Illegal Mining In Punjab : ਪੰਜਾਬ ’ਚ ਨਹੀਂ ਰੁਕ ਰਹੀ ਨਾਜ਼ਾਇਜ ਮਾਈਨਿੰਗ ; ਮਾਈਨਿੰਗ ਵਿਭਾਗ ਦੇ ਵੀ ਖੜੇ ਹੋਏ ਹੱਥ, ਮਾਨ ਸਰਕਾਰ ਦੇ ਦਾਅਵੇ ਖੋਖਲੇ
ਕਸਬਾ ਮਾਹਿਲਪੁਰ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਵਸੇ ਪਿੰਡ ਹਵੇਲੀ ਵਿੱਚ ਵੀ ਨਜਾਇਜ਼ ਮਾਈਨਿੰਗ ਦੇ ਲੋਕ ਪਰੇਸ਼ਾਨ ਹੋਏ ਪਏ ਹਨ। ਨਜਾਇਜ਼ ਰੇਤਾ ਦੀਆਂ ਟਰਾਲੀਆਂ ਮਾਹਿਲਪੁਰ ਦੇ ਮੁੱਖ ਚੌਂਕ ਵਿੱਚੋ ਬੇਖ਼ੌਫ ਹੋ ਕੇ ਲੰਘਦੀਆਂ ਹਨ ਅਤੇ ਪੁਲਿਸ ਪ੍ਰਸ਼ਾਸਨ ਦੀ ਚੁੱਪੀ ਸ਼ੱਕ ਦੇ ਘੇਰੇ ਵਿਚ ਨਜ਼ਰ ਆ ਰਹੀ ਹੈ।
Illegal Mining In Punjab : ਪੰਜਾਬ ਸਰਕਾਰ ਭਾਵੇਂ ਗੈਰ-ਕਾਨੂੰਨੀ ਮਾਈਨਿੰਗ ਰੋਕਣ ਦੇ ਕਈ ਦਾਅਵੇ ਕਰ ਰਹੀ ਹੈ ਪਰ ਫਿਰ ਵੀ ਮਾਈਨਿੰਗ ਮਾਫੀਆ ਰਾਤ ਦੇ ਹਨੇਰੇ 'ਚ ਨਾਜਾਇਜ਼ ਮਾਈਨਿੰਗ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ। ਇਸੇ ਤਰ੍ਹਾਂ ਦਾ ਮਾਮਲਾ ਕਸਬਾ ਮਾਹਿਲਪੁਰ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਵਸੇ ਪਿੰਡ ਹਵੇਲੀ ਵਿੱਚ ਵੀ ਨਜਾਇਜ਼ ਮਾਈਨਿੰਗ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਜਿੱਥੇ ਕਿ ਇਹ ਸਭ ਨਜਾਇਜ਼ ਰੇਤਾ ਦੀਆਂ ਟਰਾਲੀਆਂ ਮਾਹਿਲਪੁਰ ਦੇ ਮੁੱਖ ਚੌਂਕ ਵਿੱਚੋ ਬੇਖ਼ੌਫ ਹੋ ਕੇ ਲੰਘਦੀਆਂ ਹਨ ਅਤੇ ਪੁਲਿਸ ਪ੍ਰਸ਼ਾਸਨ ਦੀ ਚੁੱਪੀ ਸ਼ੱਕ ਦੇ ਘੇਰੇ ਵਿਚ ਨਜ਼ਰ ਆ ਰਹੀ ਹੈ। ਇਹ ਟਰੈਕਟਰ ਟਰਾਲੀਆਂ ਚਲਾਉਣ ਵਾਲੇ ਪਰਵਾਸੀ ਮਜ਼ਦੂਰ ਬਿਨਾਂ ਕਿਸੇ ਡਰ ਤੋਂ ਤੇਜ਼ ਰਫ਼ਤਾਰ ਨਾਲ ਚਲਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਮਾਹਿਲਪੁਰ ਨਾਲ ਲੱਗਦੇ ਪਿੰਡ ਹਵੇਲੀ ਵਿਖੇ ਹੋ ਰਹੀ ਨਾਜਾਇਜ਼ ਮਾਈਨਿੰਗ ਤੇ ਪੱਤਰਕਾਰਾਂ ਵਲੋਂ ਛਾਪਾ ਮਾਰਿਆ ਤਾਂ ਉੱਥੇ ਰੇਤ ਮਾਫੀਆ ਵੱਲੋਂ ਹਵੇਲੀ ਦੇ ਚੋਆ ਵਿਚ ਨਜਾਇਜ਼ ਮਾਈਨਿੰਗ ਕਰਦੇ ਹਨ ਚੋਅ ਵਿਚ ਕਰੀਬ ਦੱਸ ਦੱਸ ਫੁੱਟ ਤੋਂ ਵੱਡੇ-ਵੱਡੇ ਟੋਏ ਪਏ ਸਨ। ਜਿਸ ਸਬੰਧ ਵਿਚ ਮਾਈਨਿੰਗ ਵਿਭਾਗ ਵੀ ਆਪਣੀਆਂ ਅੱਖਾਂ ਬੰਦ ਕਰਕੇ ਬੈਠਿਆ ਹੋਇਆ ਹੈ।
ਦੱਸ ਦਈਏ ਕਿ ਹਰ ਰੋਜ਼ 50 ਦੇ ਕਰੀਬ ਰੇਤਾਂ ਨਾਲ ਭਰੀਆਂ ਟਰਾਲੀਆਂ ਨਿਕਲਦੀਆਂ ਹਨ। ਜਿਨ੍ਹਾਂ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ। ਜਿਸ ਨਾਲ ਆਏ ਦਿਨ ਸੜਕ ਹਾਦਸੇ ਹੁੰਦੇ ਹਨ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਨਜਾਇਜ਼ ਮਾਈਨਿੰਗ ਤੜਕਸਾਰ ਚਾਰ ਵਜੇ ਤੋਂ ਲੈਕੇ ਸਵੇਰੇ ਸੱਤ ਵਜੇ ਅਤੇ ਸ਼ਾਮ ਨੂੰ ਛੇ ਵਜੇ ਤੋਂ ਲੈਕੇ ਰਾਤ ਨੌ ਵਜੇ ਤੱਕ ਬੇਖੌਫ ਚਲਦੀ ਹੈ ਅਤੇ ਚੋਰ ਰਸਤਿਆਂ ਵਿੱਚੋਂ ਹੁੰਦੇ ਹੋਏ ਰੇਤਾਂ ਦੀ ਪਹੁੰਚ ਕਰਦੇ ਹਨ। ਇਸ ਸਬੰਧੀ ਪਿੰਡ ਦੇ ਹੀ ਵਾਤਾਵਰਨ ਪ੍ਰੇਮੀਆਂ ਵਲੋਂ ਮਾਈਨਿੰਗ ਮਾਫ਼ੀਆ ਦੇ ਖਿਲਾਫ ਪੁਲਿਸ ਨੂੰ ਗੁਪਤ ਰੂਪ ਵਿਚ ਸੂਚਿਤ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਵੀ ਨੀ ਸੁਣਵਾਈ ਨਹੀਂ ਕਰ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਉਨ੍ਹਾਂ ਵਲੋਂ ਚੋਅ ਵੱਲ ਵੀ ਜਾਣਾ ਛੱਡ ਦਿੱਤਾ ਹੈ ਕਿਉਕਿ ਉਨ੍ਹਾਂ ਨੂੰ ਡਰ ਹੈ ਕਿ ਮਾਈਨਿੰਗ ਮਾਫੀਆ ਉਨ੍ਹਾਂ ਤੇ ਸ਼ੱਕ ਦੇ ਆਧਾਰ ’ਤੇ ਹਮਲਾ ਨਾ ਕਰ ਦੇਵੇ।
ਇਸ ਸਬੰਧੀ ਮਾਈਨਿੰਗ ਵਿਭਾਗ ਗੜ੍ਹਸ਼ੰਕਰ ਦੇ ਐਸਡੀਓ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਅਤੇ ਇਹ ਕਹਿਕੇ ਸਾਰ ਦਿੱਤਾ ਕਿ ਉਨ੍ਹਾਂ ਵਲੋਂ ਚਾਰ ਤੋਂ ਪੰਜ ਵਾਰੀ ਪਿੰਡ ਹਵੇਲੀ ਵਿਖੇ ਰੇਡ ਕੀਤੀ ਸੀ ਪਰ ਉਨ੍ਹਾਂ ਮਾਈਨਿੰਗ ਮਾਫੀਆ ਬਹੁਤ ਹੀ ਤੇਜ਼ ਹੋਣ ਕਰਕੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਭੱਜ ਜਾਂਦੇ ਹਨ।
ਇਹ ਵੀ ਪੜ੍ਹੋ : PCMS ਡਾਕਟਰ ਦੋਫ਼ਾੜ ! ਪੰਜਾਬ ਸਰਕਾਰ ਨੇ 2020 ਤੋਂ ਪਹਿਲਾਂ ਭਰਤੀ ਹੋਏ ਡਾਕਟਰਾਂ ਨੂੰ ਸੋਧੇ ACP ਦਾ 'ਲਾਲੀਪੌਪ'