ਮਸ਼ੂਕ ਨੂੰ ਮਿਲਣ ਪਹੁੰਚਿਆ ਪਤੀ ਤਾਂ ਪਿੱਛੋਂ ਪਤਨੀ ਨੇ ਮਾਰਿਆ ਛਾਪਾ; 'ਘਬਰਾਇਆ ਪਤੀ ਫ਼ਰਾਰ'
ਨਾਭਾ: ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਪਰ ਕਲਜੁਗ ਦੇ ਭਿਆਨਕ ਸਮੇਂ ਦੌਰਾਨ ਹੁਣ ਰਿਸ਼ਤਿਆਂ ਵਿੱਚ ਤਰੇੜਾਂ ਪੈਂਦੀਆਂ ਨਜ਼ਰ ਆਉਂਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਨਾਭਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਅਮਰਗੜ ਤੋਂ ਪਿੱਛਾ ਕਰਨ ਲੱਗੀ ਪਤਨੀ ਨੇ ਆਪਣੇ ਪਤੀ ਨੂੰ ਨਾਭਾ ਦੀ ਡਿਫੈਂਸ ਕਲੋਨੀ ਵਿੱਚ ਆਪਣੇ ਪਤੀ ਦੀ ਮਸ਼ੂਕ ਨਾਲ ਰੰਗੇ ਹੱਥੀ ਫੜ ਲਿਆ।
ਇਹ ਵੀ ਪੜ੍ਹੋ: ਸੀਮਾ ਹੈਦਰ ਨੂੰ ਲੈ ਕੇ ਪੁਲਿਸ ਨੂੰ ਮਿਲੀ '26/11 ਵਰਗੇ ਹਮਲੇ' ਦੀ ਧਮਕੀ; ਜਾਂਚ 'ਚ ਜੁਟੀਆਂ ਏਜੰਸੀਆਂ
ਕਲੋਨੀ ਵਿੱਚ ਰੌਲਾ ਪੈਣ ਕਾਰਨ ਲੋਕ ਇਕੱਠੇ ਹੋ ਗਏ। ਜਦਕਿ ਪਤੀ ਮੌਕੇ ਤੋਂ ਫਰਾਰ ਹੋ ਗਿਆ। ਪਤਨੀ ਨੇ ਜਦੋਂ ਪਤੀ ਦੀ ਮਸ਼ੂਕ ਤੋਂ ਪੁੱਛਪੜਤਾਲ ਕੀਤੀ ਤਾਂ ਉਸਨੇ ਮੰਨਿਆ ਕਿ ਉਸਦਾ ਫਰਾਰ ਹੋਏ ਪਤੀ ਨਾਲ ਪਿਛਲੇ ਇੱਕ ਸਾਲ ਤੋਂ ਸੰਬੰਧ ਚਲ ਰਿਹਾ ਸੀ। ਮੌਕੇ ਉੱਤੇ ਪੁਲਿਸ ਨੂੰ ਬੁਲਾਇਆ ਗਿਆ, ਜਿਸਨੇ ਉਸ ਘਰ ਵਿਚੋਂ ਤਿੰਨ ਹੋਰ ਲੜਕੀਆਂ ਨੂੰ ਵੀ ਗ੍ਰਿਫਤਾਰ ਕੀਤਾ।
ਇਹ ਵੀ ਪੜ੍ਹੋ: ਪਹਾੜਾਂ 'ਤੇ ਮੀਂਹ, ਸੁਖਨਾ ਝੀਲ 'ਚ ਪਾਣੀ ਦਾ ਪੱਧਰ ਇਕ ਵਾਰ ਫਿਰ ਵਧਿਆ
ਪੀੜਤ ਮਹਿਲਾ ਦਾ ਆਰੋਪ
ਇਸ ਸਬੰਧੀ ਪੀੜਤ ਔਰਤ ਨੇ ਦੱਸਿਆ, "ਮੈਂ ਆਪਣੇ ਘਰਵਾਲੇ ਦਾ ਅਮਰਗੜ੍ਹ ਤੋਂ ਪਿੱਛਾ ਕਰਦੀ ਆ ਰਹੀ ਸੀ, ਮੈਨੂੰ ਉਸਤੇ ਕਾਫੀ ਲੰਮੇ ਸਮੇਂ ਤੋਂ ਸ਼ੱਕ ਸੀ। ਮੇਰੇ ਜਵਾਨ ਪੁੱਤਰ ਦੀ ਹਾਲ੍ਹੀ 'ਚ ਮੌਤ ਹੋ ਚੁੱਕੀ ਹੈ। ਪਰ ਮੇਰੇ ਪਤੀ ਨੇ ਪੁੱਤ ਦੀ ਮੌਤ ਦਾ ਵੀ ਕੋਈ ਦੁੱਖ ਨਹੀਂ ਸਮਝਿਆ, ਜਦੋਂ ਮੈਂ ਪਿੱਛਾ ਕਰਦੀ ਇਸ ਘਰ ਵਿੱਚ ਪਹੁੰਚੀ ਤਾਂ ਉਹ ਘਬਰਾ ਕੇ ਮੌਕੇ ਤੋਂ ਭੱਜ ਗਿਆ। ਮੈਂ ਉਸਦੀ ਸਹੇਲੀ ਨੂੰ ਮੌਕੇ 'ਤੇ ਫੜਿਆ। ਇਸ ਔਰਤ ਨੇ ਮੇਰਾ ਘਰ ਬਰਬਾਦ ਕੀਤਾ। ਇਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।"
ਇਨ੍ਹਾਂ ਹੀ ਨਹੀਂ ਇਸ ਮਾਮਲੇ 'ਤੇ ਚਾਨਣਾ ਪਾਉਂਦਿਆਂ ਪੀੜਤ ਮਹਿਲਾ ਨੇ ਦੱਸਿਆ ਕਿ ਅਸਲ 'ਚ ਪਤੀ ਦੀ ਮਸ਼ੂਕ ਗਲਤ ਧੰਦਿਆਂ 'ਚ ਸ਼ਾਮਲ ਸੀ। ਜਿਸ ਲਈ ਉਸ ਕੋਲ ਸਾਰੇ ਸਬੂਤ ਵੀ ਹਨ। ਮਹਿਲਾ ਮੁਤਾਬਕ ਇਹ ਚਾਰ-ਪੰਜ ਕੁੜੀਆਂ ਦਾ ਗਿਰੋਹ ਹੈ, ਜੋ ਕਿ ਗਲਤ ਕੰਮਾਂ 'ਚ ਸ਼ਾਮਲ ਹਨ। ਜਿਸ ਲਈ ਉਹ ਸਾਰੇ ਸਬੂਤ ਵੀ ਪੇਸ਼ ਕਰ ਸਕਦੀ ਹੈ।
ਇਹ ਵੀ ਪੜ੍ਹੋ: UPI LITE : ਗੂਗਲ ਪੇ ਨੇ ਭਾਰਤ 'ਚ ਲਾਂਚ ਕੀਤਾ UPI ਲਾਈਟ, ਜਾਣੋ ਕਿਵੇਂ ਕਰਨਾ ਹੈ ਐਕਟੀਵੇਟ
ਮਸ਼ੂਕ ਨੇ ਦੂਜੀ ਸਹੇਲੀ ਉੱਤੇ ਲਾਇਆ ਆਰੋਪ
ਇਸ ਮੌਕੇ 'ਤੇ ਫੜੀ ਗਈ ਔਰਤ ਨੇ ਵੀ ਮੰਨਿਆ ਕਿ ਉਸਦੇ ਪੀੜਤ ਔਰਤ ਦੇ ਪਤੀ ਨਾਲ ਸਬੰਧ ਸਨ। ਉਹ ਪਿਛਲੇ ਇੱਕ ਸਾਲ ਤੋਂ ਉਸਦੇ ਪਤੀ ਦੇ ਸੰਪਰਕ 'ਚ ਸੀ। ਇਸ ਦਰਮਿਆਨ ਉਸ ਨੇ ਦੱਸਿਆ ਕਿ ਜਯੋਤੀ ਨਾਮਕ ਮਹਿਲਾ ਨੇ ਉਸਨੂੰ ਪੀੜਤ ਮਹਿਲਾ ਦੇ ਪਤੀ ਨਾਲ ਮਿਲਿਆ ਸੀ ਤੇ ਕਿਹਾ, "ਇਸਦਾ ਮੁੰਡਾ ਹੁਣੀ ਹੁਣੀ ਮਰਿਆ, ਜਿਨ੍ਹਾਂ ਲੁੱਟ ਸਕਦੀ ਹੈ ਇਸਨੂੰ ਲੁੱਟ ਲੈ।"
ਜਾਂਚ 'ਚ ਜੁਟੀ ਪੁਲਿਸ ਨੇ ਕੀ ਕਿਹਾ.....? ਇਥੇ ਪੜ੍ਹੋ
ਫਿਲਹਾਲ ਪੁਲਿਸ ਦੀ ਕਾਰਵਾਈ ਦੌਰਾਨ ਘਰੋਂ ਤਿੰਨ ਕੁੜੀਆਂ ਦੀ ਬਰਾਮਦਗੀ ਵੀ ਹੋਈ ਹੈ। ਪਰ ਨਿਸ਼ਚਿਤ ਜਾਂਚ ਤੋਂ ਪਹਿਲਾਂ ਪੁਲਿਸ ਅਧਿਕਾਰੀ ਨੇ ਕਿਸੀ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਗ੍ਰੇਟਰ ਨੋਇਡਾ: ਗਲੈਕਸੀ ਪਲਾਜ਼ਾ 'ਚ ਲੱਗੀ ਅੱਗ, ਲੋਕਾਂ ਨੇ ਤੀਸਰੀ ਮੰਜ਼ਿਲ ਤੋਂ ਮਾਰੀ ਛਾਲ