ਆਸਟ੍ਰੇਲੀਆ: ਭਾਰਤੀ ਮੂਲ ਦੇ ਵਿਅਕਤੀ ਨੇ ਸਾਬਕਾ ਪ੍ਰੇਮਿਕਾ ਨੂੰ ਗਲਾ ਵੱਢ ਜ਼ਿੰਦਾ ਦਫ਼ਨਾਇਆ
Adelaide Jasmeen Kaur Murder: ਪ੍ਰੇਮ ਸਬੰਧਾਂ 'ਚ ਬਦਲੇ ਦਾ ਇੱਕ ਹੈਰਾਨ ਕਰਨ ਵਾਲਾ ਕਿੱਸਾ ਸਾਹਮਣੇ ਆਇਆ ਹੈ। ਜਿੱਥੇ ਇੱਕ 21 ਸਾਲਾ ਕੁੜੀ ਨੂੰ ਉਸਦੇ ਸਾਬਕਾ ਬੁਆਏਫ੍ਰੈਂਡ ਦੁਆਰਾ ਅਗਵਾ ਕਰ ਲਿਆ ਗਿਆ। ਜਿਸ ਮਗਰੋਂ ਉਹ ਉਸਨੂੰ ਕਾਰ ਵਿੱਚ ਲਗਭਗ 650 ਕਿਲੋਮੀਟਰ ਦੂਰ ਲੈ ਗਿਆ ਅਤੇ ਦੱਖਣੀ ਆਸਟ੍ਰੇਲੀਆ ਵਿੱਚ ਫਲਿੰਡਰ ਰੇਂਜ ਵਿੱਚ ਜ਼ਿੰਦਾ ਦਫ਼ਨ ਕਰ ਦਿੱਤਾ।
ਪੁਲਿਸ ਨੇ ਕੋਰਟ 'ਚ ਸਾਂਝੀ ਕੀਤੀ ਜਾਣਕਾਰੀ
ਇਹ ਜਾਣਕਾਰੀ ਆਸਟ੍ਰੇਲੀਆ ਦੀ ਪੁਲਿਸ ਨੇ ਅਦਾਲਤ ਨੂੰ ਦਿੱਤੀ ਹੈ। ਆਸਟ੍ਰੇਲੀਆ ਵਿੱਚ ਨਰਸਿੰਗ ਦੀ ਪੜ੍ਹਾਈ ਕਰ ਰਹੀ ਭਾਰਤੀ ਮੂਲ ਦੀ ਪੀੜਤ ਜੈਸਮੀਨ ਕੌਰ ਨੇ ਮੁਲਜ਼ਮ ਨੌਜਵਾਨ ਖ਼ਿਲਾਫ਼ ਪਿੱਛਾ ਕਰਨ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਮੁਲਜ਼ਮ ਵੀ ਭਾਰਤ ਦਾ ਹੀ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਸੰਨੀ ਦਿਓਲ ਨਹੀਂ ਇਹ ਸ਼ਖਸ 'ਗਦਰ' ਦਾ ਅਸਲੀ 'ਤਾਰਾ ਸਿੰਘ'; ਜਾਣੋ ਕੌਣ ਸੀ ਬੂਟਾ ਸਿੰਘ ਅਤੇ ਉਸਦੀ ਅਸਲ ਕਹਾਣੀ
ਇੱਕ ਦਿਨ ਬਾਅਦ ਹੋਈ ਕੁੜੀ ਦੀ ਮੌਤ
ਐਡੀਲੇਡ ਸ਼ਹਿਰ 'ਚ ਰਹਿਣ ਵਾਲੇ ਤਾਰਿਕਜੋਤ ਸਿੰਘ 'ਤੇ ਕਤਲ ਤੋਂ ਇੱਕ ਮਹੀਨੇ ਪਹਿਲਾਂ ਹੀ ਜੈਸਮੀਨ ਕੌਰ ਨੇ ਉਸ ਖ਼ਿਲਾਫ਼ ਪਿੱਛਾ ਕਰਨ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਆਸਟ੍ਰੇਲੀਆਈ ਮੀਡੀਆ ਮੁਤਾਬਕ ਦੋਸ਼ੀ ਜੈਸਮੀਨ ਕੌਰ ਨੂੰ 5 ਮਾਰਚ 2021 ਨੂੰ ਉਸ ਦੇ ਕੰਮ ਵਾਲੀ ਥਾਂ ਤੋਂ ਅਗਵਾ ਕਰ ਲਿਆ ਗਿਆ ਸੀ। ਮੁਲਜ਼ਮ ਫਲੈਟ ਵਿੱਚ ਰਹਿਣ ਵਾਲੇ ਆਪਣੇ ਸਾਥੀ ਦੀ ਕਾਰ ਲੈ ਗਿਆ ਅਤੇ ਜੈਸਮੀਨ ਕੌਰ ਨੂੰ ਕਾਰ ਦੇ ਟਰੰਕ ਵਿੱਚ ਬੰਦ ਕਰਕੇ 644 ਕਿਲੋਮੀਟਰ ਦੂਰ ਲੈ ਗਿਆ।
ਗਲਾ ਵੱਢ ਕਬਰ 'ਚ ਦਫ਼ਨਾਇਆ
ਦੋਸ਼ੀ ਨੇ ਜਸਮੀਨ ਕੌਰ ਦਾ ਗਲਾ ਵੱਢ ਕੇ ਉਸ ਨੂੰ ਕਬਰ ਵਿਚ ਦਫ਼ਨ ਕਰ ਦਿੱਤਾ, ਹਾਲਾਂਕਿ ਇਨ੍ਹਾਂ ਸੱਟਾਂ ਅਤੇ ਕਬਰ ਵਿਚ ਸੁੱਟੇ ਜਾਣ ਤੋਂ ਬਾਅਦ ਉਸ ਦੀ ਤੁਰੰਤ ਮੌਤ ਨਹੀਂ ਹੋਈ। ਮ੍ਰਿਤਕ ਦੇ ਪਰਿਵਾਰ ਵੱਲੋਂ ਨਿਯੁਕਤ ਵਕੀਲ ਨੇ ਸਬੂਤਾਂ ਦੇ ਆਧਾਰ 'ਤੇ ਕੋਰਟ 'ਚ ਇਹ ਤਰਜ ਰੱਖਿਆ ਕਿ 6 ਮਾਰਚ ਦੇ ਆਸਪਾਸ ਜਦੋਂ ਜੈਸਮੀਨ ਦੀ ਮੌਤ ਹੋਈ, ਉਸ ਨੂੰ ਕਾਫੀ ਦੁੱਖ ਅਤੇ ਤਕਲੀਫ ਝੱਲਣੀ ਪਈ ਹੋਵੇਗੀ। ਉਸਨੇ ਕਿਹਾ ਕਿ ਜੈਸਮੀਨ ਨੂੰ ਆਪਣੇ ਹੋਸ਼ ਵਿੱਚ ਇਹ ਦਰਦ ਝੱਲਣਾ ਪਿਆ ਹੋਵੇਗਾ। ਦੱਸਣਯੋਗ ਹੈ ਕਿ ਪੁਲਿਸ ਦੀ ਤਫ਼ਤੀਸ਼ 'ਚ ਅਤੇ ਬਾਅਦ ਵਿੱਚ ਮੁਕੱਦਮੇ ਦੀ ਸ਼ੁਰੂਆਤ 'ਚ ਦੋਸ਼ੀ ਨੇ ਕਤਲ ਦਾ ਇਲਜ਼ਾਮ ਕਬੂਲ ਕਰ ਲਿਆ ਸੀ।
ਇਸ ਤਰ੍ਹਾਂ ਦਿੱਤਾ ਗਿਆ ਸੀ ਕਤਲ ਨੂੰ ਅੰਜਾਮ
ਅਦਾਲਤ ਵਿੱਚ ਬਹਿਸ ਦੌਰਾਨ ਜੈਸਮੀਨ ਕੌਰ ਦੀ ਮਾਤਾ ਸਮੇਤ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸਨ। ਅਦਾਲਤ ਨੂੰ ਦੱਸਿਆ ਗਿਆ ਕਿ ਕਾਤਲ ਨੇ ਕਤਲ ਦੀ ਯੋਜਨਾ ਬਣਾਈ ਕਿਉਂਕਿ ਉਹ ਆਪਣੇ ਰਿਸ਼ਤੇ ਦੇ ਟੁੱਟਣ ਤੋਂ ਬਾਅਦ ਰਿਸ਼ਤੇ ਨੂੰ ਵਾਪਿਸ ਜੋੜਨ 'ਚ ਅਸਮਰੱਥ ਸੀ। ਪੀੜਤ ਪਰਿਵਾਰ ਦੇ ਵਕੀਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਜੈਸਮੀਨ ਨੂੰ ਮਾਰਿਆ ਗਿਆ ਇਹ ਸੱਚਮੁੱਚ ਬੇਰਹਿਮੀ ਦਾ ਇੱਕ ਅਸਾਧਾਰਨ ਪੱਧਰ ਸੀ।
ਵਕੀਲ ਨੇ ਕਿਹਾ ਕਿ ਇਹ ਨਹੀਂ ਪਤਾ ਕਿ ਉਸ ਦਾ ਗਲਾ ਕਦੋਂ ਕੱਟਿਆ ਗਿਆ ਸੀ, ਇਹ ਨਹੀਂ ਪਤਾ ਕਿ ਉਸ ਨੂੰ ਕਦੋਂ ਅਤੇ ਕਿਵੇਂ ਕਬਰ ਵਿੱਚ ਦਫ਼ਨਾਇਆ ਗਿਆ ਸੀ ਅਤੇ ਇਹ ਵੀ ਨਹੀਂ ਪਤਾ ਕਿ ਕਬਰ ਕਦੋਂ ਪੁੱਟੀ ਗਈ ਸੀ। ਪਰ ਜਦੋਂ ਲਾਸ਼ ਨੂੰ ਕਬਰ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸ ਨੂੰ ਤਾਰਾਂ ਨਾਲ ਬੰਨ੍ਹਿਆ ਹੋਇਆ ਸੀ। ਉਸ ਦੀਆਂ ਅੱਖਾਂ 'ਤੇ ਵੀ ਪੱਟੀ ਬੰਨ੍ਹੀ ਹੋਈ ਸੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਵਿਆਹ ਦੀ ਵਰ੍ਹੇਗੰਢ ਅੱਜ
ਪੀੜਤ ਪਰਿਵਾਰ ਦੇ ਵਕੀਲ ਦਾ ਮੰਨਣਾ ਹੈ ਕਿ ਜਦੋਂ ਉਸ ਦੇ ਦਫ਼ਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਉਹ ਅਜੇ ਵੀ ਜ਼ਿੰਦਾ ਹੋਵੇਗੀ। ਇਹ ਬਦਲੇ ਦੀ ਭਾਵਨਾ ਜਾਂ ਬਦਲੇ ਦੀ ਕਾਰਵਾਈ ਵਜੋਂ ਕੀਤਾ ਗਿਆ ਕਤਲ ਸੀ।
ਦੋਸ਼ੀ ਨੇ ਪਹਿਲਾਂ ਕਤਲ ਤੋਂ ਕੀਤਾ ਸੀ ਇਨਕਾਰ
ਦੋਸ਼ੀ ਨੇ ਸ਼ੁਰੂ ਵਿੱਚ ਕਤਲ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਕੌਰ ਨੇ ਖ਼ੁਦਕੁਸ਼ੀ ਕੀਤੀ ਸੀ ਅਤੇ ਲਾਸ਼ ਨੂੰ ਦਫ਼ਨਾ ਦਿੱਤਾ ਸੀ, ਪਰ ਇਸ ਸਾਲ ਦੇ ਸ਼ੁਰੂ ਵਿੱਚ ਮੁਕੱਦਮੇ ਤੋਂ ਪਹਿਲਾਂ ਕਬੂਲ ਕਰ ਲਿਆ ਕਿ ਉਸੇ ਨੇ ਕਤਲ ਨੂੰ ਅੰਜਾਮ ਦਿੱਤਾ। ਦੋਸ਼ੀ ਅਧਿਕਾਰੀਆਂ ਨੂੰ ਜੈਸਮੀਨ ਦੇ ਦਫ਼ਨਾਉਣ ਵਾਲੇ ਸਥਾਨ 'ਤੇ ਲੈ ਗਿਆ, ਜਿੱਥੇ ਅਧਿਕਾਰੀਆਂ ਨੂੰ ਇੱਕ ਕੂੜੇਦਾਨ ਵਿੱਚ ਇੱਕ ਟੋਪੀ ਵਾਲੀ ਕੇਬਲ ਟਾਈ ਦੇ ਨਾਲ ਕੌਰ ਦੇ ਜੁੱਤੇ, ਗਲਾਸ ਅਤੇ ਕੰਮ ਦੇ ਨਾਮ ਦਾ ਬੈਜ ਮਿਲਿਆ।
ਦੋਸ਼ੀ ਨੂੰ ਸਜ਼ਾ ਸੁਣਾਈ ਜਾਣੀ ਅਜੇ ਬਾਕੀ ਹੈ।.......