ਬਿਆਸ: ਪਤੀ ਨੇ ਅੱਗ ਲਾ ਕੇ ਜਿਊਂਦੀ ਸਾੜੀ ਪਤਨੀ, 6 ਮਹੀਨਿਆਂ ਦੀ ਸੀ ਗਰਭਵਤੀ
Husband Killed Wife: ਥਾਣਾ ਬਿਆਸ ਅਧੀਨ ਪਿੰਡ ਬੂਲੇਨੰਗਲ 'ਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਜਿਊਂਦੀ ਸਾੜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਤੀ ਸੁਖਦੇਵ ਸਿੰਘ ਦੀ ਪਤਨੀ 6 ਮਹੀਨਿਆਂ ਦੀ ਗਰਭਵਤੀ ਸੀ।

Husband Killed Wife: ਥਾਣਾ ਬਿਆਸ ਅਧੀਨ ਪਿੰਡ ਬੂਲੇਨੰਗਲ 'ਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਜਿਊਂਦੀ ਸਾੜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਤੀ ਸੁਖਦੇਵ ਸਿੰਘ ਦੀ ਪਤਨੀ 6 ਮਹੀਨਿਆਂ ਦੀ ਗਰਭਵਤੀ ਸੀ। ਪੁਲਿਸ ਨੇ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਿਸ ਜਾਣਕਾਰੀ ਅਨੁਸਾਰ ਇਹ ਰੂਹ ਕੰਬਾਊ ਘਟਨਾ 19 ਅਪ੍ਰੈਲ ਦੀ ਹੈ। ਜਦੋਂ ਮ੍ਰਿਤਕਾ ਪਿੰਕੀ ਨੇ ਆਪਣੇ ਪਤੀ ਨੂੰ ਆਪਣੀ ਡਾਕਟਰੀ ਜਾਂਚ ਕਰਵਾਉਣ ਲਈ ਕਿਹਾ ਤਾਂ ਪਤੀ ਨਾਲ ਇਸ ਗੱਲ 'ਤੇ ਝਗੜਾ ਹੋ ਗਿਆ, ਜੋ ਕਿ ਤੂੰ-ਤੂੰ ਮੈਂ ਮੈਂ ਤੋਂ ਹੁੰਦਾ ਹੋਇਆ ਹਿੰਸਕ ਹੋ ਗਿਆ। ਉਪਰੰਤ ਗੁੱਸੇ 'ਚ ਸੁਖਦੇਵ ਸਿੰਘ ਨੇ ਆਪਣੀ 6 ਮਹੀਨਿਆਂ ਦੀ ਗਰਭਵਤੀ ਪਤਨੀ ਪਿੰਕੀ ਨੂੰ ਮੰਜੇ ਨਾਲ ਬੰਨ੍ਹ ਦਿੱਤਾ ਅਤੇ ਅੱਗ ਲਗਾ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਪਿੰਕੀ ਵੱਲੋਂ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਦੀ ਉਮੀਦ ਸੀ। ਪੁਲਿਸ ਨੂੰ ਦਰਜ ਬਿਆਨਾਂ 'ਚ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਤੀ ਸੁਖਦੇਵ ਸਿੰਘ ਦਾ ਪਿੰਕੀ ਨਾਲ ਅਕਸਰ ਝਗੜਾ ਹੁੰਦਾ ਸੀ। ਪੁਲਿਸ ਨੇ ਕਥਿਤ ਦੋਸ਼ੀ ਖਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰਕੇ ਭਾਲ ਅਰੰਭ ਦਿੱਤੀ ਹੈ।