ਖ਼ਬਰ ਦਾ ਅਸਰ : ਅੰਤਰਰਾਸ਼ਟਰੀ ਕਰਾਟੇ ਖਿਡਾਰੀ ਨੂੰ ਮਿਲੀ ਨੌਕਰੀ, ਤਰੁਣ ਸ਼ਰਮਾ ਨੇ ਪੀਟੀਸੀ ਦਾ ਕੀਤਾ ਧੰਨਵਾਦ

ਖਿਡਾਰੀ ਤਰੁਣ ਸ਼ਰਮਾ ਨੇ ਸਰਕਾਰ ਵੱਲੋਂ ਖੰਨਾ ਨਗਰ ਨਿਗਮ ਵਿੱਚ ਆਊਟ-ਸੋਰਸਿੰਗ ਆਧਾਰ 'ਤੇ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਤਰੁਣ ਸ਼ਰਮਾ ਨੇ ਪੀਟੀਸੀ ਨਿਊਜ਼ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇੰਨੇ ਸਾਲਾਂ ਬਾਅਦ ਉਮੀਦ ਜਾਗੀ ਹੈ ਅਤੇ ਉਹ ਪੀਟੀਸੀ ਨਿਊਜ਼ ਦਾ ਧੰਨਵਾਦ ਕਰਦਾ ਹੈ।

By  KRISHAN KUMAR SHARMA July 26th 2024 03:35 PM

PTC News : ਪੀਟੀਸੀ ਨਿਊਜ਼ ਨੇ ਪਿਛਲੇ ਦਿਨੀ ਇੱਕ ਅੰਤਰਰਾਸ਼ਟਰੀ ਕਰਾਟੇ ਚੈਂਪੀਅਨ ਖਿਡਾਰੀ ਦੀ ਪ੍ਰਮੁਖਤਾ ਦੇ ਨਾਲ ਖਬਰ ਨਸ਼ਰ ਕੀਤੀ ਸੀ ਅਤੇ ਖਿਡਾਰੀ ਦੀ ਆਵਾਜ਼ ਲੁਧਿਆਣਾ ਪ੍ਰਸ਼ਾਸਨ 'ਤੇ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਜਿਸ ਤੋਂ ਬਾਅਦ ਖਬਰ ਦਾ ਵੱਡਾ ਅਸਰ ਸਾਹਮਣੇ ਆਇਆ ਹੈ। ਖਿਡਾਰੀ ਤਰੁਣ ਸ਼ਰਮਾ ਨੇ ਸਰਕਾਰ ਵੱਲੋਂ ਖੰਨਾ ਨਗਰ ਨਿਗਮ ਵਿੱਚ ਆਊਟ-ਸੋਰਸਿੰਗ ਆਧਾਰ 'ਤੇ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ।

ਇਸ ਮੌਕੇ ਖਿਡਾਰੀ ਤਰੁਣ ਸ਼ਰਮਾ ਨੇ ਪੀਟੀਸੀ ਨਿਊਜ਼ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇੰਨੇ ਸਾਲਾਂ ਬਾਅਦ ਉਮੀਦ ਜਾਗੀ ਹੈ ਅਤੇ ਉਹ ਪੀਟੀਸੀ ਨਿਊਜ਼ ਦਾ ਧੰਨਵਾਦ ਕਰਦਾ ਹੈ। ਦੂਜੇ ਪਾਸੇ ਖਿਡਾਰੀ ਦੇ ਨਾਲ ਉਸ ਵੇਲੇ ਸਮਾਜ ਸੇਵੀ ਸੰਸਥਾ ਦੇ ਆਗੂ ਗੌਰਵ ਸੱਚਾ ਯਾਦਵ ਵੀ ਖਿਡਾਰੀ ਦੇ ਨਾਲ ਆਵਾਜ਼ ਚੁੱਕਦੇ ਨਜ਼ਰ ਆਏ, ਜਿਨ੍ਹਾਂ ਨੇ ਵੀ ਪੀਟੀਸੀ ਨਿਊਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਲੁਧਿਆਣਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਕੀਤੇ ਸੀ ਬੂਟ ਪਾਲਿਸ਼

ਦੱਸ ਦਈਏ ਕਿ ਪਿਛਲੇ ਦਿਨੀ ਖੰਨਾ ਦੇ ਰਹਿਣ ਵਾਲੇ ਤਰੁਣ ਸ਼ਰਮਾ ਨਾਲ ਇਸ ਮੌਕੇ ਸਮਾਜ ਸੇਵੀ ਸੰਸਥਾ ਦੇ ਆਗੂ ਗੌਰਵ ਸੱਚਾ ਯਾਦਵ ਵੀ ਨਾਲ ਪਹੁੰਚੇ ਸਨ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਤਰੁਣ ਕੁਮਾਰ ਦੀ ਮਦਦ ਦੀ ਗੁਹਾਰ ਲਾਈ। ਖਿਡਾਰੀ ਨੇ ਕਿਹਾ, ''ਮੈਂ ਕੋਈ ਭੀਖ ਨਹੀਂ ਮੰਗ ਰਿਹਾ, ਆਪਣਾ ਹੱਕ ਮੰਗ ਰਿਹਾ ਹਾਂ, ਮੈਂ 27 ਸਾਲ ਇਸ ਖੇਡ 'ਤੇ ਲਾ ਦਿੱਤੇ, ਪੰਜਾਬ 'ਤੇ ਲਗਾ ਦਿੱਤੇ ਹਨ। ਮੈਨੂੰ ਚਪੜਾਸੀ ਵੀ ਰੱਖ ਲਿਆ ਜਾਵੇ ਤਾਂ ਵੀ ਲਗ ਜਾਵਾਂਗਾ, ਮੈਂ ਉਸ ਵਿੱਚ ਵੀ ਖੁਸ਼ ਹਾਂ। ਕਿਉਂਕਿ ਮੇਰੇ ਘਰ ਦੇ ਹਾਲਾਤ ਇੰਨੇ ਮਾੜੇ ਹਨ ਕਿ ਕਈ ਵਾਰ ਇੱਕ ਟਾਇਮ ਦੀ ਰੋਟੀ ਵੀ ਮੁਸ਼ਕਿਲ ਨਾਲ ਬਣਦੀ ਹੈ।


ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਲਿੰਕ 'ਤੇ ਕਰੋ ਕਲਿੱਕ...

''ਚਪੜਾਸੀ ਹੀ ਰੱਖ ਲਓ...ਰੋਟੀ ਤਾਂ ਨਸੀਬ ਹੋਜੂ...'' ਅੰਤਰਰਾਸ਼ਟਰੀ ਕਰਾਟੇ ਖਿਡਾਰੀ ਨੇ ਮਾਨ ਸਰਕਾਰ ਖਿਲਾਫ਼ ਕੱਢੀ ਭੜਾਸ

Related Post