ਪੰਜਾਬੀ ਬਾਰੇ ਸੰਜੀਦਾ ਹੋ ਤਾਂ ਪਹਿਲਾਂ ਰਾਘਵ ਅਤੇ ਸੰਦੀਪ ਨੂੰ ਪੰਜਾਬੀ ਸਿਖਾਓ : ਬਾਜਵਾ

By  Pardeep Singh February 8th 2023 07:28 PM

ਚੰਡੀਗੜ੍ਹ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਅਸਲ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਲਈ ਗੰਭੀਰ ਹੈ ਤਾਂ ਉਸ ਨੂੰ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਸਲਾਹ ਵੀ ਦਿੱਤੀ ਕਿ ਪਹਿਲਾਂ ਆਪਣੀ ਪਾਰਟੀ ਵਿਚ ਆਪਣੇ ਮੰਤਰੀਆਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਪੰਜਾਬੀ ਸਿਖਾਈ ਜਾਵੇ। 

ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਅਤੇ  ਅਰਵਿੰਦ ਕੇਜਰੀਵਾਲ ਨੂੰ ਉਸ ਮਸ਼ਹੂਰ ਕਹਾਵਤ ਤੋਂ ਜਾਣੂ ਹੋਣਾ ਚਾਹੀਦਾ ਹੈ ਜੋ ਅੱਜ ਵੀ ਅਸਲ ਸੱਚ ਹੈ ਕਿ "ਦਾਨ ਹਮੇਸ਼ਾ ਘਰ ਤੋਂ ਸ਼ੁਰੂ ਹੁੰਦਾ ਹੈ"।  ਇਸ ਲਈ ਜੇਕਰ ਤੁਸੀਂ ਸੱਚਮੁੱਚ ਹੀ ਪੰਜਾਬੀ ਭਾਸ਼ਾ ਨੂੰ ਸੂਬੇ ਦੇ ਕੋਨੇ-ਕੋਨੇ ਵਿੱਚ ਫੈਲਾਉਣਾ ਅਤੇ ਲਾਗੂ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਉਸ 'ਪਾਰਟੀ' ਤੋਂ ਕਰਨੀ ਚਾਹੀਦੀ ਹੈ, ਜਿਸ ਨੂੰ ਸੂਬਾ ਚਲਾਉਣ ਲਈ ਲੋਕਾਂ ਦੁਆਰਾ ਚੁਣਿਆ ਗਿਆ ਹੈ।

ਬਾਜਵਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹੁਣ ਤੱਕ ਆਪਣੀ ਹੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਰਾਘਵ ਚੱਢਾ ਅਤੇ ਸੰਦੀਪ ਪਾਠਕ ਨੂੰ ਮਿਸਾਲ ਕਾਇਮ ਕਰਨ ਅਤੇ ਤੁਰੰਤ ਪੰਜਾਬੀ ਸਿੱਖਣੀ ਸ਼ੁਰੂ ਕਰਨ ਲਈ ਕਿਉਂ ਨਹੀਂ ਕਿਹਾ। ਭਗਵੰਤ ਮਾਨ ਨੇ ਹੁਣ ਤੱਕ ਕੇਜਰੀਵਾਲ ਦੇ ਨਜ਼ਦੀਕੀ ਨਵਲ ਅਗਰਵਾਲ ਨੂੰ ਕਿਉਂ ਨਹੀਂ ਕਿਹਾ, ਜਿਸ ਨੂੰ ਪੰਜਾਬ ਦੇ ਸ਼ਾਸਨ ਦੀ ਨਿਗਰਾਨੀ ਕਰਨ ਲਈ ਵਿਸ਼ੇਸ਼ ਤੌਰ 'ਤੇ ਨਵੀਂ ਦਿੱਲੀ ਤੋਂ ਪੰਜਾਬ ਭੇਜਿਆ ਗਿਆ ਹੈ ਕਿ ਉਹ ਪੰਜਾਬੀ ਸਿੱਖਣ ਅਤੇ ਆਪਣੇ ਰੋਜ਼ਾਨਾ ਦੇ ਕੰਮਕਾਜ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ।

ਬਾਜਵਾ ਨੇ ਕਿਹਾ ਇਸੇ ਤਰ੍ਹਾਂ ਸਾਬਕਾ ਵਧੀਕ ਮੁੱਖ ਸਕੱਤਰ ਅਤੇ ਕੇਜਰੀਵਾਲ ਦੇ ਇਕ ਹੋਰ ਵਿਸ਼ਵਾਸਪਾਤਰ ਸੱਤਿਆ ਗੋਪਾਲ, ਜਿਨ੍ਹਾਂ ਨੂੰ ਪੰਜਾਬ ਦੀ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਆਪਣਾ ਨਿਯਮਤ ਕੰਮ ਕਰਨ ਤੋਂ ਪਹਿਲਾਂ ਪਹਿਲਾਂ ਪੰਜਾਬੀ ਸਿੱਖਣ ਲਈ ਕਿਉਂ ਨਹੀਂ ਕਿਹਾ ਜਾਣਾ ਚਾਹੀਦਾ ਹੈ।  ਰਿਟਾਇਰਡ ਇੰਡੀਅਨ ਰੈਵੇਨਿਊ ਸਰਵਿਸਿਜ਼ (ਆਈਆਰਐਸ) ਅਧਿਕਾਰੀ ਰਾਕੇਸ਼ ਗੋਇਲ, ਜਿਸ ਨੂੰ ਕੇਜਰੀਵਾਲ ਦੁਆਰਾ ਚੁਣਿਆ ਗਿਆ ਸੀ ਅਤੇ ਰੇਰਾ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ, ਨੂੰ ਆਪਣਾ ਰੋਜ਼ ਦਾ ਕੰਮ ਕਰਨ ਲਈ ਪੰਜਾਬੀ ਸਿੱਖਣ ਲਈ ਕਿਉਂ ਨਹੀਂ ਕਿਹਾ ਜਾਣਾ ਚਾਹੀਦਾ ਹੈ। 

ਬਾਜਵਾ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਪੀਕਰ ਸੰਧਵਾਂ ਦੇ ਨਾਲ ਬੈਠੇ ਹਰਜੋਤ ਸਿੰਘ ਬੈਂਸ ਪੰਜਾਬੀ ਦੀ ਵਰਤੋਂ ਬਾਰੇ ਉਪਦੇਸ਼ ਦਿੰਦੇ ਨਜ਼ਰ ਆਏ। ਹਾਲਾਂਕਿ ਬੈਂਸ ਨੇ ਕਦੇ ਵੀ ਵਿਧਾਨ ਸਭਾ ਸੈਸ਼ਨਾਂ ਦੌਰਾਨ ਸਦਨ ਅੰਦਰ ਪੰਜਾਬੀ ਵਿਚ ਇਕ ਵੀ ਭਾਸ਼ਣ ਨਹੀਂ ਦਿੱਤਾ। 

ਬਾਜਵਾ ਨੇ ਕਿਹਾ ਕਿ 'ਆਪ' ਨੇਤਾਵਾਂ ਨੂੰ ਵੱਡੇ-ਵੱਡੇ ਬਿਆਨ ਦੇਣ ਦੀ ਆਦਤ ਹੈ ਅਤੇ ਉਹ ਕਦੇ ਵੀ ਬੇਤੁਕੇ ਵਾਅਦੇ ਕਰਨ ਤੋਂ ਪਿੱਛੇ ਨਹੀਂ ਹਟਦੇ। ਹਾਲਾਂਕਿ ਅਸਲ ਵਿਚ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰ ਸਕੇ ਅਤੇ ਕਦੇ ਵੀ ਆਪਣੇ ਸ਼ਬਦਾਂ 'ਤੇ ਕਾਇਮ ਨਹੀਂ ਰਹੇ।

Related Post