ਪਤੀ ਕਹੇ ਮੋਦੀ, ਤਾਂ ਨਾ ਦਿਓ ਰੋਟੀ, CM ਕੇਜਰੀਵਾਲ ਦੀ ਦਿੱਲੀ ਦੀਆਂ ਔਰਤਾਂ ਨੂੰ ਵਿਵਾਦਤ ਅਪੀਲ

CM Kejriwal appeals to Delhi women: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਦੇਸ਼ ਭਰ 'ਚ ਪਾਰਟੀਆਂ ਵੱਲੋਂ ਚੋਣ ਮੁਹਿੰਮ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਆਗੂਆਂ ਵੱਲੋਂ ਇਸ ਦੌਰਾਨ ਵੋਟਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਲਾਲਚ ਅਤੇ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਉਨ੍ਹਾਂ ਵੱਲ ਖਿੱਚੇ ਚਲੇ ਆਉਣ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ( arvind-kejriwal) ਨੇ ਵੀ ਔਰਤਾਂ ਨੂੰ ਇੱਕ ਅਜਿਹੀ ਹੀ ਅਨੋਖੀ ਅਪੀਲ ਕਰ ਛੱਡੀ ਹੈ। ਸੀਐਮ ਕੇਜਰੀਵਾਲ ਨੇ ਇੱਕ ਭਾਸ਼ਣ ਦੌਰਾਨ ਦਿੱਲੀ ਦੀਆਂ ਔਰਤਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (pm-modi) ਦਾ ਨਾਂ ਲੈਣ 'ਤੇ ਆਪਣੇ ਪਤੀ ਨੂੰ ਰੋਟੀ ਨਾ ਦੇਣ ਲਈ ਕਿਹਾ ਹੈ।
ਦਿੱਲੀ 'ਚ 'ਮਹਿਲਾ ਸਨਮਾਨ ਸਮਾਰੋਹ' ਦੌਰਾਨ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ (Kejriwal Appeal to Women) ਨੇ ਕਿਹਾ, "ਬਹੁਤ ਸਾਰੇ ਆਦਮੀ ਪੀਐਮ ਮੋਦੀ ਦਾ ਨਾਮ ਜਪ ਰਹੇ ਹਨ, ਪਰ ਤੁਸੀ ਹੀ ਉਨ੍ਹਾਂ ਨੂੰ ਠੀਕ ਕਰ ਸਕਦੇ ਹੋ। ਜੇਕਰ ਤੁਹਾਡਾ ਪਤੀ ਮੋਦੀ ਦਾ ਨਾਮ ਲੈਂਦਾ ਹੈ ਤਾਂ ਉਸ ਨੂੰ ਦੱਸੋ ਕਿ ਉਸ ਨੂੰ ਰਾਤ ਦਾ ਖਾਣਾ ਨਹੀਂ ਮਿਲੇਗਾ।"
ਕੇਜਰੀਵਾਲ (delhi-cm-kejriwal) ਨੇ ਔਰਤਾਂ ਨੂੰ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਹੁੰ ਖਾਣ ਲਈ ਕਹਿਣ ਕਿ ਉਹ ਉਨ੍ਹਾਂ ਨੂੰ ਅਤੇ 'ਆਪ' ਨੂੰ ਸਮਰਥਨ ਕਰਨਗੇ। ਉਨ੍ਹਾਂ ਔਰਤਾਂ ਨੂੰ ਇਹ ਵੀ ਕਿਹਾ ਕਿ ਉਹ ਭਾਜਪਾ ਦਾ ਸਮਰਥਨ ਕਰਨ ਵਾਲੀਆਂ ਹੋਰ ਔਰਤਾਂ ਨੂੰ ਦੱਸਣ ਕਿ "ਸਿਰਫ਼ ਤੁਹਾਡਾ ਭਰਾ ਕੇਜਰੀਵਾਲ (aap) ਹੀ ਤੁਹਾਡੇ ਨਾਲ ਖੜ੍ਹਾ ਹੋਵੇਗਾ।" ਮੁੱਖ ਮੰਤਰੀ ਨੇ ਔਰਤਾਂ ਨੂੰ ਕਿਹਾ ਕਿ ਜੇਕਰ ਉਹ ਆਪਣੇ ਪਤੀ ਨੂੰ ਸਹੁੰ ਖੁਆਉਣਗੀਆਂ ਤਾਂ ਪਤੀਆਂ ਨੂੰ ਉਨ੍ਹਾਂ ਦੀ ਗੱਲ ਤਾਂ ਮੰਨਣੀ ਹੀ ਪਵੇਗੀ।
ਦੱਸ ਦਈਏ ਕਿ ਇਹ ਪ੍ਰੋਗਰਾਮ ਦਿੱਲੀ ਸਰਕਾਰ ਵੱਲੋਂ 2024-25 ਦੇ ਬਜਟ 'ਚ 18 ਸਾਲ ਤੋਂ ਵੱਧ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਐਲਾਨ ਤੋਂ ਬਾਅਦ ਗੱਲਬਾਤ ਲਈ ਕਰਵਾਇਆ ਗਿਆ ਸੀ।