ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਰੋਜ਼ ਫੈਸਟੀਵਲ ਦਾ ਉਦਘਾਟਨ, ਨਵੀਂ ਕਿਸਮ ਦੇ ਫੁੱਲ ਬਣੇ ਖਿੱਚ ਦਾ ਕੇਂਦਰ

By  Ravinder Singh February 17th 2023 02:22 PM

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਫੈਸਟੀਵਲ ਦਾ ਉਦਘਾਟਨ ਕੀਤਾ। ਇਸ ਮੌਕੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਵੀ ਮੌਜੂਦ ਸਨ। ਇਸ ਵਾਰ ਵੱਖ-ਵੱਖ ਸੂਬਿਆਂ ਦੇ ਰਵਾਇਤੀ ਨ੍ਰਿਤ ਦੀ ਤਸਵੀਰ ਵੀ ਦੇਖਣ ਨੂੰ ਮਿਲੇਗੀ। ਕੋਰੋਨਾ ਮਹਾਮਾਰੀ ਤੇ ਕੋਰੋਨਾ ਪ੍ਰੋਟੋਕੋਲ ਤਹਿਤ ਲੋਕ ਪਿਛਲੇ 3 ਸਾਲਾਂ ਵਿਚ ਬਹੁਤਾ ਆਨੰਦ ਨਹੀਂ ਲੈ ਸਕੇ।



ਚੰਡੀਗੜ੍ਹ ਦੇ ਸੈਕਟਰ-16 ਸਥਿਤ 'ਜ਼ਾਕਿਰ ਰੋਜ਼ ਗਾਰਡਨ' 'ਚ ਇਸ ਵਾਰ ਲੱਖਾਂ ਸੈਲਾਨੀਆਂ ਦੇ ਪੁੱਜਣ ਦੀ ਉਮੀਦ ਹੈ। ਇਸ ਵਾਰ ਗੁਲਾਬ ਦੀਆਂ ਕੁੱਲ 831 ਕਿਸਮਾਂ ਲਗਾਈਆਂ ਗਈਆਂ ਹਨ। ਬਾਹਰੋਂ ਆਏ ਸੈਲਾਨੀ ਰੰਗ-ਬਿਰੰਗੇ ਫੁੱਲਾਂ ਦਾ ਅਨੰਦ ਮਾਣ ਰਹੇ ਹਨ। ਰੋਜ਼ ਗਾਰਡਨ ਵਿਚ ਪਹਿਲੀ ਵਾਰ ਤਿੰਨ ਦਿਨਾਂ ਦਾ ਵਿਸ਼ੇਸ਼ ਲਾਈਟ ਐਂਡ ਸਾਊਂਡ ਸ਼ੋਅ ਹੋਵੇਗਾ।


ਇਹ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਇਸ ਵਾਰ ਰੋਜ਼ ਗਾਰਡਨ ਵਿਚ ਫੂਡ ਕੋਰਟ ਵੀ ਲਾਇਆ ਜਾ ਰਿਹਾ ਹੈ। ਇੱਥੇ 30 ਦੇ ਕਰੀਬ ਫੂਡ ਕਾਰਨਰ ਹੋਣਗੇ ਜਿੱਥੇ ਕਈ ਸੂਬਿਆਂ ਦੇ ਰਵਾਇਤੀ ਖਾਣ-ਪੀਣ ਦੀਆਂ ਵਸਤੂਆਂ ਵੀ ਮੌਜੂਦ ਹੋਣਗੀਆਂ। ਆਈ ਲਵ ਚੰਡੀਗੜ੍ਹ ਤੇ ਸਵੱਛਤਾ ਐਕਸਪ੍ਰੈੱਸ ਨਾਮ ਦੇ ਸੈਲਫੀ ਕਾਰਨਰ ਵੀ ਹੋਣਗੇ।

ਇਹ ਵੀ ਪੜ੍ਹੋ : ਪੋਸਟ ਮੈਟ੍ਰਿਕ ਵਜ਼ੀਫਾ ਘਪਲੇ ਮਾਮਲੇ 'ਚ ਛੇ ਅਧਿਕਾਰੀ ਬਰਖ਼ਾਸਤ

ਇਸ ਤੋਂ ਬਾਅਦ ਪਿੱਤਲ ਤੇ ਪਾਈਪ ਬੈਂਡ ਸ਼ੋਅ ਹੋਵੇਗਾ। ਸਵੇਰ ਤੋਂ ਦੁਪਹਿਰ ਤੱਕ ਡਾਂਸ ਤੇ ਕਲਾ ਦੇ ਮੁਕਾਬਲੇ ਹੋਣਗੇ। ਵੱਖ-ਵੱਖ ਸੂਬਿਆਂ ਦੇ ਕਲਾਕਾਰ ਪੇਸ਼ਕਾਰੀ ਕਰਨਗੇ ਤੇ ਸ਼ਾਮ ਨੂੰ ਲਾਈਟ ਐਂਡ ਸਾਊਂਡ ਸ਼ੋਅ ਪੇਸ਼ ਕੀਤਾ ਜਾਵੇਗਾ। 18 ਫਰਵਰੀ ਨੂੰ ਇਸੇ ਤਰ੍ਹਾਂ ਦਾ ਰਵਾਇਤੀ ਨ੍ਰਿਤ ਆਦਿ ਪੇਸ਼ ਕੀਤਾ ਜਾਵੇਗਾ ਅਤੇ ਸਵੇਰੇ 10 ਵਜੇ ਫੋਟੋਗ੍ਰਾਫੀ ਮੁਕਾਬਲਾ ਹੋਵੇਗਾ। ਸਵੇਰੇ 11.20 ਵਜੇ ਕਠਪੁਤਲੀ ਸ਼ੋਅ ਹੋਵੇਗਾ। ਦੁਪਹਿਰ 3 ਵਜੇ ਮਿਸਟਰ ਅਤੇ ਮਿਸ ਰੋਜ਼ ਮੁਕਾਬਲਾ ਹੋਵੇਗਾ। ਇਸ ਤੋਂ ਬਾਅਦ 19 ਫਰਵਰੀ ਨੂੰ ਸਵੇਰੇ 10 ਵਜੇ ਪੰਡਿਤ ਸੁਭਾਸ਼ ਘੋਸ਼ ਦਾ ਸ਼ਾਸਤਰੀ ਸੰਗੀਤ ਪੇਸ਼ ਕੀਤਾ ਜਾਵੇਗਾ।

Related Post