ਇਨਕਮ ਟੈਕਸ ਦੀ ਟੀਮ ਵੱਲੋਂ ਨਾਮੀ ਸੁਨਿਆਰਿਆਂ 'ਤੇ ਛਾਪੇਮਾਰੀ, ਕਰੋੜਾਂ ਰੁਪਏ ਬਰਾਮਦ
ਲੁਧਿਆਣਾ: ਸਨਅਤੀ ਸ਼ਹਿਰ ਵਿਚ ਅੱਜ ਸਵੇਰੇ ਇਨਕਮ ਟੈਕਸ ਦੀ ਟੀਮ ਵੱਲੋਂ ਦੋ ਨਾਮੀ ਸੁਨਿਆਰਿਆਂ ਦੀ ਦੁਕਾਨਾਂ ਉੱਤੇ ਛਾਪੇਮਾਰੀ ਕੀਤੀ ਗਈ। ਇਨਕਮ ਟੈਕਸ ਵਿਭਾਗ ਨੇ ਤਿੰਨਾਂ ਗਰੁੱਪਾਂ ਤੋਂ 11 ਕਰੋੜ ਦੀ ਨਕਦੀ, ਗਹਿਣੇ ਅਤੇ 100 ਕਰੋੜ ਦੀ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ ਹਨ।
ਜਾਣਕਾਰੀ ਅਨੁਸਾਰ ਲੁਧਿਆਣਾ ਦੇ ਤਿੰਨ ਵੱਡੇ ਗਕਾਰੋਬਾਰੀ ਗਰੁੱਪਾਂ 'ਤੇ ਇਨਕਮ ਟੈਕਸ ਵਿਭਾਗ ਵੱਲੋਂ 5 ਦਿਨਾਂ ਤੋਂ ਛਾਪੇਮਾਰੀ ਜਾਰੀ ਸੀ। ਇਹ ਛਾਪੇਮਾਰੀ ਹੁਣ ਖਤਮ ਹੋ ਚੁੱਕੀ ਹੈ। ਵੀਰਵਾਰ ਨੂੰ ਲੁਧਿਆਣਾ, ਜਲੰਧਰ, ਦਿੱਲੀ ਅਤੇ ਗੁਜਰਾਤ ਦੇ 20 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਹੋਈ। ਜਿਨ੍ਹਾਂ ਵਿਚੋ (ਨਿਕਮਲ ਤੇ ਸਰਦਾਰ) ਗਹਿਣਿਆਂ ਦੇ ਕਾਰੋਬਾਰੀ ਵਿਚ ਹਨ ਜਦਕਿ ਤੀਜਾ ਵਪਾਰੀ (ਮਣੀ ਰਾਮ ਬਲਵੰਤ ਰਾਏ) ਕਰਿਆਨਾ ਤੇ ਕਾਸਮੈਟਿਕ ਦਾ ਸਟੋਰ ਹੈ। ਇਨਕਮ ਟੈਕਸ ਵਿਭਾਗ ਨੂੰ ਛਾਪੇਮਾਰੀ ਦੌਰਾਨ ਹੈਰਾਨੀਜਨਕ ਸਫਲਤਾ ਮਿਲੀ ਹੈ।
ਇਹ ਵੀ ਪੜ੍ਹੋ : ਟਰੇਨ 'ਚ ਸਫਰ ਕਰਨ ਵਾਲੇ ਯਾਤਰੀ ਧਿਆਨ ਦੇਣ; 147 ਟਰੇਨਾਂ ਹੋਈਆਂ ਰੱਦ, ਸੂਚੀ ਜਾਰੀ
ਮਿਲੀ ਜਾਣਕਾਰੀ ਮੁਤਾਬਿਕ 30 ਤੋਂ 40 ਦੇ ਕਰੀਬ ਅਧਿਕਾਰੀਆਂ ਵੱਲੋਂ ਇਹ ਛਾਪੇਮਾਰੀ ਕੀਤੀ ਗਈ। ਆਈਟੀ ਟੀਮਾਂ ਨੇ ਵੱਡੀ ਮਾਤਰਾ ਵਿਚ ਨਕਦੀ ਤੇ ਗਹਿਣੇ ਜ਼ਬਤ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੂੰ 11 ਕਰੋੜ ਰੁਪਏ ਦੀ ਨਕਦੀ ਅਤੇ 100 ਕਰੋੜ ਤੋਂ ਵੱਧ ਦੀ ਆਮਦਨ ਦੇ ਦਸਤਾਵੇਜ਼ ਮਿਲੇ ਹਨ, ਜੋ ਕਿਤੇ ਨਾ ਕਿਤੇ ਵੱਡੀ ਗੜਬੜੀ ਵੱਲ ਇਸ਼ਾਰਾ ਕਰ ਰਹੇ ਹਨ। ਇੰਨੀ ਵੱਡੀ ਵਿਚ ਰਾਸ਼ੀ ਤਿੰਨੋਂ ਸਮੂਹਾਂ ਵਿਚੋਂ ਕਿਸ ਦੀ ਹੈ ਤੇ ਕਿਸ ਨੇ ਟੈਕਸ ਨਹੀਂ ਭਰਿਆ, ਇਸ ਸਬੰਧੀ ਅਧਿਕਾਰੀਆਂ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਜਾਣਕਾਰੀ ਮੁਤਾਬਕ ਸਿਰਫ ਲੁਧਿਆਣਾ ਵਿੱਚ ਹੀ ਨਹੀਂ ਸਗੋਂ ਦਿੱਲੀ, ਜਲੰਧਰ ਅਤੇ ਹੋਰਨਾਂ ਟਿਕਾਣਿਆਂ ਉਪਰ ਵੀ ਵਿਭਾਗ ਵੱਲੋਂ ਛਾਪੇਮਾਰੀ ਹੋਈ ਹੈ।