਦਲ ਛਾਏ ਰਹਿਣਗੇ। ਦਿਨ ਵੇਲੇ ਮੀਂਹ ਦੀ ਸੰਭਾਵਨਾ 7% ਅਤੇ ਰਾਤ ਨੂੰ 5% ਹੈ।

ਇਹ ਵੀ ਪੜ੍ਹੋ : Skin in Winter : ਸਰਦੀਆਂ 'ਚ ਚਮੜੀ ਕਿਉਂ ਹੁੰਦੀ ਹੈ ਖੁਸ਼ਕ, ਕਿਵੇਂ ਕਰੀਏ ਦੇਖਭਾਲ ? ਜਾਣੋ 

Related Post