Winter SuperFoods: ਜੇਕਰ ਤੁਸੀਂ ਸਰਦੀਆਂ ’ਚ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾਂ ਆਪਣੀ ਡਾਈਟ ’ਚ ਸ਼ਾਮਲ ਕਰੋ ਇਹ ਸੁਪਰਫੂਡਸ
ਤੁਸੀਂ ਆਪਣੀ ਖੁਰਾਕ ਵਿੱਚ ਕਈ ਤਰ੍ਹਾਂ ਦੇ ਭੋਜਨ ਜਿਵੇਂ ਫਲ, ਸਬਜ਼ੀਆਂ ਅਤੇ ਅਨਾਜ ਆਦਿ ਸ਼ਾਮਲ ਕਰ ਸਕਦੇ ਹੋ। ਇਸ ਮੌਸਮ ਵਿੱਚ ਫੱਲੂ ਅਤੇ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਚੰਗੀ ਇਮਿਊਨਿਟੀ ਵੀ ਜ਼ਰੂਰੀ ਹੈ।
Winter SuperFoods: ਜਿਵੇਂ ਤੁਸੀਂ ਜਾਣਦੇ ਹੋ ਕਿ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਲੋਕਾਂ ਦੇ ਖਾਣ-ਪੀਣ ਦੀ ਮਾਤਰਾ ਥੋੜ੍ਹਾ ਵੱਧ ਜਾਂਦੀ ਹੈ। ਜ਼ਿਆਦਾ ਖਾਣ-ਪੀਣ ਅਤੇ ਘੱਟ ਗਤੀਵਿਧੀ ਕਾਰਨ ਠੰਡ ਦੇ ਮੌਸਮ ਵਿਚ ਕਈ ਲੋਕ ਮੋਟਾਪੇ ਦਾ ਸ਼ਿਕਾਰ ਹੋਣ ਦੇ ਨਾਲ ਹੋਰ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਤੁਸੀਂ ਆਪਣੀ ਖੁਰਾਕ ਵਿੱਚ ਕਈ ਤਰ੍ਹਾਂ ਦੇ ਭੋਜਨ ਜਿਵੇਂ ਫਲ, ਸਬਜ਼ੀਆਂ ਅਤੇ ਅਨਾਜ ਆਦਿ ਸ਼ਾਮਲ ਕਰ ਸਕਦੇ ਹੋ। ਇਸ ਮੌਸਮ ਵਿੱਚ ਫੱਲੂ ਅਤੇ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਚੰਗੀ ਇਮਿਊਨਿਟੀ ਵੀ ਜ਼ਰੂਰੀ ਹੈ। ਇਸ ਲਈ ਤੁਸੀਂ ਆਪਣੀ ਖੁਰਾਕ ਵਿੱਚ ਕੁਝ ਭੋਜਨ ਵੀ ਸ਼ਾਮਲ ਕਰ ਸਕਦੇ ਹੋ ਜੋ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਨਗੇ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਆਪਣੀ ਡਾਈਟ 'ਚ ਕਿਹੜੇ-ਕਿਹੜੇ ਸੁਪਰਫੂਡਸ ਨੂੰ ਸ਼ਾਮਲ ਕਰ ਸਕਦੇ ਹੋ।
ਰੂਟ ਸਬਜ਼ੀਆਂ :
ਤੁਸੀਂ ਸਰਦੀਆਂ ਦੇ ਮੌਸਮ 'ਚ , ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਗਾਜਰ, ਚੁਕੰਦਰ, ਮੂਲੀ, ਸ਼ਲਗਮ, ਪਿਆਜ਼ ਖਾ ਸਕਦੇ ਹੋ। ਕਿਉਕਿ ਇਨ੍ਹਾਂ ਸਬਜ਼ੀਆਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣ ਨਾਲ ਸਰੀਰ ਨੂੰ ਪ੍ਰੀਬਾਇਓਟਿਕਸ ਪ੍ਰਦਾਨ ਕਰਦੇ ਹਨ ਜਿਸ ਨਾਲ ਭਾਰ ਆਸਾਨੀ ਨਾਲ ਘੱਟ ਹੁੰਦਾ ਹੈ। ਇਹ ਸਬਜ਼ੀਆਂ ਪੋਸ਼ਣ ਨਾਲ ਭਰਪੂਰ ਹੁੰਦੀਆਂ ਹਨ ਜੋ ਨਾ ਸਿਰਫ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦੀਆਂ ਹਨ ਬਲਕਿ ਪਾਚਨ ਕਿਰਿਆ ਨੂੰ ਵੀ ਸੁਧਾਰਦੀਆਂ ਹਨ।
ਬਾਜਰਾ :
ਤੁਸੀਂ ਬਾਜਰੇ ਦਾ ਸੇਵਨ ਕਰਕੇ ਵੀ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੇ ਹੋ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ। ਜੋ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਇਸ ਨਾਲ ਤੁਸੀਂ ਆਪਣੇ ਆਪ ਨੂੰ ਗੈਰ-ਸਿਹਤਮੰਦ ਭੋਜਨ ਖਾਣ ਤੋਂ ਬਚਾ ਸਕਦੇ ਹੋ। ਬਾਜਰਾ 'ਚ ਖਣਿਜ ਅਤੇ ਵਿਟਾਮਿਨ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ। ਇਹ ਕਾਰਬੋਹਾਈਡਰੇਟ ਦਾ ਵਧੀਆ ਸਰੋਤ ਹੈ। ਇਹ ਕਈ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦਾ ਹੈ। ਠੰਡੇ ਮਹੀਨਿਆਂ ਦੌਰਾਨ ਤੁਹਾਡੇ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦਾ ਹੈ। ਇਹ ਦਿਲ ਦੇ ਦੌਰੇ ਜਾਂ ਸਟ੍ਰੋਕ ਨੂੰ ਰੋਕਣ ਲਈ ਕੰਮ ਕਰਦਾ ਹੈ।
ਘਿਓ :
ਠੰਢੇ ਮੌਸਮ 'ਚ ਘਿਓ ਸਰੀਰ ਨੂੰ ਅੰਦਰ ਤੋਂ ਗਰਮ ਰੱਖਦਾ ਹੈ। ਦਾਲਾਂ ਅਤੇ ਸਬਜ਼ੀਆਂ ਨੂੰ ਘਿਓ ਵਿੱਚ ਹੀ ਪਕਾਉਣ ਦੀ ਕੋਸ਼ਿਸ਼ ਕਰੋ ਅਤੇ ਰੋਟੀਆਂ 'ਤੇ ਥੋੜ੍ਹਾ ਜਿਹਾ ਘਿਓ ਲਗਾ ਕੇ ਖਾਓ। ਕਿਉਂਕਿ ਇਸ 'ਚ ਵਿਟਾਮਿਨ ਏ, ਡੀ, ਈ ਅਤੇ ਕੇ ਪਾਇਆ ਜਾਂਦਾ ਹੈ। ਇਹ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਂਦਾ ਹੈ ਸਗੋਂ ਭਾਰ ਨੂੰ ਵੀ ਕੰਟਰੋਲ ਕਰਦਾ ਹੈ। ਦੇਸੀ ਘਿਓ 'ਚ ਮੌਜੂਦ CLA ਮੈਟਾਬੋਲਿਜ਼ਮ ਨੂੰ ਠੀਕ ਰੱਖਦਾ ਹੈ, ਜਿਸ ਨਾਲ ਮੋਟਾਪਾ ਨਹੀਂ ਵਧਦਾ।
ਪਾਲਕ :
ਤੁਸੀਂ ਹਰੀਆਂ ਸਬਜ਼ੀਆਂ ਦਾ ਸੇਵਨ ਕਰਕੇ ਵੀ ਆਪਣੀਆਂ ਹੱਡੀਆਂ ਨੂੰ ਸਿਹਤਮੰਦ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਆਇਰਨ, ਵਿਟਾਮਿਨ ਏ, ਕੇ ਅਤੇ ਸੀ ਪਾਇਆ ਜਾਂਦਾ ਹੈ।
ਮੂੰਗਫਲੀ :
ਮੂੰਗਫਲੀ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਨੂੰ ਸਰਦੀਆਂ ਦਾ ਸਭ ਤੋਂ ਸਿਹਤਮੰਦ ਸਨੈਕ ਮੰਨਿਆ ਜਾਂਦਾ ਹੈ। ਇਸਨੂੰ ਉਬਾਲੇ, ਭੁੰਨਿਆ ਜਾਂ ਕੱਚਾ ਵੀ ਖਾਧਾ ਜਾ ਸਕਦਾ ਹੈ। ਕੁਝ ਲੋਕ ਇਸ ਨੂੰ ਸਲਾਦ ਜਾਂ ਸਬਜ਼ੀ 'ਚ ਮਿਲਾ ਕੇ ਵੀ ਖਾਂਦੇ ਹਨ। ਮੂੰਗਫਲੀ ਖਾਣ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਤੁਸੀਂ ਵਾਧੂ ਕੈਲੋਰੀ ਖਾਣ ਤੋਂ ਬਚਦੇ ਹੋ। ਮੂੰਗਫਲੀ 'ਚ ਵਿਟਾਮਿਨ ਬੀ, ਅਮੀਨੋ ਐਸਿਡ ਅਤੇ ਪੋਲੀਫੇਨੋਲ ਹੁੰਦੇ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਦੇ ਹਨ। ਮੂੰਗਫਲੀ ਦਿਲ ਦੀਆਂ ਬਿਮਾਰੀਆਂ ਨੂੰ ਵੀ ਦੂਰ ਰੱਖਦੀ ਹੈ।
ਗੋਭੀ ਅਤੇ ਫੁੱਲ ਗੋਭੀ :
ਜੇਕਰ ਤੁਸੀਂ ਆਪਣੇ ਸਰੀਰ 'ਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਗੋਭੀ ਅਤੇ ਫੁੱਲ ਗੋਭੀ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰੋਗੇ। ਇਸ ਵਿੱਚ ਬਹੁਤ ਘੱਟ ਕੈਲੋਰੀ ਹੁੰਦੀ ਹੈ। ਇਸ ਵਿੱਚ ਫੋਲੇਟ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਏ ਅਤੇ ਵਿਟਾਮਿਨ ਕੇ ਵਰਗੇ ਪੋਸ਼ਕ ਤੱਤ ਹੁੰਦੇ ਹਨ।
ਡਿਸਕਲੇਮਰ :
ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
-ਲੇਖਕ ਸਚਿਨ ਜਿੰਦਲ ਦੇ ਸਹਿਯੋਗ ਨਾਲ
ਇਹ ਵੀ ਪੜ੍ਹੋ: Almond Soup Benefits: ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਤੋਂ ਲੈ ਕੇ ਭਾਰ ਘਟਾਉਣ ਤੱਕ ਸਿਹਤ ਲਈ ਬਹੁਤ ਲਾਹੇਵੰਦ ਹੈ ਬਦਾਮ ਦੇ ਸੂਪ