Bridel Market : ਹੈਦਰਾਬਾਦ ਦਾ ਅਨੋਖਾ ਬਾਜ਼ਾਰ, ਆਨਲਾਈਨ ਲੱਗਦੀ ਹੈ ਲਾੜੀਆਂ ਦੀ ਬੋਲੀ, ਬੁੱਢੇ ਅਮੀਰ ਵੀ...

Bridel market in India : ਹੈਦਰਾਬਾਦ ਦੁਲਹਨ ਬਾਜ਼ਾਰ ਵਿੱਚ ਗਰੀਬ ਅਤੇ ਕਮਜ਼ੋਰ ਵਰਗ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਨੂੰ ਝੂਠੇ ਵਾਅਦਿਆਂ, ਬਿਹਤਰ ਜੀਵਨ ਸ਼ੈਲੀ ਦੇ ਸੁਪਨੇ ਅਤੇ ਪੈਸੇ ਦਾ ਲਾਲਚ ਦਿੱਤਾ ਜਾਂਦਾ ਹੈ।

By  KRISHAN KUMAR SHARMA October 9th 2024 04:04 PM -- Updated: October 9th 2024 04:09 PM

Hyderabad bridel market : ਵਿਆਹ ਲਈ ਰਿਸ਼ਤੇ ਜਾਣ-ਪਛਾਣ ਵਾਲਿਆਂ ਰਾਹੀਂ ਜਾਂ ਆਹਮੋ-ਸਾਹਮਣੇ ਮਿਲਣ ਤੋਂ ਬਾਅਦ ਤੈਅ ਕੀਤੇ ਜਾਂਦੇ ਹਨ, ਪਰ ਅੱਜ-ਕੱਲ੍ਹ ਲੋਕ ਸਮੇਂ ਦੀ ਘਾਟ ਅਤੇ ਹੋਰ ਸਮੱਸਿਆਵਾਂ ਕਾਰਨ ਆਨਲਾਈਨ ਸਾਈਟਾਂ ਰਾਹੀਂ ਜੀਵਨ ਸਾਥੀ ਦੀ ਖੋਜ ਕਰਦੇ ਹਨ।

ਅੱਜ ਅਸੀਂ ਤੁਹਾਨੂੰ ਹੈਦਰਾਬਾਦ ਦੇ ਬ੍ਰਾਈਡਲ ਮਾਰਕਿਟ ਬਾਰੇ ਦੱਸਣ ਜਾ ਰਹੇ ਹਾਂ। ਇਸ ਲਾੜੀ ਬਾਜ਼ਾਰ ਦੀ ਅਜਿਹੀ ਕਹਾਣੀ ਸਾਹਮਣੇ ਆਈ ਹੈ, ਜਿਸ ਨੇ ਦੇਸ਼ 'ਚ ਸਨਸਨੀ ਮਚਾ ਦਿੱਤੀ ਹੈ। ਇੱਥੇ ਕੁੜੀਆਂ ਨੂੰ ਪੈਸੇ ਦੇ ਕੇ ਵਿਆਹ ਲਈ ਖਰੀਦਿਆ ਜਾਂਦਾ ਹੈ। ਖਾੜੀ ਦੇਸ਼ਾਂ ਦੇ ਅਮੀਰ ਬਜ਼ੁਰਗ ਇਨ੍ਹਾਂ ਕੁੜੀਆਂ ਨਾਲ ਆਨਲਾਈਨ ਵਿਆਹ ਕਰਵਾਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਦੇਸ਼ਾਂ ਵਿਚ ਬੁਲਾਉਂਦੇ ਹਨ। ਪਰ ਇਸ ਤੋਂ ਬਾਅਦ ਉਨ੍ਹਾਂ ਨਾਲ ਜੋ ਵਾਪਰਦਾ ਹੈ, ਉਹ ਬਹੁਤ ਹੀ ਭਿਆਨਕ ਹੈ। ਸਾਲਾਂ ਤੋਂ ਗੈਰ-ਕਾਨੂੰਨੀ ਗਤੀਵਿਧੀਆਂ ਲਈ ਬਦਨਾਮ ਹੈਦਰਾਬਾਦ ਦਾ ਦੁਲਹਨ ਬਾਜ਼ਾਰ ਹੁਣ ਆਨਲਾਈਨ ਪਲੇਟਫਾਰਮ 'ਤੇ ਵੀ ਸਰਗਰਮ ਹੋ ਗਿਆ ਹੈ। ਪੁਲਿਸ ਅਤੇ ਸਮਾਜ ਸੇਵੀਆਂ ਨੇ ਖੁਲਾਸਾ ਕੀਤਾ ਹੈ ਕਿ ਇਹ ਗੈਰ-ਕਾਨੂੰਨੀ ਰੈਕੇਟ, ਜੋ ਪਹਿਲਾਂ ਲੁਕਵੇਂ ਅਤੇ ਸੀਮਤ ਖੇਤਰ ਵਿੱਚ ਚਲਦਾ ਸੀ, ਹੁਣ ਇੰਟਰਨੈਟ ਰਾਹੀਂ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ।

ਗ਼ਰੀਬ ਤੇ ਕਮਜ਼ੋਰ ਵਰਗਾਂ  ਦੀਆਂ ਕੁੜੀਆਂ ਤੇ ਔਰਤਾਂ ਨਿਸ਼ਾਨਾ

ਇਸ ਬ੍ਰਾਈਡਲ ਮਾਰਕੀਟ ਦੇ ਜ਼ਰੀਏ ਹੁਣ ਵਿਆਹ ਹੋਟਲਾਂ ਅਤੇ ਹਾਲਾਂ 'ਚ ਨਹੀਂ ਸਗੋਂ 'ਵਟਸਐਪ' 'ਤੇ ਕੀਤੇ ਜਾਂਦੇ ਹਨ। ਜ਼ਿਆਦਾਤਰ ਲਾੜੇ ਓਮਾਨ, ਕਤਰ ਅਤੇ ਬਹਿਰੀਨ ਦੇ ਅਮੀਰ, ਧਨਾਢ ਵਪਾਰੀ ਹਨ ਜੋ ਨੌਜਵਾਨ ਲੜਕੀਆਂ ਦੇ ਵਿਆਹ ਲਈ ਪੈਸੇ ਦਿੰਦੇ ਹਨ। ਨਿਕਾਹ ਤੋਂ ਬਾਅਦ ਦੁਲਹਨਾਂ ਨੂੰ ਟੂਰਿਸਟ ਵੀਜ਼ੇ 'ਤੇ ਉਨ੍ਹਾਂ ਦੇ ਪਤੀ ਕੋਲ ਭੇਜਿਆ ਜਾਂਦਾ ਹੈ ਜਿੱਥੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਹੁੰਦਾ ਹੈ। ਹੈਦਰਾਬਾਦ ਦੁਲਹਨ ਬਾਜ਼ਾਰ ਵਿੱਚ ਗਰੀਬ ਅਤੇ ਕਮਜ਼ੋਰ ਵਰਗ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਨੂੰ ਝੂਠੇ ਵਾਅਦਿਆਂ, ਬਿਹਤਰ ਜੀਵਨ ਸ਼ੈਲੀ ਦੇ ਸੁਪਨੇ ਅਤੇ ਪੈਸੇ ਦਾ ਲਾਲਚ ਦਿੱਤਾ ਜਾਂਦਾ ਹੈ। ਫਿਰ ਇਨ੍ਹਾਂ ਕੁੜੀਆਂ ਨੂੰ ਵਿਆਹ ਦੇ ਨਾਂ 'ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਕਈ ਵਾਰ ਅੰਤਰਰਾਸ਼ਟਰੀ ਪੱਧਰ 'ਤੇ ਵੀ ਅਮੀਰ ਲੋਕਾਂ ਨੂੰ ਵੇਚ ਦਿੱਤਾ ਜਾਂਦਾ ਹੈ।

ਹਰ ਮਹੀਨੇ ਹੁੰਦੇ ਹਨ 20-30 ਵਿਆਹ

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ 22 ਸਾਲਾ ਲੜਕੀ ਫਾਤਿਮਾ (ਬਦਲਿਆ ਹੋਇਆ ਨਾਂ) ਨੇ ਆਪਣੀ ਦਾਦੀ ਦੇ ਇਲਾਜ ਲਈ ਅਤੇ ਆਪਣੀ ਭੈਣ ਨੂੰ ਪੜ੍ਹਾਉਣ ਲਈ ਆਪਣੀ ਉਮਰ ਦੇ ਤਿੰਨ ਗੁਣਾ ਵਿਅਕਤੀ ਨਾਲ ਵਿਆਹ ਕਰਵਾਇਆ ਸੀ। ਲੜਕੀ ਨੇ ਦੱਸਿਆ ਕਿ ਉਸ ਦਾ ਵਿਆਹ ਵੀਡੀਓ ਕਾਨਫਰੰਸ ਰਾਹੀਂ ਤੈਅ ਹੋਇਆ ਸੀ। ਉਸ ਨੂੰ 2 ਲੱਖ ਰੁਪਏ ਦੇਣ ਅਤੇ ਓਮਾਨ ਲਿਜਾਣ ਦਾ ਵਾਅਦਾ ਕੀਤਾ ਸੀ। ਫਾਤਿਮਾ ਨੂੰ ਨਿਕਾਹ ਲਈ ਏਜੰਟਾਂ ਦੇ ਨਾਲ ਮੈਸੂਰ, ਕਰਨਾਟਕ ਬੁਲਾਇਆ ਗਿਆ ਸੀ। ਦੋਵਾਂ ਏਜੰਟਾਂ ਨੇ 1 ਲੱਖ ਰੁਪਏ ਦੇ ਬਦਲੇ ਫਾਤਿਮਾ ਦਾ ਵੀਡੀਓ-ਕਾਨਫਰੰਸ ਵਿਆਹ ਇਕ ਐਸਯੂਵੀ ਵਿਚ ਕੀਤਾ ਸੀ। ਪਰ ਇਸ ਤੋਂ ਬਾਅਦ ਸੌਦਾ ਰੱਦ ਹੋ ਗਿਆ ਅਤੇ ਹੁਣ ਉਸ ਨੂੰ ਅਗਲੀ ਪੇਸ਼ਕਸ਼ ਆਉਣ ਤੱਕ ਉਡੀਕ ਕਰਨੀ ਪਵੇਗੀ।

ਇੱਕ ਦਲਾਲ ਨੇ TOI ਨੂੰ ਦੱਸਿਆ ਕਿ 18 ਤੋਂ 25 ਸਾਲ ਦੀ ਉਮਰ ਦੀਆਂ ਕੁੜੀਆਂ ਦੀਆਂ ਤਸਵੀਰਾਂ ਓਮਾਨ, ਬਹਿਰੀਨ ਅਤੇ ਕਤਰ ਦੇ ਕਾਰੋਬਾਰੀਆਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਮੇਚ ਫਾਈਨਲ ਹੋਣ ਤੋਂ ਬਾਅਦ, ਵਿਆਹ ਦੀ ਰਸਮ ਕਾਜ਼ੀ ਨਾਲ ਵੀਡੀਓ ਕਾਲ ਰਾਹੀਂ ਕੀਤੀ ਜਾਂਦੀ ਹੈ। ਰਿਪੋਰਟਾਂ ਮੁਤਾਬਕ ਹਰ ਮਹੀਨੇ ਘੱਟੋ-ਘੱਟ 20 ਤੋਂ 30 ਅਜਿਹੇ ਵਿਆਹ ਹੋ ਰਹੇ ਹਨ।

ਆਨਲਾਈਨ ਪਲੇਟਫਾਰਮਾਂ ਰਾਹੀਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਸੰਚਾਲਨ ਕਰਨਾ

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਪੁਲਿਸ ਦੇ ਅਨੁਸਾਰ, ਇਹ ਗਿਰੋਹ ਹੁਣ ਸੋਸ਼ਲ ਮੀਡੀਆ, ਡੇਟਿੰਗ ਸਾਈਟਾਂ ਅਤੇ ਹੋਰ ਆਨਲਾਈਨ ਪਲੇਟਫਾਰਮਾਂ ਰਾਹੀਂ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਕਰ ਰਿਹਾ ਹੈ। ਫਰਜ਼ੀ ਪ੍ਰੋਫਾਈਲਾਂ ਅਤੇ ਵੈੱਬਸਾਈਟਾਂ ਦੀ ਮਦਦ ਨਾਲ ਉਹ ਲੜਕੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਔਰਤਾਂ ਦੀ ਸੁਰੱਖਿਆ ਅਤੇ ਆਜ਼ਾਦੀ ਲਈ ਗੰਭੀਰ ਖਤਰਾ

ਹੈਦਰਾਬਾਦ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਇਸ ਰੈਕੇਟ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਹਾਲ ਹੀ 'ਚ ਕੁਝ ਸ਼ੱਕੀ ਵੈੱਬਸਾਈਟਾਂ ਨੂੰ ਵੀ ਬੰਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕਈ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ, ਪਰ ਇਸ ਰੈਕੇਟ ਦੀਆਂ ਜੜ੍ਹਾਂ ਡੂੰਘੀਆਂ ਹੋਣ ਕਾਰਨ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿੱਚ ਅਜੇ ਕੁਝ ਸਮਾਂ ਲੱਗੇਗਾ। ਇਹ ਘਟਨਾਕ੍ਰਮ ਸਿਰਫ਼ ਹੈਦਰਾਬਾਦ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ, ਜਿਸ ਤੇਜ਼ੀ ਨਾਲ ਇਹ ਰੈਕੇਟ ਆਨਲਾਈਨ ਫੈਲ ਰਿਹਾ ਹੈ, ਉਸ ਨਾਲ ਔਰਤਾਂ ਦੀ ਸੁਰੱਖਿਆ ਅਤੇ ਆਜ਼ਾਦੀ ਲਈ ਗੰਭੀਰ ਖਤਰਾ ਪੈਦਾ ਹੋ ਰਿਹਾ ਹੈ।

Related Post