Union Cabinet Decision : ਦੀਵਾਲੀ ਤੋਂ ਪਹਿਲਾਂ ਕਿਸਾਨਾਂ ਤੇ ਕਰਮਚਾਰੀਆਂ ’ਤੇ ਮਿਹਰਬਾਨ ਹੋਈ ਕੇਂਦਰ ਸਰਕਾਰ, ਦਿੱਤੇ ਇਹ ਵੱਡੇ ਤੋਹਫੇ
ਕੇਂਦਰ ਸਰਕਾਰ ਨੇ 6 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਹੈ। ਕੇਂਦਰ ਸਰਕਾਰ ਨੇ 2025-26 ਲਈ ਹਾੜੀ ਦੇ ਮੰਡੀਕਰਨ ਸੀਜ਼ਨ ਵਿੱਚ 6 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਅਧਿਸੂਚਿਤ ਕੀਤਾ ਹੈ।
Union Cabinet Decision : ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ ਫੈਸਲਿਆਂ ਨਾਲ ਕਿਸਾਨਾਂ ਅਤੇ ਕੇਂਦਰੀ ਕਰਮਚਾਰੀਆਂ ਨੂੰ ਕਾਫੀ ਫਾਇਦਾ ਹੋਵੇਗਾ। ਇੱਕ ਪਾਸੇ ਕੈਬਨਿਟ ਨੇ 6 ਫਸਲਾਂ ਦੀਆਂ ਐਮਐਸਪੀ ਵਿੱਚ ਵਾਧਾ ਕੀਤਾ ਹੈ, ਦੂਜੇ ਪਾਸੇ ਕੇਂਦਰੀ ਕਰਮਚਾਰੀਆਂ ਲਈ ਡੀਏ ਵਿੱਚ ਵਾਧੇ ਦਾ ਐਲਾਨ ਵੀ ਕੀਤਾ ਗਿਆ ਹੈ।
ਕੇਂਦਰ ਸਰਕਾਰ ਨੇ 6 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਹੈ। ਕੇਂਦਰ ਸਰਕਾਰ ਨੇ 2025-26 ਲਈ ਹਾੜੀ ਦੇ ਮੰਡੀਕਰਨ ਸੀਜ਼ਨ ਵਿੱਚ 6 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਅਧਿਸੂਚਿਤ ਕੀਤਾ ਹੈ। ਇਹ ਫੈਸਲਾ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਫੈਸਲਾ ਦਿੱਤਾ ਹੈ।
ਇਹਨਾਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਵਧਿਆ:
- ਕਣਕ - 2275 ਤੋਂ 2425 ਰੁਪਏ
- ਜੌਂ - 1850 ਤੋਂ 1980 ਰੁਪਏ
- ਚਨਾ- 5440 ਤੋਂ 5650 ਰੁਪਏ
- ਦਾਲ - 6425 ਤੋਂ 6700 ਰੁਪਏ
- ਰੇਪਸੀਡ/ਸਰ੍ਹੋਂ - 5650 ਤੋਂ 5950 ਰੁਪਏ
- ਸੂਰਜਮੁਖੀ - 5800 ਤੋਂ 5940 ਰੁਪਏ
ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਡੀਏ ਵਿੱਚ 3% ਵਾਧਾ
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ, "ਕੇਂਦਰੀ ਕੈਬਨਿਟ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਡੀਏ ਵਿੱਚ 3% ਵਾਧੇ ਲਈ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਕੁੱਲ 9448 ਕਰੋੜ ਰੁਪਏ ਸਾਲਾਨਾ ਜੋੜਿਆ ਜਾਵੇਗਾ।"
DA ਕੈਲਕੁਲੇਸ਼ਨ
ਦੱਸ ਦਈਏ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਦਾ ਡੀਏ ਉਨ੍ਹਾਂ ਦੀ ਬੇਸਿਕ ਤਨਖਾਹ ਦੇ ਆਧਾਰ 'ਤੇ ਤੈਅ ਕੀਤਾ ਜਾਂਦਾ ਹੈ। ਮੰਨ ਲਓ ਕਿ ਕਿਸੇ ਕਰਮਚਾਰੀ ਦੀ ਬੇਸਿਕ ਤਨਖ਼ਾਹ 30 ਹਜ਼ਾਰ ਰੁਪਏ ਹੈ ਅਤੇ ਉਸ ਦਾ ਡੀਏ 3 ਫ਼ੀਸਦੀ ਵਧਾਇਆ ਜਾਂਦਾ ਹੈ ਤਾਂ ਉਸ ਦੀ ਤਨਖ਼ਾਹ 900 ਰੁਪਏ ਵਧ ਜਾਵੇਗੀ। ਜੇਕਰ ਬੇਸਿਕ ਸੈਲਰੀ, ਡੀਏ ਅਤੇ ਹਾਊਸਿੰਗ ਅਲਾਊਂਸ ਯਾਨੀ ਐਚਆਰਏ ਜੋੜਨ ਤੋਂ ਪਹਿਲਾਂ ਉਸਦੀ ਤਨਖਾਹ 55,000 ਰੁਪਏ ਸੀ, ਤਾਂ ਹੁਣ ਇਹ 55,900 ਰੁਪਏ ਹੋ ਜਾਵੇਗੀ।
ਇਹ ਵੀ ਪੜ੍ਹੋ : Stubble Burning In Punjab : ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਪੰਜਾਬ ਬਣਿਆ ਮੋਹਰੀ , ਸੂਬੇ ’ਚੋਂ 1000 ਤੋਂ ਵੱਧ ਮਾਮਲੇ ਆਏ ਸਾਹਮਣੇ