Tomato price hike: ਟਮਾਟਰਾਂ ਦੀਆਂ ਕੀਮਤਾ ਵਿੱਚ ਮੁੜ ਵਾਧਾ, ਚੰਡੀਗੜ੍ਹ ਵਿੱਚ ਟਮਾਟਰ 200 ਰੁਪਏ ਕਿੱਲੋ, ਵਿਗੜਿਆ ਰਸੋਈ ਬਜਟ
Tomato price hike: ਚੰਡੀਗੜ੍ਹ ਵਿੱਚ ਸਬਜ਼ੀਆਂ ਦੇ ਭਾਅ ਇੱਕ ਵਾਰ ਫਿਰ ਅਸਮਾਨ ਨੂੰ ਛੂਹ ਰਹੇ ਹਨ। ਪਿਛਲੇ ਹਫਤੇ ਟਮਾਟਰ ਦੀ ਕੀਮਤ 70 ਰੁਪਏ ਪ੍ਰਤੀ ਕਿਲੋ 'ਤੇ ਆ ਗਈ ਸੀ। ਇਹ ਫਿਰ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਹੋਰ ਸਬਜ਼ੀਆਂ ਵੀ ਮਹਿੰਗੀਆਂ ਹੋ ਗਈਆਂ ਹਨ। ਇਸ ਕਾਰਨ ਲੋਕਾਂ ਦਾ ਰਸੋਈ ਦਾ ਬਜਟ ਵਿਗੜ ਗਿਆ ਹੈ।ਹੋਰ ਸਬਜ਼ੀਆਂ ਦੀ ਕੀਮਤ ਵਿੱਚ ਵੀ ਹੋਇਆ ਇਜ਼ਾਫ਼ਾ:
ਮਟਰ 160 ਰੁਪਏ ਕਿਲੋ, ਗੋਭੀ 100 ਰੁਪਏ ਕਿਲੋ ਮਿਲ ਰਹੀ ਹੈ। ਫਲੀਆਂ ਦੀ ਕੀਮਤ ਵੀ 120 ਰੁਪਏ ਪ੍ਰਤੀ ਕਿਲੋ ਹੈ। ਆਲੂ ਜੋ ਪਹਿਲਾਂ 10 ਰੁਪਏ ਕਿਲੋ ਮਿਲਦਾ ਸੀ, ਹੁਣ 30 ਰੁਪਏ ਕਿਲੋ ਮਿਲ ਰਿਹਾ ਹੈ। ਪਿਆਜ਼ ਵੀ 40 ਰੁਪਏ ਪ੍ਰਤੀ ਕਿਲੋ ਦੇ ਕਰੀਬ ਵਿਕ ਰਿਹਾ ਹੈ।
ਪਹਾੜਾਂ 'ਤੇ ਮੀਂਹ ਦਾ ਪ੍ਰਭਾਵ:
ਸੈਕਟਰ 26 ਦੀ ਸਬਜ਼ੀ ਮੰਡੀ ਦੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਪਹਾੜਾਂ ’ਤੇ ਪਏ ਮੀਂਹ ਕਾਰਨ ਸਬਜ਼ੀ ਦੀ ਫ਼ਸਲ ਤਬਾਹ ਹੋ ਗਈ ਹੈ। ਇਸ ਕਾਰਨ ਕੀਮਤਾਂ 'ਚ ਵਾਧਾ ਦੇਖਿਆ ਜਾ ਰਿਹਾ ਹੈ। ਅਕਸਰ ਸਬਜ਼ੀਆਂ ਦੇ ਭਾਅ ਇਨ੍ਹਾਂ ਦਿਨਾਂ 'ਚ ਵਧ ਜਾਂਦੇ ਹਨ ਪਰ ਇਸ ਵਾਰ ਇਨ੍ਹਾਂ 'ਚ ਕੁਝ ਵਾਧਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲੋਕ ਟਮਾਟਰ ਦੀਆਂ ਕੀਮਤਾਂ 'ਚ ਵਾਧੇ ਕਾਰਨ ਕਾਫੀ ਪ੍ਰੇਸ਼ਾਨ ਹਨ। ਇਸ ਦੇ ਮੁੱਖ ਕਾਰਨ ਬੇਮੌਸਮੀ ਮੀਂਹ, ਹੜ੍ਹ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਸਪਲਾਈ ਵਿੱਚ ਵਿਘਨ ਹਨ। ਇਸ ਕਾਰਨ ਮੰਡੀ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਅਸਥਿਰਤਾ ਪੈਦਾ ਹੋ ਗਈ ਹੈ।