IGNOU ਵੱਲੋਂ ਜਨਵਰੀ ਸੈਸ਼ਨ ਲਈ ਰੀ-ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ, ਇਸ ਤਰ੍ਹਾਂ ਕਰੋ ਅਪਲਾਈ

By  Ravinder Singh November 15th 2022 03:52 PM -- Updated: November 15th 2022 03:53 PM

ਨਵੀਂ ਦਿੱਲੀ: ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (IGNOU) ਨੇ ਜਨਵਰੀ 2023 ਸੈਸ਼ਨ ਲਈ IGNOU ਦੀ ਰੀ-ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। IGNOU 2023 ਦੀ ਰੀ-ਰਜਿਸਟ੍ਰੇਸ਼ਨ ਲਈ ਅਰਜ਼ੀ ਦੇਣ ਲਈ,ਕੋਈ ਵੀ ਅਧਿਕਾਰਤ ਵੈੱਬਸਾਈਟ - onlinerr.ignou.ac.in 'ਤੇ ਜਾ ਸਕਦਾ ਹੈ। 


IGNOU ਜੁਲਾਈ-2023 ਦੀ ਰੀ-ਰਜਿਸਟ੍ਰੇਸ਼ਨ ਪ੍ਰਕਿਰਿਆ ਸਿਰਫ਼ ਉਨ੍ਹਾਂ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੇ ਪਹਿਲਾਂ ਹੀ ਕਿਸੇ ਵੀ ਬੈਚਲਰ ਤੇ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲਾ ਲਿਆ ਹੈ। ਇਗਨੂ ਵਿੱਚ ਨਵੇਂ ਦਾਖ਼ਲੇ ਲਈ ਉਮੀਦਵਾਰਾਂ ਨੂੰ ਵੱਖਰੇ ਤੌਰ 'ਤੇ ਅਰਜ਼ੀ ਦੇਣੀ ਪਵੇਗੀ। ਉਮੀਦਵਾਰ ਰੀ-ਰਜਿਸਟ੍ਰੇਸ਼ਨ ਫਾਰਮ ਜਮ੍ਹਾਂ ਕਰਵਾਉਣ ਲਈ ਪੋਰਟਲ 'ਤੇ ਸਾਈਨ ਇਨ ਕਰਕੇ ਆਪਣੀ ਅਰਜ਼ੀ ਸਬੰਧੀ ਸਥਿਤੀ ਦੀ ਜਾਂਚ ਕਰ ਸਕਦੇ ਹਨ।

ਇਸ ਦੇ ਨਾਲ ਹੀ IGNOU ਅੱਜ ਜੁਲਾਈ 2022 ਸੈਸ਼ਨ ਲਈ ਅਰਜ਼ੀ ਪ੍ਰਕਿਰਿਆ ਨੂੰ ਬੰਦ ਕਰ ਦੇਵੇਗਾ। IGNOU ਆਨਲਾਈਨ ਅਤੇ ODL ਮੋਡ ਦੋਵਾਂ ਵਿੱਚ ਬੈਚਲਰ ਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਨਵੇਂ ਦਾਖ਼ਲੇ ਲਈ ਰਜਿਸਟ੍ਰੇਸ਼ਨ ਬੰਦ ਕਰ ਦੇਵੇਗਾ। ਅਜਿਹੀ ਸਥਿਤੀ ਵਿੱਚ ਜੋ ਉਮੀਦਵਾਰ ਜੁਲਾਈ ਸੈਸ਼ਨ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਅਧਿਕਾਰਤ ਵੈਬਸਾਈਟ 'ਤੇ ਜਾਣਾ ਚਾਹੀਦਾ ਹੈ। ਇਗਨੂ ਨੇ ਸਰਟੀਫਿਕੇਟ ਤੇ ਸਮੈਸਟਰ-ਅਧਾਰਿਤ ਪ੍ਰੋਗਰਾਮਾਂ ਲਈ 2022 ਲਈ ਨਵੇਂ ਦਾਖ਼ਲੇ ਪਹਿਲਾਂ ਹੀ ਬੰਦ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਸਤੇਂਦਰ ਜੈਨ ਨੂੰ VVIP ਸਹੂਲਤ ਦੇਣ ਦੇ ਮਾਮਲੇ 'ਚ ਤਿਹਾੜ ਜੇਲ ਦੇ ਸੁਪਰਡੈਂਟ ਮੁਅੱਤਲ

IGNOU January 2023 re-registration ਲਈ ਤਰ੍ਹਾਂ ਕਰੋ ਅਪਲਾਈ

1. IGNOU- onlinerr.ignou.ac.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।

2. ਹੋਮਪੇਜ 'ਤੇ, ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਦੀ ਵਰਤੋਂ ਕਰਕੇ ਲੌਗ ਇਨ ਕਰੋ।

3. ਹੁਣ, ਉਹ ਪ੍ਰੋਗਰਾਮ ਚੁਣੋ ਜਿਸ ਲਈ ਤੁਸੀਂ ਅਪਲਾਈ ਕੀਤਾ ਹੈ।

4. ਕੋਰਸ ਚੁਣੋ ਅਤੇ 'ਸਬਮਿਟ' ਬਟਨ ਦਬਾਓ।

5. ਰੀ-ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਮੁੜ-ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰਨ ਲਈ ਅੱਗੇ ਵਧੋ।


Related Post