Allu Arjun released From Jail : ਤੜਕਸਾਰ ਹੀ ਜੇਲ੍ਹ ਚੋਂ ਰਿਹਾਅ ਹੋਏ ਅਦਾਕਾਰ ਅੱਲੂ ਅਰਜੁਨ, ਜ਼ਮਾਨਤ ਮਿਲਣ ਮਗਰੋਂ ਇਸ ਕਾਰਨ ਜੇਲ੍ਹ ’ਚ ਕੱਟਣੀ ਪਈ ਇੱਕ ਰਾਤ

ਪੁਸ਼ਪਾ-2 ਦੇ ਪ੍ਰੀਮੀਅਰ ਦੌਰਾਨ ਔਰਤ ਦੀ ਮੌਤ ਦੇ ਮਾਮਲੇ 'ਚ ਅਦਾਕਾਰ ਅੱਲੂ ਅਰਜੁਨ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਅਦਾਕਾਰ ਦੇ ਪਿਤਾ ਅਤੇ ਸਹੁਰਾ ਉਸ ਨੂੰ ਲੈਣ ਲਈ ਹੈਦਰਾਬਾਦ ਦੀ ਚੰਚਲਗੁਡਾ ਸੈਂਟਰਲ ਜੇਲ ਪਹੁੰਚੇ। ਅੱਲੂ ਅਰਜੁਨ ਨੂੰ ਕੱਲ੍ਹ ਹੀ ਇਸ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਸੀ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਜੇਲ੍ਹ ਵਿੱਚ ਰਾਤ ਕੱਟਣੀ ਪਈ।

By  Aarti December 14th 2024 08:40 AM

Allu Arjun released From Jail :  ਅੱਜ ਸਵੇਰੇ ਪੁਸ਼ਪਾ 2 ਦੇ ਅਦਾਕਾਰ ਅੱਲੂ ਅਰਜੁਨ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਕੱਲ੍ਹ ਹੀ ਤੇਲੰਗਾਨਾ ਹਾਈ ਕੋਰਟ ਨੇ ਅਦਾਕਾਰ ਨੂੰ ਜ਼ਮਾਨਤ ਦੇ ਦਿੱਤੀ ਸੀ। ਹੁਕਮ ਮਿਲਣ ਵਿੱਚ ਦੇਰੀ ਕਾਰਨ ਅੱਲੂ ਅਰਜੁਨ ਨੂੰ ਰਾਤ ਜੇਲ੍ਹ ਵਿੱਚ ਕੱਟਣੀ ਪਈ। ਇਸ ਤੋਂ ਪਹਿਲਾਂ ਵਕੀਲ ਅਸ਼ੋਕ ਰੈਡੀ ਨੇ ਜ਼ਮਾਨਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਜੇਲ੍ਹ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਸੀ।

ਦੱਸ ਦਈਏ ਕਿ ਅੱਲੂ ਅਰਜੁਨ 'ਤੇ 4 ਦਸੰਬਰ ਨੂੰ ਹੋਈ ਭਗਦੜ ਦੇ ਮਾਮਲੇ 'ਚ ਕਤਲ ਦੀ ਕੋਸ਼ਿਸ਼ ਦਾ ਇਲਜ਼ਾਮ ਸੀ। ਭਗਦੜ ਵਿੱਚ ਇੱਕ 39 ਸਾਲਾ ਔਰਤ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਸੈਸ਼ਨ ਕੋਰਟ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜਿਆ ਸੀ। ਹਾਈ ਕੋਰਟ ਨੇ ਉਨ੍ਹਾਂ ਨੂੰ 50,000 ਰੁਪਏ ਦੇ ਮੁਚੱਲਕੇ 'ਤੇ 21 ਜਨਵਰੀ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।

ਦਰਅਸਲ, ਰਾਤ ​​ਨੂੰ ਕਥਿਤ ਤੌਰ 'ਤੇ ਕਿਹਾ ਗਿਆ ਸੀ ਕਿ ਜ਼ਮਾਨਤ ਦੇ ਆਦੇਸ਼ ਦੀਆਂ ਕਾਪੀਆਂ ਆਨਲਾਈਨ ਅਪਲੋਡ ਨਾ ਹੋਣ ਕਾਰਨ ਅੱਲੂ ਅਰਜੁਨ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਉਨ੍ਹਾਂ ਦੇ ਰਹਿਣ ਲਈ ਕਲਾਸ-1 ਬੈਰਕ ਤਿਆਰ ਕੀਤੀ ਸੀ। ਹਾਲਾਂਕਿ ਬੀਤੀ ਰਾਤ ਜਦੋਂ ਇਹ ਖਬਰ ਸਾਹਮਣੇ ਆਈ ਕਿ ਅੱਲੂ ਅਰਜੁਨ ਨੂੰ ਰਾਤ ਨੂੰ ਰਿਲੀਜ਼ ਨਹੀਂ ਕੀਤਾ ਜਾਵੇਗਾ, ਤਾਂ ਅਦਾਕਾਰ ਦੇ ਪ੍ਰਸ਼ੰਸਕਾਂ ਦਾ ਗੁੱਸਾ ਦੇਖਣ ਨੂੰ ਮਿਲਿਆ। ਚੰਚਲਗੁਡਾ ਜੇਲ੍ਹ ਦੇ ਬਾਹਰ ਲੋਕ ਇਕੱਠੇ ਹੋ ਗਏ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ।

ਕਾਬਿਲੇਗੌਰ ਹੈ ਕਿ ਅੱਲੂ ਅਰਜੁਨ ਨੂੰ ਸ਼ੁੱਕਰਵਾਰ ਸਵੇਰੇ 12 ਵਜੇ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ 4 ਵਜੇ ਅਦਾਕਾਰ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਅੱਲੂ ਅਰਜੁਨ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਅਦਾਕਾਰ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ। ਤੇਲੰਗਾਨਾ ਹਾਈਕੋਰਟ ਨੇ 5 ਵਜੇ ਜ਼ਮਾਨਤ ਦੇ ਦਿੱਤੀ। ਪਰ ਅਲੂ ਅਰਜੁਨ ਨੇ ਪੁਲਿਸ ਦੁਆਰਾ ਉਸ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕਰਨ ਦੇ ਤਰੀਕੇ 'ਤੇ ਇਤਰਾਜ਼ ਕਰਦੇ ਹੋਏ ਕਈ ਸਵਾਲ ਖੜ੍ਹੇ ਕੀਤੇ। ਇਸ ਲਈ ਅੱਲੂ ਅਰਜੁਨ ਵੀ ਗ੍ਰਿਫਤਾਰੀ ਦੇ ਤਰੀਕੇ ਤੋਂ ਖੁਸ਼ ਨਜ਼ਰ ਨਹੀਂ ਆਏ। ਇਸ ਨਾਲ ਜੁੜੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਅੱਲੂ ਅਰਜੁਨ ਲਿਫਟ 'ਚ ਜਾਂਦੇ ਨਜ਼ਰ ਆ ਰਹੇ ਹਨ, ਜਿੱਥੇ ਪਹਿਲਾਂ ਅੱਲੂ ਨੇ ਪਲੇਨ ਟੀ-ਸ਼ਰਟ ਪਹਿਨੀ, ਬਾਅਦ 'ਚ ਉਹ ਹੂਡੀ ਪਾ ਕੇ ਬਾਹਰ ਨਿਕਲੇ। ਜਿਸ 'ਤੇ ਲਿਖਿਆ ਸੀ-' ਫਲਾਵਰ ਨਹੀਂ ਫਾਇਰ ਹੈ'।

ਇਹ ਵੀ ਪੜ੍ਹੋ : Chandigarh Traffic Advisory : ਚੰਡੀਗੜ੍ਹ ਜਾਣ ਦਾ ਹੈ ਪਲਾਨ ਤਾਂ ਪਹਿਲਾਂ ਜਾਣ ਲਓ Route! ਦਿਲਜੀਤ ਦੇ ਸ਼ੋਅ ਨੂੰ ਲੈ ਕੇ ਟ੍ਰੈਫਿਕ ਅਡਵਾਇਜ਼ਰੀ ਜਾਰੀ

Related Post