Healthy Skin : ਚਿਹਰੇ ਦੀ ਸੁੰਦਰਤਾ ਲਈ ਖਾਓ ਇਹ ਭੋਜਨ, ਮਿਲਣਗੇ ਹੈਰਾਨ ਕਰਨ ਵਾਲੇ ਫਾਇਦੇ !

ਅੱਜ ਕੱਲ੍ਹ ਲੋਕ ਆਪਣੇ ਚਿਹਰੇ ਨੂੰ ਸੁੰਦਰ ਰੱਖਣ ਲਈ ਕਈ ਤਰ੍ਹਾਂ ਦੇ ਕੈਮੀਕਲਾਂ ਦੀ ਵਰਤੋਂ ਕਰਦੇ ਹਨ, ਪਰ ਮਾਹਿਰਾਂ ਮੁਤਾਬਕ ਬਹੁਤੇ ਪੌਦਿਆਂ ਦੇ ਭੋਜਨ ਹਨ ਜੋ ਚਮੜੀ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਪੋਸ਼ਣ ਪ੍ਰਦਾਨ ਕਰਦੇ ਹਨ। ਪੜ੍ਹੋ ਪੂਰੀ ਖਬਰ...

By  Dhalwinder Sandhu September 13th 2024 12:27 PM

Plant Based Foods For Beautiful Healthy Skin : ਦੇਖਭਾਲ ਦੀ ਕਮੀ ਕਾਰਨ ਚਮੜੀ ਨੀਰਸ ਅਤੇ ਖੁਸ਼ਕ ਹੋ ਜਾਂਦੀ ਹੈ। ਅਜਿਹੇ 'ਚ ਲੋਕ ਖੂਬਸੂਰਤ ਦਿਖਣ ਲਈ ਮੇਕਅੱਪ ਦਾ ਸਹਾਰਾ ਲੈਂਦੇ ਹਨ ਪਰ ਇਹ ਕੈਮੀਕਲ ਉਤਪਾਦ ਚਮੜੀ ਨੂੰ ਹੋਰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ 'ਚ ਜੇਕਰ ਤੁਸੀਂ ਆਪਣੀ ਚਮੜੀ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਖੁਰਾਕ 'ਤੇ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਇਹ ਸੁੰਦਰਤਾ ਵਧਾਉਣ ਦਾ ਸਥਾਈ ਹੱਲ ਹੋ ਸਕਦਾ ਹੈ। ਮਾਹਿਰਾਂ ਮੁਤਾਬਕ ਬਹੁਤੇ ਪੌਦਿਆਂ ਦੇ ਭੋਜਨ ਹਨ ਜੋ ਚਮੜੀ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਪੋਸ਼ਣ ਪ੍ਰਦਾਨ ਕਰਦੇ ਹਨ। ਇਹ ਪੋਸ਼ਣ ਚਮੜੀ ਨੂੰ ਸਮੱਸਿਆ ਤੋਂ ਮੁਕਤ ਰੱਖਣ 'ਚ ਮਦਦ ਕਰਦੇ ਹਨ ਅਤੇ ਤੁਹਾਡੀ ਚਮੜੀ ਸਿਹਤਮੰਦ ਅਤੇ ਚਮਕਦਾਰ ਦਿਖਾਈ ਦਿੰਦੀ ਹੈ।

ਸ਼ਕਰਕੰਦੀ : 

ਸ਼ਕਰਕੰਦੀ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ। ਜੋ ਚਮੜੀ ਦੀ ਸੋਜ ਨੂੰ ਦੂਰ ਕਰਨ ਅਤੇ ਅਲਟਰਾਵਾਇਲਟ ਕਿਰਨਾਂ ਦੇ ਪ੍ਰਭਾਵਾਂ ਤੋਂ ਬਚਾਉਂਦੇ ਹੈ। ਨਾਲ ਹੀ ਇਹ ਵਧਦੀ ਉਮਰ ਦੇ ਲੱਛਣਾਂ ਨੂੰ ਦੂਰ ਰੱਖਣ 'ਚ ਵੀ ਮਦਦ ਕਰਦੇ ਹਨ।

ਅਖਰੋਟ ਅਤੇ ਬੀਜ : 

ਕਈ ਤਰ੍ਹਾਂ ਦੇ ਸੁੱਕੇ ਮੇਵੇ ਅਤੇ ਬੀਜ ਜਿਵੇਂ ਕਾਜੂ, ਬਦਾਮ 'ਚ ਭਰਪੂਰ ਮਾਤਰਾ 'ਚ ਬਾਇਓਟਿਨ, ਪ੍ਰੋਟੀਨ ਅਤੇ ਵਿਟਾਮਿਨ ਈ ਪਾਇਆ ਜਾਂਦਾ ਹੈ। ਮਾਹਿਰਾਂ ਮੁਤਾਬਕ ਇਹ ਚਮੜੀ ਨੂੰ ਐਂਟੀਆਕਸੀਡੈਂਟਸ ਦੇ ਪ੍ਰਭਾਵਾਂ ਤੋਂ ਵੀ ਬਚਾਉਂਦਾ ਹੈ, ਜੋ ਵਧਦੀ ਉਮਰ ਦੇ ਪ੍ਰਭਾਵਾਂ ਨੂੰ ਘਟਾਉਣ ਅਤੇ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।

ਆਵਾਕੈਡੋ : 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਈ ਪਾਇਆ ਜਾਂਦਾ ਹੈ। ਦਸ ਦਈਏ ਕਿ ਇਹ ਚੀਜ਼ਾਂ ਚਮੜੀ ਨੂੰ ਸਿਹਤਮੰਦ ਰੱਖਦੀਆਂ ਹਨ, ਕੋਲੇਜਨ ਦਾ ਉਤਪਾਦਨ ਵਧਾਉਂਦੀਆਂ ਹਨ ਅਤੇ ਝੁਰੜੀਆਂ ਨੂੰ ਦੂਰ ਕਰਦੀਆਂ ਹਨ।

ਹਰੀਆਂ ਪੱਤੇਦਾਰ ਸਬਜ਼ੀਆਂ : 

ਜੇਕਰ ਤੁਸੀਂ ਆਪਣੀ ਖੁਰਾਕ 'ਚ  ਪਾਲਕ, ਗੋਭੀ ਅਤੇ ਕਈ ਤਰ੍ਹਾਂ ਦੀਆਂ ਸਾਗ ਜਾਂ ਪੱਤੇਦਾਰ ਸਬਜ਼ੀਆਂ ਨੂੰ ਸ਼ਾਮਿਲ ਕਰਦੇ ਹੋ ਤਾਂ ਇਨ੍ਹਾਂ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਚਮੜੀ ਦੇ ਨਾਲ-ਨਾਲ ਵਾਲਾਂ ਅਤੇ ਨਹੁੰਆਂ ਨੂੰ ਸਿਹਤਮੰਦ ਅਤੇ ਚਮਕਰਦਾਰ ਬਣਾਈ ਰੱਖਣ 'ਚ ਮਦਦ ਕਰਦੇ ਹਨ। 

ਪਾਣੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ : 

ਜੇਕਰ ਤੁਸੀਂ ਪਾਣੀ ਨਾਲ ਭਰਪੂਰ ਭੋਜਨ ਜਿਵੇਂ ਕਿ ਤਰਬੂਜ, ਕੱਦੂ, ਖੀਰਾ, ਸੇਬ, ਟਮਾਟਰ, ਸਲਾਦ ਅਤੇ ਸਟ੍ਰਾਬੇਰੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹੋ, ਤਾਂ ਇਹ ਚਮੜੀ ਨੂੰ ਹਾਈਡਰੇਟ ਰੱਖਣ ਅਤੇ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਦਸ ਦਈਏ ਕਿ ਸਿਹਤਮੰਦ ਚਮੜੀ ਚਮਕਦਾਰ ਦਿਖਾਈ ਦਿੰਦੀ ਹੈ ਅਤੇ ਮੁਹਾਸੇ, ਪਿਗਮੈਂਟੇਸ਼ਨ ਅਤੇ ਦਾਗ-ਧੱਬਿਆਂ ਦੀਆਂ ਸਮੱਸਿਆਵਾਂ ਤੋਂ ਮੁਕਤ ਰਹਿੰਦੀ ਹੈ।

( ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। )

ਇਹ ਵੀ ਪੜ੍ਹੋ : Desk Work Office Exercise : ਦਫਤਰ 'ਚ ਕੁਰਸੀ 'ਤੇ ਬੈਠ ਕੇ ਕਰੋ ਇਹ ਕਸਰਤਾਂ, ਤੁਸੀਂ ਰਹੋਗੇ ਫਿੱਟ ਅਤੇ ਫਾਈਨ

Related Post