Office Yoga Poses: ਦਫਤਰ 'ਚ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਕਰੋ ਇਹ 6 ਯੋਗ ਆਸਣ, ਮਿਲੇਗਾ ਫਾਇਦਾ

ਅੱਜਕਲ੍ਹ ਦੀ ਰੁਝੀ ਭਰੀ ਜਿੰਦਗੀ 'ਚ ਲੋਕ ਆਪਣੀ ਫਿਟਨੈਸ ਲਈ ਸਮਾਂ ਨਹੀਂ ਕੱਢ ਪਾਉਂਦੇ ਹਨ। ਅਜਿਹੇ 'ਚ ਜਦੋਂ ਤੁਸੀਂ ਦਿਨ 'ਚ 9 ਘੰਟੇ ਦਫਤਰ 'ਚ ਕੰਮ ਕਰਦੇ ਹੋ ਤਾਂ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

By  Aarti June 20th 2024 03:44 PM

Office Yoga Poses: ਜੇਕਰ ਤੁਸੀਂ ਨੌਕਰੀ ਪੇਸ਼ਾ ਹੋ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਦਫ਼ਤਰ 'ਚ ਲਗਾਤਾਰ 9 ਤੋਂ 10 ਘੰਟੇ ਕੰਮ ਕਰਨ ਨਾਲ ਮਨ ਅਤੇ ਸਰੀਰ ਦੋਵਾਂ 'ਤੇ ਅਸਰ ਪੈਂਦਾ ਹੈ। ਦਫਤਰ 'ਚ ਬੈਠ ਕੇ ਸਿਰਦਰਦ, ਥਕਾਵਟ ਅਤੇ ਤਣਾਅ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਯੋਗ ਦੀ ਮਦਦ ਲੈ ਸਕਦੇ ਹੋ। ਦਸ ਦਈਏ ਕਿ ਯੋਗਾ ਨਾ ਸਿਰਫ਼ ਤੁਹਾਨੂੰ ਸਰੀਰਕ ਤੌਰ 'ਤੇ ਤੰਦਰੁਸਤ ਰੱਖਣ 'ਚ ਮਦਦ ਕਰਦਾ ਹੈ ਸਗੋਂ ਮਾਨਸਿਕ ਸ਼ਾਂਤੀ ਵੀ ਦਿੰਦਾ ਹੈ।

ਅੱਜਕਲ੍ਹ ਦੀ ਰੁਝੀ ਭਰੀ ਜਿੰਦਗੀ 'ਚ ਲੋਕ ਆਪਣੀ ਫਿਟਨੈਸ ਲਈ ਸਮਾਂ ਨਹੀਂ ਕੱਢ ਪਾਉਂਦੇ ਹਨ। ਅਜਿਹੇ 'ਚ ਜਦੋਂ ਤੁਸੀਂ ਦਿਨ 'ਚ 9 ਘੰਟੇ ਦਫਤਰ 'ਚ ਕੰਮ ਕਰਦੇ ਹੋ ਤਾਂ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਤਣਾਅ, ਗਰਦਨ 'ਚ ਦਰਦ ਜਾਂ ਸਿਰ ਦਰਦ, ਤਾਂ ਤੁਸੀਂ ਇਨ੍ਹਾਂ ਸਮਸਿਆਵਾਂ ਤੋਂ ਰਾਹਤ ਪਾਉਣ ਲਈ ਦਫਤਰ 'ਚ ਬੈਠ ਕੇ ਕੁਝ ਯੋਗਾਸਨਾਂ ਦਾ ਅਭਿਆਸ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਦਫ਼ਤਰ 'ਚ ਤਣਾਅ ਅਤੇ ਥਕਾਵਟ ਤੋਂ ਛੁਟਕਾਰਾ ਪਾਉਣ ਲਈ ਕਿਹੜੇ ਯੋਗਾਸਨ ਕੀਤੇ ਜਾ ਸਕਦੇ ਹਨ?

ਦਫ਼ਤਰ 'ਚ ਯੋਗਾ ਅਭਿਆਸ 

ਦਫਤਰ 'ਚ ਕੰਮ ਕਰਦੇ ਸਮੇਂ ਹਰ ਕਿਸੇ ਨੂੰ ਥਕਾਵਟ, ਸਰੀਰ 'ਚ ਦਰਦ ਅਤੇ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਕੰਮ ਵੀ ਪ੍ਰਭਾਵਿਤ ਹੁੰਦਾ ਹੈ। ਦਸ ਦਈਏ ਕਿ ਕੁਰਸੀ 'ਤੇ ਬੈਠ ਕੇ ਲਗਾਤਾਰ ਕੰਮ ਕਰਨ ਤੋਂ ਬਾਅਦ ਸਰੀਰ ਦੀ ਥਕਾਵਟ ਅਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਬਚਣ ਲਈ ਤੁਸੀਂ ਦਫ਼ਤਰ 'ਚ ਹੀ ਇਨ੍ਹਾਂ ਯੋਗਾਸਨ ਦਾ ਅਭਿਆਸ ਕਰ ਸਕਦੇ ਹੋ।

ਸਟਰੈਚਿੰਗ

ਮਾਹਿਰਾਂ ਮੁਤਾਬਕ ਦਫਤਰ 'ਚ ਬੈਠ ਕੇ ਸਟਰੈਚਿੰਗ ਕਰਨ ਨਾਲ ਤੁਸੀਂ ਦਿਨ ਭਰ ਦੀ ਥਕਾਵਟ ਅਤੇ ਸਰੀਰ ਦੇ ਦਰਦ ਨੂੰ ਘੱਟ ਕਰ ਸਕਦੇ ਹੋ। ਕਿਉਂਕਿ ਇਸ ਨਾਲ ਤੁਹਾਡੇ ਸਰੀਰ 'ਚ ਖੂਨ ਦਾ ਸੰਚਾਰ ਵੀ ਬਿਹਤਰ ਹੁੰਦਾ ਹੈ। ਦਸ ਦਈਏ ਕਿ ਜੋ ਲੋਕ ਯੋਗਾ ਕਰਦੇ ਹਨ ਜਾਂ ਨਿਯਮਿਤ ਤੌਰ 'ਤੇ ਕਸਰਤ ਕਰਦੇ ਹਨ, ਉਹ ਪਹਿਲਾਂ ਸਟ੍ਰੈਚਿੰਗ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ, ਤੁਸੀਂ ਸਟ੍ਰੈਚ ਦੀ ਮਦਦ ਵੀ ਲੈ ਸਕਦੇ ਹੋ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਸਟ੍ਰੈਚਿੰਗ ਕਰਦੇ ਹੋ, ਤਾਂ ਇਹ ਤੁਹਾਡੇ ਸਰੀਰ 'ਚ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਫਾਇਦੇਮੰਦ ਹੁੰਦਾ ਹੈ। ਸਰੀਰ ਦੀ ਕਠੋਰਤਾ ਅਤੇ ਦਰਦ ਆਦਿ 'ਚ ਵੀ ਸਟਰੈਚਿੰਗ ਫਾਇਦੇਮੰਦ ਹੈ।

ਕੁਰਸੀ ਪੋਜ਼ 

ਤੁਸੀਂ ਦਫਤਰ 'ਚ ਤਣਾਅ, ਸਿਰ ਦਰਦ, ਕਮਰ ਦਰਦ ਅਤੇ ਸਰੀਰ ਦੇ ਦਰਦ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕੁਰਸੀ ਪੋਜ਼ ਦਾ ਅਭਿਆਸ ਕਰ ਸਕਦੇ ਹੋ। ਅਜਿਹਾ ਕਰਨ ਨਾਲ, ਤੁਹਾਨੂੰ ਕਮਰ ਦਰਦ ਅਤੇ ਲੱਤਾਂ ਦੀਆਂ ਮਾਸਪੇਸ਼ੀਆਂ 'ਚ ਦਰਦ ਤੋਂ ਰਾਹਤ ਮਿਲੇਗੀ। ਦਸ ਦਈਏ ਕਿ ਇਸ ਦਾ ਨਿਯਮਤ ਅਭਿਆਸ ਤੁਹਾਡੀ ਕਮਰ, ਰੀੜ੍ਹ ਦੀ ਹੱਡੀ ਅਤੇ ਲੱਤਾਂ ਨੂੰ ਮਜ਼ਬੂਤ ​​ਬਣਾਉਂਦਾ ਹੈ। ਮਾਹਿਰਾਂ ਮੁਤਾਬਕ ਇਸ ਨੂੰ ਉਤਕਟਾਸਨ ਵੀ ਕਿਹਾ ਜਾਂਦਾ ਹੈ। ਇਸ ਦਾ ਅਭਿਆਸ ਰੀੜ੍ਹ ਦੀ ਹੱਡੀ, ਛਾਤੀ ਅਤੇ ਪਿੱਠ ਦੇ ਹੇਠਲੇ ਹਿੱਸੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਉਤਕਟਾਸਨ ਦਾ ਨਿਯਮਤ ਅਭਿਆਸ ਸਰੀਰ ਅਤੇ ਮਨ ਦੋਵਾਂ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਦਫਤਰ 'ਚ ਤਣਾਅ ਨੂੰ ਘੱਟ ਕਰਨ ਅਤੇ ਦਰਦ ਆਦਿ ਤੋਂ ਛੁਟਕਾਰਾ ਪਾਉਣ ਲਈ ਇਸ ਦਾ ਅਭਿਆਸ ਫਾਇਦੇਮੰਦ ਹੁੰਦਾ ਹੈ।

ਗਰੁਡਾਸ ਜਾਂ ਈਗਲ ਪੋਜ਼

ਜੇਕਰ ਤੁਸੀਂ ਦਫਤਰ 'ਚ ਕੰਮ ਕਰਦੇ ਸਮੇਂ ਥਕਾਵਟ ਅਤੇ ਤਣਾਅ ਹੁੰਦਾ ਹੈ ਤਾਂ ਤੁਹਾਨੂੰ ਤੁਸੀਂ ਗਰੁਡਾਸਨ ਜਾਂ ਈਗਲ ਪੋਜ਼ ਦਾ ਅਭਿਆਸ ਕਰਨਾ ਚਾਹੀਦਾ ਹੈ। ਕਿਉਂਕਿ ਅਜਿਹਾ ਕਰਨ ਨਾਲ ਮੋਢਿਆਂ, ਕੁੱਲ੍ਹੇ, ਉੱਪਰਲੀ ਪਿੱਠ ਅਤੇ ਪੱਟਾਂ ਨੂੰ ਫਾਇਦਾ ਮਿਲਦਾ ਹੈ। ਦਸ ਦਈਏ ਕਿ ਈਗਲ ਪੋਜ਼ ਕਰਨ ਨਾਲ ਤੁਹਾਡੇ ਹੱਥਾਂ ਅਤੇ ਮੋਢਿਆਂ ਦੀਆਂ ਮਾਸਪੇਸ਼ੀਆਂ ਦਾ ਦਰਦ ਵੀ ਦੂਰ ਹੋ ਜਾਵੇਗਾ। ਮਾਹਿਰਾਂ ਮੁਤਾਬਕ ਇਸ ਆਸਣ ਦਾ ਅਭਿਆਸ ਕਰਨ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ। ਜੇਕਰ ਤੁਸੀਂ ਦਫਤਰ 'ਚ ਕੰਮ ਕਰਦੇ ਸਮੇਂ ਥਕਾਵਟ ਜਾਂ ਤਣਾਅ ਮਹਿਸੂਸ ਕਰ ਰਹੇ ਹੋ, ਤਾਂ ਇਸ ਦਾ ਅਭਿਆਸ ਕਰਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਗਰੁਡਾਸਨ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ।

ਸੁਖਾਸਨ 

ਦਫਤਰ 'ਚ ਲਗਾਤਾਰ ਕੰਮ ਕਰਨ ਕਾਰਨ ਥਕਾਵਟ ਅਤੇ ਤਣਾਅ ਨੂੰ ਘੱਟ ਕਰਨ ਲਈ ਤੁਸੀਂ ਸੁਖਾਸਨ ਦਾ ਅਭਿਆਸ ਕਰ ਸਕਦੇ ਹੋ। ਕਿਉਂਕਿ ਇਸ ਨੂੰ ਸਭ ਤੋਂ ਬੁਨਿਆਦੀ ਅਤੇ ਆਸਾਨ ਯੋਗਾ ਮੰਨਿਆ ਜਾਂਦਾ ਹੈ। ਤੁਸੀਂ ਦਫ਼ਤਰ 'ਚ ਇਸ ਦਾ ਅਭਿਆਸ ਆਸਾਨੀ ਨਾਲ ਕਰ ਸਕਦੇ ਹੋ। ਵੈਸੇ ਤਾਂ ਤੁਸੀਂ ਇਸ ਆਸਣ ਦੇ ਨਾਮ ਤੋਂ ਹੀ ਸਮਝ ਸਕਦੇ ਹੋ ਕਿ ਇਸ ਨੂੰ ਕਰਨ ਦਾ ਉਦੇਸ਼ ਸ਼ਾਂਤੀ ਅਤੇ ਖੁਸ਼ੀ ਦੀ ਪ੍ਰਾਪਤੀ ਹੈ। ਦਸ ਦਈਏ ਕਿ ਸੁਖਾਸਨ ਦਾ ਅਭਿਆਸ ਕਰਨ ਨਾਲ ਤੁਹਾਡੇ ਸਰੀਰ ਨੂੰ ਖੁਸ਼ੀ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਨਾਲ ਹੀ ਇਸ ਦਾ ਅਭਿਆਸ ਰੀੜ੍ਹ ਦੀ ਹੱਡੀ ਨੂੰ ਸਿੱਧਾ ਕਰਦਾ ਹੈ ਅਤੇ ਕਈ ਹੋਰ ਫਾਇਦੇ ਵੀ ਪ੍ਰਦਾਨ ਕਰਦਾ ਹੈ। ਦਫਤਰ 'ਚ ਤਣਾਅ ਅਤੇ ਦਰਦ ਤੋਂ ਛੁਟਕਾਰਾ ਪਾਉਣ ਲਈ, ਤੁਸੀਂ ਜ਼ਮੀਨ 'ਤੇ ਜਾਂ ਆਪਣੀ ਕੁਰਸੀ 'ਤੇ ਬੈਠ ਕੇ ਸੁਖਾਸਨ ਦਾ ਅਭਿਆਸ ਕਰ ਸਕਦੇ ਹੋ।

ਗਰਦਨ ਦੇ ਰੋਲ 

ਦਫਤਰ 'ਚ ਦਿਨ ਭਰ ਲਗਾਤਾਰ ਕੰਮ ਕਰਨ ਕਾਰਨ ਲੋਕ ਅਕਸਰ ਗਰਦਨ ਦੇ ਦਰਦ ਅਤੇ ਖਿਚਾਅ ਤੋਂ ਪੀੜਤ ਰਹਿੰਦੇ ਹਨ। ਅਜਿਹੇ 'ਚ ਜੇਕਰ ਕੰਮ ਕਰਦੇ ਸਮੇਂ ਤੁਹਾਨੂੰ ਇਹ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਤਾਂ ਤੁਹਾਡਾ ਕੰਮ ਵੀ ਪ੍ਰਭਾਵਿਤ ਹੋ ਸਕਦਾ ਹੈ। ਦਸ ਦਈਏ ਕਿ ਇਹ ਸਮੱਸਿਆ ਜ਼ਿਆਦਾਤਰ ਕੰਪਿਊਟਰ ਜਾਂ ਲੈਪਟਾਪ 'ਤੇ ਲਗਾਤਾਰ ਬੈਠਣ ਅਤੇ ਕੰਮ ਕਰਨ ਨਾਲ ਹੋ ਸਕਦੀ ਹੈ। ਜਾਂ ਗਰਦਨ ਝੁਕ ਕੇ ਕੰਮ ਕਰਨ ਵਾਲੇ ਲੋਕ ਇਸ ਸਮੱਸਿਆ ਦਾ ਸਾਹਮਣਾ ਕਰਦੇ ਰਹਿੰਦੇ ਹਨ। ਦਫ਼ਤਰ 'ਚ ਗਰਦਨ ਦੇ ਦਰਦ ਅਤੇ ਗਰਦਨ ਦੇ ਅਕੜਾਅ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਗਰਦਨ ਦੇ ਰੋਲ ਦੀ ਮਦਦ ਲੈ ਸਕਦੇ ਹੋ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: ਚਾਹ ਪੀਣ ਦੀ ਹੈ ਆਦਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਹੋਵੇਗਾ ਕੋਈ ਨੁਕਸਾਨ !

Related Post