Fertility Boosting Foods : ਮਾਂ ਬਣਨ ਦੀ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਆਪਣੀ ਰੋਜ਼ਾਨਾ ਦੀ ਡਾਇਟ ਚ ਸ਼ਾਮਿਲ ਕਰੋ ਇਹ ਭੋਜਨ
ਮਾਂ ਬਣਨ ਦੀ ਇੱਛਾ ਹਰ ਔਰਤ ਦੀ ਹੁੰਦੀ ਹੈ ਪਰ ਕਈ ਵਾਰ ਕੁਝ ਸਮੱਸਿਆਵਾਂ ਕਾਰਨ ਔਰਤਾਂ ਨੂੰ ਮਾਂ ਬਣਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Fertility Boosting Foods: ਮਾਂ ਬਣਨ ਦੀ ਇੱਛਾ ਹਰ ਔਰਤ ਦੀ ਹੁੰਦੀ ਹੈ ਪਰ ਕਈ ਵਾਰ ਕੁਝ ਸਮੱਸਿਆਵਾਂ ਕਾਰਨ ਔਰਤਾਂ ਨੂੰ ਮਾਂ ਬਣਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਪਰ ਤੁਸੀਂ ਆਪਣੀ ਖੁਰਾਕ ਵਿੱਚ ਕੁਝ ਬਦਲਾਅ ਕਰਕੇ ਗਰਭਵਤੀ ਹੋਣ ਦੀਆਂ ਸੰਭਾਵਨਾਵਾਂ ਨੂੰ ਵਧਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਸ ਬਾਰੇ ਦੱਸਣ ਜਾ ਰਹੇ ਹਾਂ, ਜੋ ਮਰਦਾਂ ਅਤੇ ਔਰਤਾਂ ਦੋਵਾਂ ਦੀ ਪ੍ਰਜਨਨ ਸਮਰੱਥਾ ਨੂੰ ਵਧਾ ਸਕਦੇ ਹਨ। ਇਨ੍ਹਾਂ ਚੀਜ਼ਾਂ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਤੁਹਾਡਾ ਸਰੀਰ ਵੀ ਸਿਹਤਮੰਦ ਰਹੇਗਾ।
ਖੱਟੇ ਫਲ:
ਸੰਤਰਾ ਅਤੇ ਅੰਗੂਰ ਵਰਗੇ ਖੱਟੇ ਫਲ ਵਿਟਾਮਿਨ-ਸੀ ਨਾਲ ਭਰਪੂਰ ਹੁੰਦੇ ਹਨ। ਅੰਗੂਰ ਅਤੇ ਸੰਤਰੇ ਵਿੱਚ ਪੋਲੀਮਾਇਨ ਪੁਟਰੇਸੀਨ ਵੀ ਪਾਇਆ ਜਾਂਦਾ ਹੈ, ਇਹ ਸ਼ੁਕਰਾਣੂਆਂ ਦੀ ਗਿਣਤੀ ਨੂੰ ਵਧਾਉਂਦਾ ਹੈ।
ਸੂਰਜਮੁਖੀ ਦੇ ਬੀਜ:
ਸੂਰਜਮੁਖੀ ਦੇ ਬੀਜ ਵਿਟਾਮਿਨ-ਈ ਨਾਲ ਭਰਪੂਰ ਹੁੰਦੇ ਹਨ, ਜੋ ਸ਼ੁਕਰਾਣੂਆਂ ਦੀ ਗਿਣਤੀ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ ਸੂਰਜਮੁਖੀ ਦੇ ਬੀਜਾਂ 'ਚ ਫੋਲਿਕ ਐਸਿਡ ਅਤੇ ਸੇਲੇਨੀਅਮ ਵੀ ਪਾਇਆ ਜਾਂਦਾ ਹੈ, ਜੋ ਮਰਦਾਂ ਅਤੇ ਔਰਤਾਂ ਦੋਵਾਂ ਦੀ ਪ੍ਰਜਨਨ ਸ਼ਕਤੀ ਨੂੰ ਵਧਾਉਂਦਾ ਹੈ।
ਦਾਲਚੀਨੀ:
ਪੋਲੀਸਿਸਟਿਕ ਓਵੇਰਿਅਨ ਸਿੰਡਰੋਮ ਵਾਲੀਆਂ ਔਰਤਾਂ ਦਾਲਚੀਨੀ ਦੇ ਸੇਵਨ ਨਾਲ ਅਨਿਯਮਿਤ ਮਾਹਵਾਰੀ ਚੱਕਰ ਤੋਂ ਛੁਟਕਾਰਾ ਪਾਉਂਦੀਆਂ ਹਨ। ਇਸ ਨੂੰ ਗਰਭਵਤੀ ਨਾ ਹੋਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ।
ਅਨਾਰ:
ਅਨਾਰ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਵੀਰਜ ਦੀ ਗੁਣਵੱਤਾ ਨੂੰ ਸੁਧਾਰਦੇ ਹਨ। ਇਸ ਨਾਲ ਗਰਭਵਤੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਨਾਲ ਪੁਰਸ਼ਾਂ ਦੀ ਪ੍ਰਜਨਨ ਸ਼ਕਤੀ ਵਧਦੀ ਹੈ।
ਸਾਲਮਨ:
ਸਾਲਮਨ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ। ਇਹ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਪ੍ਰਜਨਨ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਵਿਚ ਵਿਟਾਮਿਨ ਡੀ ਅਤੇ ਸੇਲੇਨੀਅਮ ਵੀ ਭਰਪੂਰ ਹੁੰਦਾ ਹੈ, ਜੋ ਵੀਰਜ ਨੂੰ ਸਿਹਤਮੰਦ ਬਣਾਉਂਦਾ ਹੈ।
ਦਾਲਾਂ:
ਹਾਰਮੋਨਲ ਸੰਤੁਲਨ ਗਰਭਵਤੀ ਹੋਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜੇਕਰ ਹਾਰਮੋਨਸ ਸੰਤੁਲਿਤ ਰਹਿੰਦੇ ਹਨ ਤਾਂ ਗਰਭਵਤੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਬੀਨਜ਼ ਅਤੇ ਦਾਲ ਫਾਈਬਰ ਅਤੇ ਫੋਲੇਟ ਨਾਲ ਭਰਪੂਰ ਹੁੰਦੀ ਹੈ। ਜੋ ਹਾਰਮੋਨਲ ਸੰਤੁਲਨ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹਨ।
ਅਖਰੋਟ:
ਅਖਰੋਟ ਵਿੱਚ ਸਿਹਤਮੰਦ ਚਰਬੀ ਹੁੰਦੀ ਹੈ, ਜੋ ਇੱਕ ਸਿਹਤਮੰਦ ਪ੍ਰਜਨਨ ਪ੍ਰਣਾਲੀ ਨੂੰ ਉਤਸ਼ਾਹਿਤ ਕਰਦੀ ਹੈ। ਅਖਰੋਟ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੀ ਪ੍ਰਜਨਨ ਸ਼ਕਤੀ ਨੂੰ ਵਧਾਉਂਦਾ ਹੈ।
ਅੰਡੇ:
ਅੰਡੇ ਦੀ ਜ਼ਰਦੀ ਵਿੱਚ ਆਇਰਨ, ਕੈਲਸ਼ੀਅਮ, ਜ਼ਿੰਕ, ਫੋਲਿਕ ਐਸਿਡ ਅਤੇ ਵਿਟਾਮਿਨ ਬੀ-12 ਹੁੰਦਾ ਹੈ। ਇਹ ਔਰਤਾਂ ਵਿੱਚ ਪ੍ਰਜਨਨ ਸਮਰੱਥਾ ਵਧਾਉਣ ਵਿੱਚ ਮਦਦ ਕਰਦਾ ਹੈ।
ਡਿਸਕਲੇਮਰ :
ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
-ਸਚਿਨ ਜਿੰਦਲ ਦੇ ਸਹਿਯੋਗ ਨਾਲ
ਇਹ ਵੀ ਪੜ੍ਹੋ: ਸਿੱਕਿਮ 'ਚ ਸਰਕਾਰੀ ਮਹਿਲਾ ਕਰਮਚਾਰੀਆਂ ਨੂੰ ਮਿਲੇਗਾ ਤੋਹਫਾ, 1 ਸਾਲ ਦੀ ਮੈਟਰਨਿਟੀ ਲੀਵ ਦਾ ਹੋਇਆ ਐਲਾਨ