ਫੋਨ ਗੁੰਮ ਹੋਣ ’ਤੇ ਸਭ ਤੋਂ ਪਹਿਲਾਂ ਕਰੋ ਇਹ ਕੰਮ, ਨਿੱਜੀ ਜਾਣਕਾਰੀਆਂ ਦਾ ਨਹੀਂ ਹੋਵੇਗਾ ਗਲਤ ਇਸਤੇਮਾਲ

By  Aarti March 21st 2024 03:42 PM

Lost Smartphone: ਅੱਜਕਲ੍ਹ ਹਰ ਕਿਸੇ ਲਈ ਸਮਾਰਟਫੋਨ ਇੱਕ ਵਡੀ ਲੋੜ ਹੈ। ਅਜਿਹੇ 'ਚ ਫੋਨ ਤੋਂ ਬਿਨਾ ਘਰ ਤੋਂ ਬਾਹਰ ਜਾਣਾ ਮੁਸ਼ਕਲ ਹੈ। ਦਸ ਦਈਏ ਕਿ ਇਹ ਯੰਤਰ ਜ਼ਿਆਦਾਤਰ ਦਿਨ ਸਾਡੇ ਕੋਲ ਹੀ ਰਹਿੰਦਾ ਹੈ, ਕਿਉਂਕਿ ਇਹ ਸਾਡੀਆਂ ਰੋਜ਼ਾਨਾ ਦੀਆਂ ਲੋੜ੍ਹਾਂ ਨਾਲ ਜੁੜਦੀਆਂ ਹੋਇਆ ਹੈ। ਫ਼ੋਨ ਕਾਲਿੰਗ, ਚੈਟਿੰਗ, ਫਾਈਲ ਸ਼ੇਅਰਿੰਗ ਅਤੇ ਇੰਟਰਨੈੱਟ ਲਈ ਵਰਤਿਆ ਜਾਂਦਾ ਹੈ। ਜੋ ਯੰਤਰ ਪਰਛਾਵੇਂ ਵਾਂਗ ਤੁਹਾਡੇ ਨਾਲ ਹੁੰਦਾ ਹੈ, ਪਰ ਜੇਕਰ ਗੁਆਚ ਜਾਵੇ ਤਾਂ ਕੀ ਹੋਵੇਗਾ?
ਅਜਿਹੇ 'ਚ ਡਿਵਾਈਸ ਦੀ ਦੁਰਵਰਤੋਂ ਕਾਰਨ ਸਭ ਤੋਂ ਵੱਡਾ ਖ਼ਤਰਾ ਬਣਿਆ ਹੋਇਆ ਹੈ। ਇਹ ਯਕੀਨੀ ਬਣਾਉਣ ਲਈ ਕੁਝ ਫੌਰੀ ਕਦਮ ਚੁੱਕਣ ਦੀ ਜ਼ਰੂਰਤ ਹੈ ਕਿ ਡੇਟਾ ਦੀ ਦੁਰਵਰਤੋਂ ਨਾ ਹੋਵੇ, ਹਰ ਸਮਾਰਟਫੋਨ ਯੂਜ਼ਰ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਗਲਾਂ ਬਾਰੇ

ਪਹਿਲਾਂ ਆਪਣਾ ਸਿਮ ਬਲੌਕ ਕਰਵਾਓ : 

ਆਪਣੇ ਫ਼ੋਨ ਦੀ ਦੁਰਵਰਤੋਂ ਹੋਣ ਤੋਂ ਰੋਕਣ ਲਈ, ਜੇਕਰ ਤੁਸੀਂ ਡੀਵਾਈਸ ਗੁਆ ਬੈਠਦੇ ਹੋ ਤਾਂ ਤੁਰੰਤ ਸਿਮ ਨੂੰ ਬਲਾਕ ਕਰੋ। ਦਸ ਦਈਏ ਕਿ ਅਜਿਹਾ ਕਰਨ ਲਈ ਤੁਸੀਂ ਸੇਵਾ ਪ੍ਰਦਾਤਾ ਨੂੰ ਕਾਲ ਕਰ ਸਕਦੇ ਹੋ। ਕਿਉਂਕਿ ਨੈੱਟਵਰਕ ਅਤੇ ਡਾਟਾ ਸੇਵਾ ਦੇ ਬੰਦ ਹੋਣ ਕਾਰਨ ਫੋਨ ਦੀ ਦੁਰਵਰਤੋਂ ਨੂੰ ਕੁਝ ਸਮੇਂ ਲਈ ਰੋਕਿਆ ਜਾ ਸਕਦਾ ਹੈ।

ਤੁਰੰਤ ਫੋਨ ਨੂੰ ਲਾਕ ਕਰੋ : 

ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ੍ਹ ਹਰ ਕਿਸੇ ਦੇ ਫੋਨ 'ਚ ਪਾਸਵਰਡ ਲੱਗੇ ਹੁੰਦੇ ਹਨ ਅਜਿਹੇ 'ਚ ਜੇਕਰ ਤੁਹਾਡਾ ਫੋਨ ਗੁੰਮ ਹੋ ਜਾਂਦਾ ਹੈ ਜਾਂ ਚੋਰੀ ਜਾਂਦਾ ਹੈ ਤਾਂ ਮਾਹਿਰਾਂ ਵਲੋਂ ਫੋਨ ਨੂੰ ਤੁਰੰਤ ਲਾਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦਸ ਦਈਏ ਕਿ ਤੁਸੀਂ ਫੋਨ ਫਾਈਂਡਰ ਐਪ ਦੀ ਮਦਦ ਨਾਲ, ਫੋਨ ਤੋਂ ਸਾਰਾ ਮਹੱਤਵਪੂਰਨ ਡੇਟਾ ਮਿਟਾਓ ਅਤੇ ਡਿਵਾਈਸ ਨੂੰ ਲੌਕ ਕਰ ਸਕਦੇ ਹੋ।

ਫ਼ੋਨ ਟ੍ਰੈਕ ਕਰੋ : 

ਜਦੋਂ ਤੁਹਾਡਾ ਫ਼ੋਨ ਗੁੰਮ ਹੋ ਜਾਂਦਾ ਹੈ, ਤਾਂ ਕੇਂਦਰ ਸਰਕਾਰ ਦੇ CEIR ਪੋਰਟਲ (https://www.ceir.gov.in/Home/index.jsp) 'ਤੇ ਜਾਣਾ ਹੋਵੇਗਾ ਅਤੇ ਡਿਵਾਈਸ ਨੂੰ ਤੁਰੰਤ ਬਲੌਕ ਕਰਵਾਉਣਾ ਹੋਵੇਗਾ। ਦਸ ਦਈਏ ਕਿ ਇਸ ਪੋਰਟਲ 'ਤੇ ਗੁੰਮ ਹੋਏ ਫ਼ੋਨਾਂ ਨੂੰ ਟਰੈਕ ਕਰਨ ਦੀ ਸਹੂਲਤ ਵੀ ਉਪਲਬਧ ਹੁੰਦੀ ਹੈ।

ਫ਼ੋਨ ਦੀ ਸਥਿਤੀ ਦੀ ਜਾਂਚ ਕਰੋ : 

ਦਸ ਦਈਏ ਕਿ ਤੁਸੀਂ ਗੂਗਲ ਫਾਈਂਡ ਮਾਈ ਐਪ ਦੀ ਮਦਦ ਫੋਨ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ। ਇਸ ਖਾਸ ਵਿਸ਼ੇਸ਼ਤਾ ਦੀ ਮਦਦ ਨਾਲ ਫੋਨ ਦੇ ਚੋਰੀ ਜਾਂ ਗੁੰਮ ਹੋਣ 'ਤੇ ਡਿਵਾਈਸ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ। 

ਪੁਲਿਸ ਨੂੰ ਸੂਚਿਤ ਕਰੋ : 

ਜੇਕਰ ਤੁਹਾਡਾ ਫ਼ੋਨ ਗੁੰਮ ਹੋ ਗਿਆ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾ ਪੁਲਿਸ ਨੂੰ ਸੂਚਿਤ ਕਰਨ ਚਾਹੀਦਾ ਹੈ। ਜੇਕਰ ਤੁਹਾਡੇ ਫੋਨ ਦੀ ਦੁਰਵਰਤੋਂ ਹੁੰਦੀ ਹੈ ਤਾਂ ਇਹ ਐਫਆਈਆਰ ਇਸ ਗੱਲ ਦਾ ਸਬੂਤ ਬਣ ਸਕਦੀ ਹੈ ਕਿ ਤੁਸੀਂ ਆਪਣੀ ਡਿਵਾਈਸ ਦੀ ਵਰਤੋਂ ਨਹੀਂ ਕਰ ਰਹੇ ਸੀ।

Related Post