ਥਾਣੇ ਤੋਂ ਸਿਰਫ਼ 100 ਗਜ਼ ਦੀ ਦੂਰੀ 'ਤੇ ਚੱਲ ਰਿਹਾ ਸੀ ਨਾਜਾਇਜ਼ ਹੁੱਕਾ
Ravinder Singh
December 6th 2022 08:47 AM
ਅੰਮ੍ਰਿਤਸਰ : ਅੰਮ੍ਰਿਤਸਰ ਦੀ ਪੌਸ਼ ਇਲਾਕੇ ਰਣਜੀਤ ਐਵੀਨਿਊ ਵਿਖੇ ਸਤਿਥ 'ਯੂਰੋਪੀਯਨ ਨਾਈਟ' ਵਿਚ ਨਾਜਾਇਜ਼ ਹੁੱਕਾ ਬਾਰ ਚੱਲ ਰਿਹਾ ਸੀ। ਰੈਸਟੋਰੈਂਟ ਦੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਇਥੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਚੱਲਦੇ ਹੁੱਕਿਆਂ ਸਮੇਤ ਹਿਰਾਸਤ ਵਿੱਚ ਲਿਆ ਗਿਆ।
ਇਥੇ ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਪੁਲਿਸ ਵੱਲੋਂ ਰੇਡ ਕੀਤੀ ਗਈ ਸੀ। ਰੈਸਟੋਰੈਂਟ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਸੀ ਪਰ ਫਿਰ ਵੀ ਲਗਾਤਾਰ ਇੱਥੇ ਸ਼ਰੇਆਮ ਹੁੱਕਾ ਪਿਲਾਇਆ ਜਾ ਰਿਹਾ ਸੀ। ਪੁਲਿਸ ਨੇ ਛਾਪੇਮਾਰੀ ਦੌਰਾਨ ਇੱਥੇ ਚੱਲਦੇ ਹੁੱਕਿਆਂ ਦੇ ਨਾਲ ਕਈ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਹੁੱਕਾ ਬਾਰ ਪੁਲਿਸ ਦੀ ਨੱਕ ਹੇਠਾਂ ਰਣਜੀਤ ਐਵੀਨਿਊ ਥਾਣੇ ਤੋਂ ਮਹਿਜ 100 ਗਜ਼ ਦੀ ਦੂਰੀ ਉਤੇ ਚੱਲ ਰਿਹਾ ਸੀ।
ਇਹ ਵੀ ਪੜੋ: ਕੁਲੜ ਪੀਜ਼ਾ ਕਪਲ ਦਾ ਗੁਆਂਢੀ ਦੁਕਾਨਦਾਰ ਨਾਲ ਹੋਇਆ ਝਗੜਾ, ਵੀਡੀਓ ਵਾਇਰਲ