T20 WC 2024 : ਗਰੁੱਪ-8 'ਚ ਪਹੁੰਚੀਆਂ ਇਹ ਟੀਮਾਂ, ਭਾਰਤ ਦਾ ਇਨ੍ਹਾਂ ਟੀਮਾਂ ਨਾਲ ਹੋਵੇਗਾ ਮੁਕਾਬਲਾ, ਵੇਖੋ ਪੂਰਾ ਸ਼ਡਿਊਲ

Group 8 Matches Schedule : ਭਾਰਤ ਸਮੇਤ ਸੁਪਰ-8 ਵਿੱਚ ਥਾਂ ਬਣਾਉਣ ਵਾਲੀਆਂ ਸਾਰੀਆਂ ਟੀਮਾਂ ਨੂੰ ਤਿੰਨ-ਤਿੰਨ ਮੈਚ ਖੇਡਣੇ ਹਨ। ਤਿੰਨ ਵਿੱਚੋਂ ਘੱਟੋ-ਘੱਟ ਦੋ ਮੈਚ ਜਿੱਤਣ ਵਾਲੀ ਟੀਮ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਵੇਗੀ। ਭਾਰਤ ਸੁਪਰ-8 ਦੇ ਗਰੁੱਪ-1 ਦਾ ਹਿੱਸਾ ਹੈ।

By  KRISHAN KUMAR SHARMA June 17th 2024 12:33 PM

ICC T20 World Cup 2024 Group 8 Schedule : ਟੀ-20 ਵਿਸ਼ਵ ਕੱਪ 2024 ਦੇ ਗਰੁੱਪ ਸੁਪਰ-8 ਲਈ ਟੀਮਾਂ ਫਾਈਨਲ ਹੋ ਚੁੱਕੀਆਂ ਹਨ। ਸੁਪਰ-8 ਲਈ ਭਾਰਤ, ਆਸਟ੍ਰੇਲੀਆ, ਦੱਖਣੀ ਅਫਰੀਕਾ, ਵੈਸਟਇੰਡੀਜ਼, ਅਫਗਾਨਿਸਤਾਨ, ਅਮਰੀਕਾ, ਇੰਗਲੈਂਡ ਅਤੇ ਬੰਗਲਾਦੇਸ਼ ਕੁਆਲੀਫਾਈ ਕਰ ਚੁੱਕੇ ਹਨ।

ਭਾਰਤ ਖਿਲਾਫ ਸੁਪਰ-8 ਮੈਚ ਲਈ ਦੋ ਟੀਮਾਂ ਦੇ ਨਾਂ ਪਹਿਲਾਂ ਹੀ ਸਾਹਮਣੇ ਆ ਗਏ ਸਨ, ਜਦਕਿ ਬੰਗਲਾਦੇਸ਼ ਤੀਜੀ ਟੀਮ ਬਣ ਗਈ ਹੈ, ਜਿਸ ਦੇ ਖਿਲਾਫ ਅਗਲੇ ਦੌਰ 'ਚ ਰੋਹਿਤ ਸ਼ਰਮਾ (Rohit Sharma) ਦੀ ਕਪਤਾਨੀ ਵਾਲੀ ਟੀਮ ਦਾ ਸਾਹਮਣਾ ਹੋਵੇਗਾ। ਅੱਜ ਬੰਗਲਾਦੇਸ਼ ਨੇ ਨੇਪਾਲ 'ਤੇ 21 ਦੌੜਾਂ ਨਾਲ ਜਿੱਤ ਦਰਜ ਕਰਕੇ ਸੁਪਰ-8 'ਚ ਆਪਣੀ ਜਗ੍ਹਾ ਪੱਕੀ ਕੀਤੀ। ਨੀਦਰਲੈਂਡ ਦੀ ਟੀਮ ਵੀ ਸ਼੍ਰੀਲੰਕਾ ਤੋਂ ਬੁਰੀ ਤਰ੍ਹਾਂ ਹਾਰ ਗਈ ਹੈ। ਅਜਿਹੇ 'ਚ ਬੰਗਲਾਦੇਸ਼ ਨੂੰ ਗਰੁੱਪ ਡੀ 'ਚੋਂ ਅਗਲੇ ਦੌਰ 'ਚ ਜਗ੍ਹਾ ਬਣਾਉਣ 'ਚ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ। ਦੱਖਣੀ ਅਫਰੀਕਾ ਇਸ ਗਰੁੱਪ 'ਚ ਪਹਿਲਾਂ ਹੀ ਆਪਣੀ ਜਗ੍ਹਾ ਬਣਾ ਚੁੱਕਾ ਹੈ। ਭਾਰਤ ਦੇ ਗਰੁੱਪ ਵਿੱਚੋਂ ਅਮਰੀਕਾ ਨੇ ਵੀ ਸੁਪਰ-8 ਲਈ ਕੁਆਲੀਫਾਈ ਕਰ ਲਿਆ ਹੈ।

ਭਾਰਤ ਸਮੇਤ ਸੁਪਰ-8 ਵਿੱਚ ਥਾਂ ਬਣਾਉਣ ਵਾਲੀਆਂ ਸਾਰੀਆਂ ਟੀਮਾਂ ਨੂੰ ਤਿੰਨ-ਤਿੰਨ ਮੈਚ ਖੇਡਣੇ ਹਨ। ਤਿੰਨ ਵਿੱਚੋਂ ਘੱਟੋ-ਘੱਟ ਦੋ ਮੈਚ ਜਿੱਤਣ ਵਾਲੀ ਟੀਮ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਵੇਗੀ। ਭਾਰਤ ਸੁਪਰ-8 ਦੇ ਗਰੁੱਪ-1 ਦਾ ਹਿੱਸਾ ਹੈ। ਇਸ ਗਰੁੱਪ 'ਚ ਆਸਟ੍ਰੇਲੀਆ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਇਕ-ਦੂਜੇ ਨਾਲ ਖੇਡਣਗੀਆਂ।

ਰੋਹਿਤ ਸ਼ਰਮਾ ਐਂਡ ਕੰਪਨੀ ਨੇ ਹੁਣ ਸੁਪਰ-8 ਵਿਚ ਆਪਣਾ ਅਗਲਾ ਮੈਚ 20 ਜੂਨ ਨੂੰ ਅਫਗਾਨਿਸਤਾਨ ਖਿਲਾਫ ਖੇਡਣਾ ਹੈ। ਇਸ ਤੋਂ ਬਾਅਦ ਟੀਮ ਇੰਡੀਆ ਆਪਣਾ ਦੂਜਾ ਮੈਚ ਬੰਗਲਾਦੇਸ਼ ਖਿਲਾਫ ਖੇਡੇਗੀ। ਆਖਿਰਕਾਰ ਟੀਮ ਇੰਡੀਆ ਦਾ ਤੀਜਾ ਅਤੇ ਆਖਰੀ ਸੁਪਰ-8 ਮੈਚ 14 ਜੂਨ ਨੂੰ ਆਸਟ੍ਰੇਲੀਆ ਖਿਲਾਫ ਹੋਵੇਗਾ। ਇਹ ਸਾਰੇ ਮੈਚ ਹੁਣ ਵੈਸਟਇੰਡੀਜ਼ ਵਿੱਚ ਖੇਡੇ ਜਾਣਗੇ।

ਸੁਪਰ-8 ਦਾ ਪੂਰਾ ਸਮਾਂ-ਸਾਰਣੀ- (ਭਾਰਤੀ ਸਮੇਂ ਅਨੁਸਾਰ ਸਥਾਨ)

  • ਅਮਰੀਕਾ ਬਨਾਮ ਦੱਖਣੀ ਅਫਰੀਕਾ 19 ਜੂਨ ਰਾਤ 8 ਵਜੇ ਐਂਟੀਗੁਆ
  • ਇੰਗਲੈਂਡ ਬਨਾਮ ਵੈਸਟ ਇੰਡੀਜ਼ 20 ਜੂਨ ਸਵੇਰੇ 6 ਵਜੇ ਸੇਂਟ ਲੂਸੀਆ
  • ਅਫਗਾਨਿਸਤਾਨ ਬਨਾਮ ਭਾਰਤ 20 ਜੂਨ ਰਾਤ 8 ਵਜੇ ਬਾਰਬਾਡੋਸ
  • ਆਸਟ੍ਰੇਲੀਆ ਬਨਾਮ ਬੰਗਲਾਦੇਸ਼ 21 ਜੂਨ ਸਵੇਰੇ 6 ਵਜੇ ਐਂਟੀਗੁਆ
  • ਇੰਗਲੈਂਡ ਬਨਾਮ ਦੱਖਣੀ ਅਫਰੀਕਾ, 21 ਜੂਨ ਰਾਤ 8 ਵਜੇ ਸੇਂਟ ਲੂਸੀਆ
  • ਅਮਰੀਕਾ ਬਨਾਮ ਵੈਸਟ ਇੰਡੀਜ਼ 22 ਜੂਨ, ਸਵੇਰੇ 6 ਵਜੇ ਬਾਰਬਾਡੋਸ
  • ਭਾਰਤ ਬਨਾਮ ਬੰਗਲਾਦੇਸ਼ 22 ਜੂਨ ਰਾਤ 8 ਵਜੇ ਐਂਟੀਗੁਆ
  • ਅਫਗਾਨਿਸਤਾਨ ਬਨਾਮ ਆਸਟ੍ਰੇਲੀਆ 23 ਜੂਨ ਸਵੇਰੇ 6 ਵਜੇ ਸੇਂਟ ਵਿਨਸੇਂਟ
  • ਅਮਰੀਕਾ ਬਨਾਮ ਇੰਗਲੈਂਡ 23 ਜੂਨ 8 ਵਜੇ ਬਾਰਬਾਡੋਸ
  • ਵੈਸਟ ਇੰਡੀਜ਼ ਬਨਾਮ ਦੱਖਣੀ ਅਫਰੀਕਾ 24 ਜੂਨ ਨੂੰ ਸਵੇਰੇ 6 ਵਜੇ ਐਂਟੀਗੁਆ
  • ਆਸਟ੍ਰੇਲੀਆ ਬਨਾਮ ਭਾਰਤ 24 ਜੂਨ ਰਾਤ 8 ਵਜੇ ਸੇਂਟ ਲੂਸੀਆ
  • ਅਫਗਾਨਿਸਤਾਨ ਬਨਾਮ ਬੰਗਲਾਦੇਸ਼ 25 ਜੂਨ ਸਵੇਰੇ 6 ਵਜੇ ਸੇਂਟ ਵਿਨਸੈਂਟ

Related Post