ਜਦੋਂ ਬਜਟ 'ਚ ਵਿਆਹੇ ਤੇ ਕੁਆਰਿਆਂ ਲਈ ਅਲੱਗ-ਅਲੱਗ ਬਣੀ ਸੀ ਇਨਕਮ ਟੈਕਸ ਸਲੈਬ
Union Budget : ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਸੰਸਦ 'ਚ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਹਨ। ਟੈਕਸਦਾਤਾਵਾਂ ਨੂੰ ਉਮੀਦ ਹੈ ਕਿ ਸਰਕਾਰ ਬਜਟ ਵਿਚ ਉਨ੍ਹਾਂ ਲਈ ਕੁਝ ਰਿਆਇਤਾਂ ਦਾ ਐਲਾਨ ਜ਼ਰੂਰ ਕਰੇਗੀ। ਆਜ਼ਾਦੀ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਨੇ ਆਪਣੇ ਬਜਟਾਂ ਵਿਚ ਟੈਕਸ ਸਬੰਧੀ ਕਈ ਅਹਿਮ ਐਲਾਨ ਕੀਤੇ।
ਕੁਝ ਬਜਟਾਂ 'ਚ ਟੈਕਸਦਾਤਾਵਾਂ ਨੂੰ ਰਿਆਇਤਾਂ ਮਿਲੀਆਂ ਹਨ, ਜਦਕਿ ਕੁਝ ਬਜਟਾਂ 'ਚ ਕੀਤੇ ਗਏ ਐਲਾਨਾਂ ਨੇ ਟੈਕਸਦਾਤਾਵਾਂ 'ਤੇ ਬੋਝ ਵਧਾ ਦਿੱਤਾ ਗਿਆ ਹੈ। ਇਸ ਸਭ ਦੇ ਵਿਚਕਾਰ ਇਕ ਕੇਂਦਰੀ ਬਜਟ ਵੀ ਆਇਆ ਹੈ, ਜਿਸ 'ਚ ਵਿਆਹੇ ਤੇ ਅਣਵਿਆਹੇ ਲਈ ਵੱਖ-ਵੱਖ ਆਮਦਨ ਟੈਕਸ ਸਲੈਬ ਦਾ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਔਰਤ ਨੇ ਕੱਪੜੇ ਉਤਾਰ ਕੇ ਸਟਾਫ ਮੈਂਬਰਾਂ ਨਾਲ ਕੀਤੀ ਬਦਸਲੂਕੀ, ਗ੍ਰਿਫ਼ਤਾਰ
1955-56 ਦੇ ਕੇਂਦਰੀ ਬਜਟ ਵਿਚ ਵਿਆਹੇ ਤੇ ਕੁਆਰੇ ਲੋਕਾਂ ਲਈ ਇਨਕਮ ਟੈਕਸ ਸਲੈਬ ਅਲੱਗ-ਅਲੱਗ ਰੱਖੀ ਗਈ ਸੀ। ਉਦੋਂ ਦੇਸ਼ ਦੇ ਵਿੱਤ ਮੰਤਰੀ ਸੀ.ਡੀ.ਦੇਸ਼ਮੁਖ ਸਨ। ਉਨ੍ਹਾਂ ਨੇ ਬਜਟ 'ਚ ਵਿਆਹੇ ਅਤੇ ਕੁਆਰਿਆਂ ਲਈ ਵੱਖ-ਵੱਖ ਇਨਕਮ ਟੈਕਸ ਸਲੈਬ ਬਣਾਈ ਸੀ। ਸਰਕਾਰ ਨੇ ਪਰਿਵਾਰ ਯੋਜਨਾ ਸ਼ੁਰੂ ਕਰਨ ਲਈ ਟੈਕਸ ਸਲੈਬ ਦੀ ਇਹ ਵਿਵਸਥਾ ਲਿਆਂਦੀ ਸੀ। ਵਿੱਤ ਮੰਤਰੀ ਸੀਡੀ ਦੇਸ਼ਮੁਖ ਨੇ ਵਿਆਹੇ ਲੋਕਾਂ ਲਈ ਮੌਜੂਦਾ ਟੈਕਸ ਛੋਟ ਸਲੈਬ 1,500 ਤੋਂ ਵਧਾ ਕੇ 2,000 ਰੁਪਏ ਕਰ ਦਿੱਤੀ ਸੀ, ਜਦੋਂ ਕਿ ਅਣਵਿਆਹੇ ਲੋਕਾਂ ਲਈ ਇਸ ਨੂੰ ਘਟਾ ਕੇ 1,000 ਰੁਪਏ ਕਰ ਦਿੱਤਾ ਗਿਆ ਸੀ।