Immigration and Foreigners ਬਿੱਲ 2025 ਲੋਕ ਸਭਾ ਚ ਪਾਸ, ਗ੍ਰਹਿ ਮੰਤਰੀ ਸ਼ਾਹ ਨੇ ਕਿਹਾ - ਭਾਰਤ ਕੋਈ ਧਰਮਸ਼ਾਲਾ ਨਹੀਂ...
Immigration and Foreigners Bill 2025 : ਗ੍ਰਹਿ ਮੰਤਰੀ ਸ਼ਾਹ ਨੇ ਇਹ ਵੀ ਕਿਹਾ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ, ਜਿੱਥੇ ਹਰ ਕੋਈ ਆ ਕੇ ਵਸ ਸਕਦਾ ਹੈ। ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਰਾਹੀਂ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦਾ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ।

Immigration and Foreigners Bill 2025 : ਲੋਕ ਸਭਾ ਨੇ ਅੱਜ ਚਰਚਾ ਤੋਂ ਬਾਅਦ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ, 2025 ਪਾਸ ਕਰ ਦਿੱਤਾ, ਜੋ ਭਾਰਤ ਦੇ ਇਮੀਗ੍ਰੇਸ਼ਨ ਕਾਨੂੰਨਾਂ ਦਾ ਆਧੁਨਿਕੀਕਰਨ ਅਤੇ ਏਕੀਕਰਨ ਕਰੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਰਫੋਂ, ਉਨ੍ਹਾਂ ਦੇ ਜੂਨੀਅਰ ਗ੍ਰਹਿ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਇਹ ਬਿੱਲ ਪੇਸ਼ ਕੀਤਾ।
ਚਰਚਾ ਦੌਰਾਨ ਸ਼ਾਹ ਨੇ ਕਿਹਾ ਕਿ ਭਾਰਤ ਉਨ੍ਹਾਂ ਦਾ ਸਵਾਗਤ ਕਰਦਾ ਹੈ, ਜੋ ਇੱਥੇ ਵਿਕਾਸ ਵਿੱਚ ਮਦਦ ਕਰਨ ਲਈ ਆਉਂਦੇ ਹਨ, ਪਰ ਜੋ ਲੋਕ ਮੁਸੀਬਤ ਪੈਦਾ ਕਰਨ ਆਉਂਦੇ ਹਨ, ਭਾਵੇਂ ਉਹ ਰੋਹਿੰਗਿਆ ਜਾਂ ਬੰਗਲਾਦੇਸ਼ੀ ਹੋਣ, ਉਨ੍ਹਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਭਾਰਤ ਕੋਈ ਧਰਮਸ਼ਾਲਾ ਨਹੀਂ... : ਅਮਿਤ ਸ਼ਾਹ
ਗ੍ਰਹਿ ਮੰਤਰੀ ਸ਼ਾਹ ਨੇ ਇਹ ਵੀ ਕਿਹਾ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ, ਜਿੱਥੇ ਹਰ ਕੋਈ ਆ ਕੇ ਵਸ ਸਕਦਾ ਹੈ। ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਰਾਹੀਂ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦਾ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਲੋਕ ਸਭਾ ਵੱਲੋਂ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਸ਼ਾਹ ਨੇ ਕਿਹਾ, ''ਇਹ ਬਿੱਲ ਉਨ੍ਹਾਂ ਲੋਕਾਂ ਦੀ ਪਛਾਣ ਕਰਨ 'ਚ ਵੀ ਮਦਦ ਕਰੇਗਾ ਜੋ ਬੁਰੇ ਇਰਾਦਿਆਂ ਨਾਲ ਇੱਥੇ ਆਉਂਦੇ ਹਨ।
ਚਰਚਾ ਦੌਰਾਨ ਸ਼ਾਹ ਨੇ ਕਈ ਭਾਰਤੀਆਂ ਦੀਆਂ ਉਦਾਹਰਣਾਂ ਦਿੱਤੀਆਂ ਜੋ ਵਿਦੇਸ਼ਾਂ ਵਿੱਚ ਜਾ ਕੇ ਵੱਖ-ਵੱਖ ਦੇਸ਼ਾਂ ਵਿੱਚ ਵੱਸ ਗਏ ਸਨ ਪਰ ਉਨ੍ਹਾਂ ਨੇ ਉੱਥੇ ਬਹੁਤ ਵੱਡਾ ਸਕਾਰਾਤਮਕ ਪ੍ਰਭਾਵ ਛੱਡਿਆ। ਗ੍ਰਹਿ ਮੰਤਰੀ ਨੇ ਭਾਰਤ ਲਈ ਇੱਕ ਸਮਾਨ ਕਾਨੂੰਨੀ ਢਾਂਚੇ ਦੀ ਲੋੜ 'ਤੇ ਜ਼ੋਰ ਦਿੱਤਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੰਗੇ ਕੰਮ ਲਈ ਭਾਰਤ ਆਉਣ ਵਾਲੇ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ ਦਾ ਇੱਥੇ ਸੁਆਗਤ ਕੀਤਾ ਜਾਵੇ।