ਟੋਲ ਪਲਾਜਿਆਂ ਦੀ ਮਿਆਦ ਪੂਰੀ ਹੋਣ ਵਾਲੀ ਹੁੰਦੀ ਹੈ ਤਾਂ ਸੀਐੱਮ ਮਾਨ ਉਨ੍ਹਾਂ ਨੂੰ ਬੰਦ ਕਰਵਾ ਕੇ ਵਾਹ ਵਾਹ ਖੱਟ ਲੈਂਦੇ : ਬਾਜਵਾ

By  Pardeep Singh February 16th 2023 01:43 PM -- Updated: February 16th 2023 02:17 PM

Congress on Toll plaza: ਕਾਂਗਰਸੀ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੀਐਮੱਮ ਭਗਵੰਤ ਮਾਨ ਵੱਲੋਂ ਟੋਲ ਪਲਾਜ਼ੇ ਬੰਦ ਕਰਵਾਉਣ ਦੇ ਮੁੱਦੇ ਉੱਤੇ ਪ੍ਰੈਸ ਕਾਨਫਰੰਸ ਕਰਦੇ ਹੋਏ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧੇ ਹਨ। ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਟੋਲ ਪਲਾਜਿਆਂ ਦੀ ਮਿਆਦ ਪੂਰੀ ਹੋਣ ਵਾਲੀ ਹੁੰਦੀ ਹੈ, ਉਨ੍ਹਾਂ ਨੂੰ ਬੰਦ ਕਰਵਾ ਕੇ ਵਾਹ ਵਾਹੀ ਖੱਟ ਰਹੇ ਹਨ। ਇਸ ਮੌਕੇ ਡਿਪਟੀ ਐਲਓਪੀ ਨੇਤਾ ਰਾਜਕੁਮਾਰ ਚੱਬੇਵਾਲ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਿਰਫ਼ ਆਪਣਾ ਰਾਂਝਾ ਰਾਜੀ ਕਰਨ ਲਈ ਇਹ ਸਭ ਕੁਝ ਕਰ ਰਹੇ ਹਨ।

ਟੋਲ ਪਲਾਜਿਆਂ ਨੂੰ ਲੈ ਕੇ ਵੱਡੇ ਖੁਲਾਸੇ 

ਬਾਜਵਾ ਦਾ ਕਹਿਣਾ ਹੈ ਕਿ ਮੁੱਖ ਭਗਵੰਤ ਮਾਨ ਨੇ ਮਜਾਰੀ (ਨਵਾਂਸ਼ਹਿਰ), ਨੰਗਲ ਸ਼ਹੀਦਾਂ ਤੇ ਮਾਨਗੜ੍ਹ (ਹੁਸ਼ਿਆਪੁਰ) ਟੋਲ ਪਲਾਜ਼ੇ ਬੰਦ ਕਰਵਾਉਣ ਤੋਂ ਬਾਅਦ ਕਿਹਾ ਸੀ ਕਿ ਸਮਝੌਤੇ ਮੁਤਾਬਕ ਇਹ ਟੋਲ 10 ਸਾਲ ਪਹਿਲਾਂ ਬੰਦ ਹੋਣ ਚਾਹੀਦੇ ਸਨ ਪਰ ਉਸ ਨੂੰ ਦੱਸਣ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਸਭ ਕੁਝ ਜਾਣਦੇ ਹਨ। ਬਾਜਵਾ ਦਾ ਕਹਿਣਾ ਹੈ ਕਿ ਇਹ ਟੋਲ ਪਲਾਜਾ 2024 ਵਿੱਚ ਖੁਦ ਹੀ ਬੰਦ ਹੋ ਜਾਣੇ ਸਨ। ਬਾਜਵਾ ਦਾ ਕਹਿਣਾ ਹੈ ਕਿ ਸੜਕਾਂ ਉੱਤੇ ਪੀਡੀਆਈਬੀ ਦਾ  ਬੋਰਡ ਲੱਗਿਆ ਹੋਇਆ ਹੈ ਉਨ੍ਹਾਂ ਦਾ 17 ਸਾਲ ਕੰਟਰੈਕਟ ਹੈ ਅਤੇ ਸੀਐੱਮ ਪੀਡੀਆਈਬੀ ਦੇ ਚੇਅਰਮੈਨ ਹਨ।

ਸੀਐਮ ਆਪਣਾ ਰਾਂਝਾ ਰਾਜੀ ਕਰ ਰਹੇ ਹਨ 

ਰਾਜਕੁਮਾਰ ਚੱਬੇਵਾਲ ਅਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਇਹ ਤਾਂ ਮੁੱਖ ਮੰਤਰੀ ਵੱਲੋਂ ਬੰਦ ਕਰਵਾਏ ਟੋਲ ਵੈਸੇ ਵੀ 2024 ਵਿੱਚ ਬੰਦ ਹੋ ਜਾਣੇ ਸਨ। ਹੁਣ ਕੰਪਨੀ ਨਾਲ ਜਾਣ ਬੁੱਝ ਕੇ ਮਿਲੀਭੁਗਤ ਨਾਲ ਬੰਦ ਕਰਵਾਏ ਗਏ ਹਨ ਤਾਂ ਕਿ ਕੰਪਨੀ ਅਦਾਲਤ ਵਿੱਚ ਜਾਵੇ ਅਤੇ ਰਿਆਇਤ ਪ੍ਰਾਪਤ ਕਰ ਸਕੇ। ਇਹ ਸਭ ਮੁੱਖ ਮੰਤਰੀ ਆਪਣਾ ਰਾਂਝਾ ਰਾਜੀ ਕਰਨ ਲਈ ਕਰ ਰਹੇ ਹਨ, ਹੋਰ ਕੁੱਝ ਨਹੀਂ।

ਜ਼ੀਰਾ ਫੈਕਟਰੀ ਬਿਨ੍ਹਾਂ ਜਾਂਚ ਕੀਤਿਆਂ ਬੰਦ

ਉਨ੍ਹਾਂ ਕਿਹਾ ਕਿ ਸਰਕਾਰ ਨੇ ਕੱਲ੍ਹ ਤਿੰਨ ਟੋਲ ਪਲਜਾ ਬੰਦ ਕੀਤਾ ਅਤੇ ਜਦੋਂ ਕਿ ਪੰਜਾਬ ਵਿੱਚ ਪਿਛਲੀ ਸਰਕਾਰ ਦਰਮਿਆਨ 2007 ਤੋਂ 2022 ਤੱਕ 15 ਟੋਲ ਬਣੇ ਹਨ। ਉਨ੍ਹਾਂ ਕਿਹਾ ਕਿ ਕਿ ਐਨ.ਐਚ.ਆਈ. ਦਾ ਇਹ ਯੋਗਦਾਨ ਹੁੰਦਾ ਹੈ, ਲੋਕਾਂ ਦੀ ਚੋੜੀਆਂ ਸੜਕਾਂ ਦਿੱਤੀਆਂ ਜਾਣ। ਬਾਜਵਾ ਨੇ ਕਿਹਾ ਟੋਲ ਦਾ 17 ਸਾਲ ਦਾ ਠੇਕਾ ਸੀ। ਬਾਜਵਾ ਨੇ ਕਿਹਾ ਕਿ ਮਾਨ ਸਰਕਾਰ ਨੇ ਬਿਨਾਂ ਸਰਕਾਰੀ ਜਾਂਚ ਕੀਤਿਆਂ ਜ਼ੀਰਾ ਫੈਕਟਰੀ ਬੰਦ ਕੀਤੀ ਹੈ। ਕੋਰਟ ਫੈਕਟਰੀ ਨੂੰ ਫਿਰ ਖੋਲ੍ਹ ਦੇਵੇਗੀ ਅਤੇ ਸਰਕਾਰ ਨੂੰ ਜੁਰਮਾਨਾ ਲਾਇਆ ਜਾਵੇਗਾ। ਟੋਲ ਵਾਲੇ ਵੀ ਅਦਾਲਤ ਜਾਣਗੇ ਅਤੇ ਅਦਾਲਤ ਤੋਂ ਫਿਰ ਸਰਕਾਰ ਨੂੰ ਜੁਰਮਾਨਾ ਲੱਗੇਗਾ।

ਰਾਜਪਾਲ ਨੇ ਕੋਈ ਗਲਤ ਸਵਾਲ ਨਹੀਂ ਪੁੱਛਿਆ

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੀਐਮ ਮਾਨ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦੀ ਸਲਾਹ ਦੇ ਰਹੇ ਹਨ। ਲੋਕਾਂ ਨੂੰ ਪਤਾ ਹੈ ਕਿ ਇੱਥੇ ਕੋਈ ਸੁਰੱਖਿਅਤ ਨਹੀਂ ਹੈ। ਇੱਥੋਂ ਤੱਕ ਕਿ ਸੀਐਮ ਦੀ ਘਰਵਾਲੀ ਨੂੰ 40 ਸੁਰੱਖਿਆ ਕਰਮਚਾਰੀ ਦਿੱਤੇ ਗਏ ਹਨ। ਸੀਐਮ ਆਪ 800 ਗਾਰਡ ਨਾਲ ਲੈ ਕੇ ਤੁਰਦੇ ਹਨ। ਇਹ ਸੰਦੇਸ਼ ਜਾ ਰਿਹਾ ਹੈ ਕਿ ਪੰਜਾਬ ਵਿੱਚ ਕੋਈ ਵੀ ਉਦਯੋਗਪਤੀ ਸੁਰੱਖਿਅਤ ਨਹੀਂ ਹੈ ਤੇ ਕੋਈ ਵੀ ਨਿਵੇਸ਼ ਨਹੀਂ ਕਰੇਗਾ। ਬਾਜਵਾ ਨੇ ਕਿਹਾ ਕਿ ਰਾਜਪਾਲ ਹੱਥੋਂ ਸਹੁੰ ਚੁੱਕੇ ਕੇ ਵੀ ਸੀਐਮ ਮਾਨ ਰਾਜਪਾਲ ਨੂੰ ਸੰਵਿਧਾਨਕ ਮੁਖੀ ਨਹੀਂ ਮੰਨ ਰਹੇ। ਰਾਜਪਾਲ ਨੇ ਕੋਈ ਗਲਤ ਸਵਾਲ ਨਹੀਂ ਪੁੱਛਿਆ ਹੈ।

ਕੇਂਦਰ ਦੇ ਝਟਕੇ ਸਾਰਿਆਂ ਨੂੰ ਲੱਗਣਗੇ

ਬਾਜਵਾ ਨੇ ਕਿਹਾ ਕਿ ਪੰਜਾਬ ਸੰਕਟ ਵਿੱਚ ਹੈ ਤੇ ਕਰਜ਼ੇ ਵਿੱਚ ਡੁੱਬ ਰਿਹਾ ਹੈ। ਜੇਕਰ ਕੇਂਦਰ ਰਾਜ ਨੂੰ ਕੋਈ ਝਟਕਾ ਦਿੰਦੀ ਹੈ ਤਾਂ ਸਾਰਿਆਂ ਨੂੰ ਲੱਗਣਾ ਹੈ। ਇਹੀ ਕਾਰਨ ਹੈ ਕਿ ਆਯੁਸ਼ਮਾਨ ਯੋਜਨਾ ਦਾ ਕੇਂਦਰ 550 ਕਰੋੜ ਰੋਕ ਰਿਹਾ ਹੈ। ਕੋਇਲਾ ਵੀ ਅਡਾਨੀ ਪੋਰਟ ਤੋਂ ਆਵੇਗਾ। ਇਹ ਵੀ ਬਹੁਤ ਵੱਡਾ ਝਟਕਾ ਹੈ। ਇਸਦੀ ਗੱਲ ਕੋਈ ਨਹੀਂ ਕਰ ਰਿਹਾ ਹੈ। ਸੂਬਾ ਗਲਤ ਰਾਹੇ ਜਾ ਰਿਹਾ ਹੈ। ਸੂਬੇ ਦਾ ਜਹਾਜ ਗਲਤ ਆਦਮੀ ਦੇ ਹੱਥ ਵਿੱਚ ਦੇ ਦਿੱਤਾ ਗਿਆ ਹੈ। ਪੰਜਾਬ ਦੇ ਸਾਰੇ ਵਿਭਾਗਾਂ ਦੀ ਹਾਲਤ ਖਰਾਬ ਹੈ ਅਤੇ 750 ਕਰੋੜ ਵਿਗਿਆਪਨ ਉੱਤੇ ਹੀ ਖਰਚ ਦਿੱਤੇ ਗਏ ਹਨ। 


Related Post